ਭਾਰਤ ’ਚ ਸ਼ੁਰੂ ਹੋਈ Audi A4 ਫੇਸਲਿਫਟ ਦੀ ਪ੍ਰੀ-ਬੁਕਿੰਗ, ਇੰਨੀ ਕੀਮਤ ’ਚ ਕਰਵਾ ਸਕਦੇ ਹੋ ਬੁੱਕ

12/23/2020 2:23:27 PM

ਆਟੋ ਡੈਸਕ– ਆਡੀ ਏ4 ਫੇਸਲਿਫਟ ਦੀ ਭਾਰਤ ’ਚ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਕਾਰ ਨੂੰ ਖ਼ਰੀਦਣ ਦੀ ਇੱਛਾ ਰੱਖਣ ਵਾਲੇ ਗਾਹਕ ਇਸ ਨੂੰ 2 ਲੱਖ ਰੁਪਏ ਦੀ ਰਕਮ ਦੇ ਕੇ ਬੁੱਕ ਕਰਵਾ ਸਕਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਆਡੀ ਏ4 ਫੇਸਲਿਫਟ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਦੇਸ਼ ਭਰ ਦੇ ਡੀਲਰਫਿਪ ’ਤੇ ਬੁੱਕ ਕੀਤਾ ਜਾ ਸਕਦਾ ਹੈ। ਇਸ ਕਾਰ ਦੇ ਨਾਲ ਕੰਪਨੀ 4 ਸਾਲ ਦਾ ਸਰਵਿਸ ਪੈਕੇਜ ਵੀ ਦੇ ਰਹੀ ਹੈ। ਆਡੀ ਏ4 ਫੇਸਲਿਫਟ ਕੰਪਨੀ ਦੀ ਅਗਲੇ ਸਾਲ ਲਾਂਚ ਹੋਣ ਵਾਲੀ ਪਹਿਲੀ ਕਾਰ ਹੋਵੇਗੀ। ਆਡੀ ਦਾ ਦਾਅਵਾ ਹੈ ਕਿ ਬਿਹਤਰੀਨ ਡਰਾਈਵਿਬਿਲਿਟੀ ਅਤੇ ਢੇਰ ਸਾਰੇ ਅਪਡੇਟਿਡ ਫੀਚਰਜ਼ ਨਾਲ ਇਸ ਕਾਰ ਨੂੰ ਲਿਆਇਆ ਜਾਵੇਗਾ। ਇਹ ਏ ਰੇਂਜ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। 

ਇਹ ਵੀ ਪੜ੍ਹੋ– ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ

PunjabKesari

ਐਕਸਟੀਰੀਅਰ
ਡਿਜ਼ਾਇਨ ਦੀ ਗੱਲ ਕੀਤੀ ਜਾਵੇ ਤਾਂ ਆਡੀ ਏ4 ਫੇਸਲਿਫਟ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਪੋਰਟੀ ਅਤੇ ਆਕਰਸ਼ਕ ਲੁੱਕ ਨਾਲ ਆਏਗੀ। ਇਸ ਵਿਚ ਨਵੀਂ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਟੇਲਲੈਂਪ ਅਤੇ ਟਾਪ ਮਾਡਲ ’ਚ ਮੈਟ੍ਰਿਕਸ ਐੱਲ.ਈ.ਡੀ. ਵੇਖਣ ਨੂੰ ਮਿਲੇਗੀ। ਇਸ ਵਿਚ ਆਟੋਮੈਟਿਕ ਹਾਈਬੀਮ ਫੀਚਰ ਵੀ ਦਿੱਤਾ ਗਿਆ ਹੋਵੇਗਾ। ਪਹਿਲਾਂ ਨਾਲੋਂ ਵੱਡੀ ਗਰਿੱਲ ਵੀ ਇਸ ਵਿਚ ਇਸ ਵਾਰ ਲੱਗੀ ਹੋਵੇਗੀ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

PunjabKesari

ਇੰਟੀਰੀਅਰ
ਆਡੀ ਏ4 ਫੇਸਲਿਫਟ ’ਚ 10.1 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਮਟ ਮਿਲੇਗਾ। ਕਾਰ ’ਚ 12.3 ਇੰਚ ਦੀ ਡਿਜੀਟਲ ਡਰਾਈਵਰ ਇਨਫਾਰਮੇਸ਼ਨ ਡਿਸਪਲੇਅ, ਇਲੈਕਟ੍ਰਿਕਲ ਫੋਲਡਿੰਗ ਓ.ਆਰਰ.ਵੀ.ਐੱਮ., ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਅਤੇ ਮਲਟੀਪਲ ਡਰਾਈਵਰ ਅਸਿਸਟੈਂਸ ਸਿਸਟਮ ਸਮੇਤ ਕਈ ਫੀਚਰਜ਼ ਦਿੱਤੇ ਗਏ ਹੋਣਗੇ। 

ਇਹ ਵੀ ਪੜ੍ਹੋ– ਸੈਮਸੰਗ ਨੇ ਲਾਂਚ ਕੀਤਾ ਅਨੋਖਾ AirDresser, ਕੱਪੜਿਆਂ ਨੂੰ ਵਾਰ-ਵਾਰ ਧੋਣ ਤੋਂ ਮਿਲੇਗੀ ਆਜ਼ਾਦੀ

PunjabKesari

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਇੰਜਣ
ਆਡੀ ਏ4 ਫੇਸਲਿਫਟ ’ਚ 2.0 ਲੀਟਰ ਦਾ 4 ਸਿਲੰਡਰ ਟੀ.ਐੱਫ.ਐੱਸ.ਆਈ. ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 188 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 7.3 ਸਕਿੰਟਾਂ ’ਚ ਫੜ੍ਹੇਗੀ। 


Rakesh

Content Editor

Related News