ਭਾਰਤ ’ਚ ਲਾਂਚ ਹੋਈ ਨਵੀਂ Hyundai i20, ਕੀਮਤ 6.80 ਲੱਖ ਰੁਪਏ ਤੋਂ ਸ਼ੁਰੂ
Thursday, Nov 05, 2020 - 04:02 PM (IST)
ਗੈਜੇਟ ਡੈਸਕ– ਹੁੰਡਈ ਨੇ ਆਖ਼ਿਰਕਾਰ ਆਪਣੀ ਨਵੀਂ ਆਈ20 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੇ ਪੈਟਰੋਲ ਮਾਡਲ ਦੀ ਕੀਮਤ 6.80 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਉਥੇ ਹੀ ਡੀਜ਼ਲ ਮਾਡਲ ਦੀ ਸ਼ੁਰੂਆਤੀ ਕੀਮਤ 8.20 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ 6 ਰੰਗਾਂ (ਪੋਲਰ ਵਾਈਟ, ਟਾਈਫੂਨ ਸਿਲਵਰ, ਟਾਈਟਨ ਗ੍ਰੇਅ, ਫਿਅਰੀ ਰੈੱਡ, ਸਟੇਰੀ ਨਾਈਟ ਅਤੇ ਮਟੈਲਿਕ ਕਾਪਰ) ’ਚ ਖ਼ਰੀਦਿਆ ਜਾ ਸਕਦਾ ਹੈ।
ਬਿਹਤਰੀਨ ਡਿਜ਼ਾਇਨ
ਡਿਜ਼ਾਇਨ ਦੀ ਗੱਲ ਕਰੀਏ ਤਾਂ ਨਵੀਂ Hyundai i20 ਪਹਿਲਾਂ ਨਾਲੋਂ ਕਾਫੀ ਸਪੋਰਟੀਅਰ ਹੋ ਗਈ ਹੈ। ਇਸ ਵਾਰ ਕਾਰ ਨੂੰ ਪਹਿਲੇ ਮਾਡਲ ਨਾਲੋਂ ਸ਼ਾਰਪਰ ਲੁੱਕ ਦਿੱਤੀ ਗਈ ਹੈ। ਕਾਰ ਦੇ ਫਰੰਟ ’ਚ ਵਾਈਡਰ ਕਾਸਕੇਡਿੰਗ ਗਰਿੱਲ ਲੱਗੀ ਹੈ, ਉਥੇ ਹੀ ਇਸ ਵਿਚ DRLs ਦੇ ਨਾਲ ਨਵੀਆਂ ਹੈੱਡਲਾਈਟਾਂ ਦਿੱਤੀਆਂ ਗਈਆਂ ਹਨ। ਕਾਰ ’ਚ ਹੁਣ ਨਵੀਂ Z ਸ਼ੇਪਡ LED ਟੇਲ ਲਾਈਟਾਂ ਵੀ ਮਿਲਦੀਆਂ ਹਨ।
ਇਹ ਵੀ ਪੜ੍ਹੋ– ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ
ਇੰਜਣ ਆਪਸ਼ਨ
ਖ਼ਾਸ ਗੱਲ ਇਹ ਹੈ ਕਿ ਇਸ ਵਾਰ ਇਸ ਪ੍ਰੀਮੀਅਮ ਹੈਚਬੈਕ ਕਾਰ ਨੂੰ ਦੋ ਪੈਟਰੋਲ ਅਤੇ ਇਕ ਡੀਜ਼ਲ ਇੰਜਣ ਆਪਸ਼ਨ ਨਾਲ ਲਿਆਇਆ ਗਿਆ ਹੈ। ਨਵੀਂ Hyundai i20 ਦਾ 1.2 ਲੀਟਰ ਪੈਟਰੋਲ ਇੰਜਣ ਵਾਲਾ ਮਾਡਲ 83 ਐੱਚ.ਪੀ. ਦੀ ਪਾਵਰ ਅਤੇ 115 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ 1.0 ਲੀਟਰ ਟਰਬੋ ਪੈਟਰੋਲ ਇੰਜਣ 120 ਐੱਚ.ਪੀ. ਦੀ ਪਾਵਰ ਅਤੇ 172 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਇਹ ਵੀ ਪੜ੍ਹੋ– TVS ਨੇ ਲਾਂਚ ਕੀਤੀ ਨਵੀਂ Apache RTR 200 4V, ਪਹਿਲੀ ਵਾਰ ਮਿਲੇ ਇਹ ਨਵੇਂ ਫੀਚਰਜ਼
ਗਿਅਰਬਾਕਸ ਦੀ ਗੱਲ ਕਰੀਏ ਤਾਂ 1.2 ਪੈਟਰੋਲ ਇੰਜਣ ਵਾਲਾ ਮਾਡਲ 5-ਸਪੀਡ ਮੈਨੁਅਲ ਅਤੇ CVT ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਨਾਲ ਲਿਆਇਆ ਗਿਆ ਹੈ, ਉਥੇ ਹੀ 1.0 ਲੀਟਰ ਟਰਬੋ ਪੈਟਰੋਲ ਇੰਜਣ ਵਾਲੇ ਮਾਡਲ ’ਚ ਤੁਹਾਨੂੰ 7 ਸਪੀਡ DCT ਆਟੋਮੈਟਿਕ ਗਿਅਰਬਾਕਸ ਅਤੇ iMT (ਕਲੱਚਲੈੱਸ ਮੈਨੁਅਲ) ਦਾ ਆਪਸ਼ਨ ਮਿਲਦਾ ਹੈ। ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਪਾਵਰਫੁਲ 1.5 ਲੀਟਰ, 4 ਸਿਲੰਡਰ ਡੀਜ਼ਲ ਇੰਜਣ ਦੀ। ਇਸ ਨੂੰ 9 ਸਪੀਡ ਮੈਨੁਅਲ ਗਿਅਰਬਾਕਸ ਨਾਲ ਹੀ ਲਿਆਇਆ ਗਿਆ ਹੈ।
ਇਹ ਵੀ ਪੜ੍ਹੋ– ਮਰਸਡੀਜ਼ ਨੇ ਲਾਂਚ ਕੀਤੀ ‘ਮੇਡ-ਇਨ-ਇੰਡੀਆ’ AMG GLC 43 Coupe, ਜਾਣੋ ਕੀਮਤ
ਨਵੀਂ Hyundai i20 ’ਚ ਮਿਲੇ ਕਮਾਲ ਦੇ ਫੀਚਰਜ਼
ਇਸ ਪ੍ਰੀਮੀਅਮ ਹੈਚਬੈਕ ਕਾਰ ਦੇ ਟਾਪ ਸਪੈਕ Asta (O) ਟ੍ਰਿਮ ’ਚ 10.25 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਕਿ ਐਂਡਰਾਇਡ ਆਟੋ, ਐਪਲ ਕਾਰ ਪਲੇਅ ਅਤੇ ਹੁੰਡਈ ਬਲੂਲਿੰਕ ਕੁਨੈਕਟਿਡ ਕਾਰ ਫੀਚਰ ਨੂੰ ਸੁਪੋਰਟ ਕਰਦਾ ਹੈ। ਇਸ ਟ੍ਰਿਮ ’ਚ ਡਿਜੀਟਲ ਇੰਸਟਰੂਮੈਂਟ ਕਲੱਸਟਰ, 7 ਸਪੀਕਰ ਬੋਸ ਸਿਸਟਮ, ਸਨਰੂਫ, ਵਾਇਰਲੈੱਸ ਫੋਨ ਚਾਰਜਿੰਗ, 6 ਏਅਰਬੈਗਸ ਅਤੇ ਐਂਬੀਅੰਟ ਲਾਈਟਨਿੰਗ ਵਰਗੇ ਫੀਚਰਜ਼ ਮਿਲਦੇ ਹਨ।
ਭਾਰਤੀ ਬਾਜ਼ਾਰ ’ਚ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਨਵੀਂ Hyundai i20 ਭਾਰਤੀ ਬਾਜ਼ਾਰ ’ਚ ਪ੍ਰੀਮੀਅਮ ਹੈਚਬੈਕ ਸੈਗਮੈਂਟ ਦੀਆਂ ਕਾਰਾਂ ਜਿਵੇਂ- ਟਾਟਾ ਅਲਟ੍ਰੋਜ਼, ਮਾਰੂਤੀ ਸੁਜ਼ੂਕੀ ਬਲੈਨੋ, ਟੋਇਟਾ ਗਲੈਂਜ਼ਾ, ਫਾਕਸਵੈਗਨ ਪੋਲੋ ਅਤੇ ਹੋਂਡਾ ਜੈਜ਼ ਨੂੰ ਜ਼ਬਰਦਸਤ ਟੱਕਰ ਦੇਵੇਗੀ।