ਲੀਕ ਹੋਈ Moto G5 Plus ਦੀ ਨਵੀਂ ਤਸਵੀਰ
Thursday, Feb 09, 2017 - 02:30 PM (IST)
ਜਲੰਧਰ- ਲੇਨੋਵੋ ਦੇ ਅਗਲੇ ਮੋਟੋ ਜੀ 5 ਪਲੱਸ ਸਮਾਰਟਫੋਨ ਦੀ ਅਸਲੀ ਤਸਵੀਰ ਜਨਤਕ ਹੋਈ ਹੈ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਰੈਂਡਸੈੱਟ ਦਾ ਸਕਰੀਨ ਸਾਈਜ਼ ਕੀ ਹੋਵੇਗਾ। ਲੀਕ ਹੋਈ ਤਾਜ਼ਾ ਤਸਵੀਰ ਮੁਤਾਬਕ, ਲੇਨੋਵੋ ਦੇ ਮੋਟੋ ਜੀ 5 ਪਲੱਸ ਸਮਾਰਟਫੋਨ ''ਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੋਵੇਗੀ। ਦਰਅਸਲ, ਇਸ ਤੋਂ ਪਹਿਲਾਂ ਕਈ ਰਿਪੋਰਟਾਂ ''ਚ 5.5-ਇੰਚ ਦੀ ਸਕਰੀਨ ਦਾ ਦਾਅਵਾ ਕੀਤਾ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਪ੍ਰੋਟੋਟਾਈਪ ਹੈਂਡਸੈੱਟ ਦੀ ਹੈ ਜਿਸ ਨੂੰ ਬ੍ਰਾਜ਼ੀਲ ''ਚ ਇਕ ਬੀਟਾ ਟੈਸਟਰ ਨੂੰ ਦਿੱਤਾ ਗਿਆ ਸੀ। ਪ੍ਰਾਡਕਟ ਦੀ ਲੀਕ ਹੋਈ ਤਸਵੀਰ ''ਤੇ ਸਾਫ ਲਿਖਿਆ ਹੈ ਕਿ ਇਹ ਮੋਟੋਰੋਲਾ ਦੀ ਪ੍ਰਾਪਰਟੀ ਹੈ ਅਤੇ ਇਹ ਸੇਲ ਲਈ ਨਹੀਂ ਹੈ। ਸਕਰੀਨ ਸਾਈਜ਼ ਤੋਂ ਇਲਾਵਾ ਲੀਕ ਹੋਈ ਤਸਵੀਰ ''ਚ 2 ਗੀਗਾਹਰਜ਼ ਆਕਟਾ-ਕੋਰ ਪ੍ਰੋਸੈਸਰ, 3000 ਐੱਮ.ਏ.ਐੱਚ. ਦੀ ਬੈਟਰੀ, ਟਰਬੋ ਪਾਵਰ ਟੈਕਨਾਲੋਜੀ, 12 ਮੈਗਾਪਿਕਸਲ ਦਾ ਰੈਪਿਡ ਫੋਕਸ ਕੈਮਰਾ, ਫਿੰਗਰਪ੍ਰਿੰਟ ਰੀਡਰ, ਐੱਨ.ਅਐੱਫ.ਸੀ. ਅਤੇ ਮੋਟੋਰੋਲਾ ਸਾਫਟਵੇਅਰ ਅਨੁਭਵ ਬਾਰੇ ਜਾਣਕਾਰੀ ਉਪਲੱਬਧ ਹੈ।
winfuture.de ਦੇ ਰਾਲੈਂਡ ਕਵਾਂਟ ਦਾ ਕਹਿਣਾ ਹੈ ਕਿ ਮੋਟੋ ਜੀ 5 ਪਲੱਸ ਦੇ ਬ੍ਰਾਜ਼ੀਲ ਵਰਜ਼ਨ ''ਚ 5.2-ਇੰਚ ਦੀ ਡਿਸਪਲੇ ਹੋਵੇਗੀ ਅਤੇ ਇਸ ਵਿਚ ਡੀ.ਟੀ.ਸੀ. ਰਿਸੀਵਰ ਵੀ ਹੋਵੇਗਾ। ਕਵਾਂਟ ਨੇ ਮੋਟੋ ਜੀ 5 ਪਲੱਸ ਬਾਰੇ ਹੋ ਜਾਮਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਇਸ ਵਿਚ ਸੋਨੀ ਆਈ.ਅਐੱਮ.ਐਕਸ.362 ਸੈਂਸਰ ਵਾਲਾ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਜੋ ਪੀ.ਡੀ.ਐੱਫ., 4ਕੇ ਵੀਡੀਓ ਅਤੇ ਐੱਫ/1.7 ਅਪਰਚਰ ਨਾਲ ਲੈਸ ਹੈ। ਹੈਂਡਸੈੱਟ ''ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ।
ਸ਼ੁਰੂਆਤੀ ਰਿਪੋਰਟ ਮੁਤਾਬਕ, ਮੋਟੋ ਜੀ 5 ਪਲੱਸ ਦੇ ਡਿਸਪਲੇ ਦੀ ਪਿਕਸਲ ਡੈਨਸਿਟੀ 403 ਪਿਕਸਲ ਪ੍ਰਤੀ ਇੰਚ ਹੋਵੇਗੀ। ਇਸ ਵਿਚ ਸਨੈਪਡਰੈਗਨ 625 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਸ ਵਿਚ 4ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਦੇ ਨਾਲ ਆਏਗਾ। ਮੋਟੋ ਜੀ 5 ਪਲੱਸ ਆਊਟ ਆਫ ਬਾਕਸ ਐਂਡਰਾਇਡ 7.0 ਨੂਗਾ ''ਤੇ ਚੱਲੇਗਾ।
ਦੱਸ ਦਈਏ ਕਿ ਲੇਨੋਵੋ ਦੁਆਰਾ ਮੋਟੋ ਜੀ 5 ਅਤੇ ਮੋਟੋ ਜੀ 5 ਪਲੱਸ ਨੂੰ 26 ਫਰਵਰੀ ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਦਰਅਸਲ, ਮੋਬਾਇਲ ਵਰਲਡ ਕਾਂਗਰਸ ਤੋਂ ਠੀਕ ਪਹਿਲਾਂ ਕੰਪਨੀ ਇਸ ਦਿਨ ਇਕ ਈਵੈਂਟ ਆਯੋਜਿਤ ਕਰਨ ਵਾਲੀ ਹੈ।
