ਕਈ ਨਵੇਂ ਸਮਾਰਟ ਫੀਚਰਸ ਨਾਲ ਲਾਂਚ ਹੋਈ ਨਿਊ ਜਨਰੇਸ਼ਨ ਐਪਲ Watch Series 4

09/13/2018 4:13:50 PM

ਜਲੰਧਰ- ਅਮਰੀਕਾ ਦੀ ਦਿੱਗਜ ਟੈੱਕ ਕੰਪਨੀ ਐਪਲ (Apple) ਨੇ ਕੈਲੀਫੋਰਨੀਆ ਦੇ ਕੁਪਰਟੀਨੋ 'ਚ ਸਥਿਤ ਐਪਲ ਪਾਰਕ 'ਚ ਆਪਣੇ ਸਾਲਾਨਾ ਈਵੈਂਟ ਦੌਰਾਨ ਐਪਲ ਨੇ ਆਪਣੇ ਤਿੰਨਾਂ ਨਵੇਂ ਆਈਫੋਨਸ ਲਾਂਚ ਕੀਤੇ। ਉਥੇ ਹੀ ਦੂਜੇ ਪਾਸੇ ਕੰਪਨੀ ਨੇ ਆਈਫੋਨਜ਼ ਦੇ ਨਾਲ ਨਵੀਂ ਜਨਰੇਸ਼ਨ ਦੀ ਐਪਲ ਵਾਚ ਸੀਰੀਜ਼ 4 ਦਾ ਵੀ ਐਲਾਨ ਕੀਤਾ। Apple Watch Series 4 ਨੂੰ ਵੱਡੀ ਡਿਸਪਲੇਅ ਤੇ ਬਿਹਤਰ ਪਰਫਾਰਮੈਂਸ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ। ਐਪਲ ਵਾਚ ਸੀਰੀਜ਼ 4 ਕੁਨੈੱਕਟੀਵਿਟੀ ਦੇ ਨਾਲ ਹੀ ਫਿਟਨੈੱਸ ਤੇ ਹੈਲਥ ਦੇ ਦ੍ਰਸ਼ਟਿਕੋਣ ਨਾਲ ਡਿਜ਼ਾਈਨ ਕੀਤਾ ਗਿਆ ਹੈ। ਐਪਲ ਵਾਚ ਸੀਰੀਜ਼ 4 'ਚ ਇਸ ਸੀਰੀਜ਼ ਦੇ ਪਿਛਲੀ ਵਾਚ ਦੀ ਤਰ੍ਹਾਂ ਹੀ ਇਸ ਨੂੰ 35 ਫੀਸਦੀ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਲਈ ਵਾਚ ਦੇ ਐੱਜ਼ਸ ਨੂੰ ਘੱਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਵਾਚ ਨੂੰ ਪਤਲੀ ਬਣਾਈ ਗਈ ਹੈ। ਨਵੀਂ ਵਾਚ 'ਚ ਇਸ ਵਾਰ 6 ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਐਪਲ ਵਾਚ ਦੁਨੀਆ ਦੀ ਪਹਿਲੀ ਵਾਚ ਹੈ

PunjabKesari

Apple Watch Series 4  ਦੇ ਫੀਚਰਸ

ਇਸ ਸਮਾਰਟਵਾਚ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਐਪਲ S4 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਪ੍ਰੋਸੈਸਰ ਦੀ ਸਮਰੱਥਾ 64-ਬਿੱਟ ਦਿੱਤੀ ਗਈ ਹੈ। ਜੋ ਇਸ ਸੀਰੀਜ਼ ਦੇ ਪਿਛਲੇ Apple Watch 3 ਦੇ ਮੁਕਾਬਲੇ ਦੁਗਣਾ ਤੇਜ ਕੰਮ ਕਰਦਾ ਹੈ। ਨਵੇਂ ਐਪਲ ਵਾਚ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਐਕਸੀਲਰੋਮੀਟਰ ਤੇ ਗਿਰੋਸਪੇਸ ਸੈਂਸਰ ਦਿੱਤੇ ਗਏ ਹਨ। ਕੰਪਨੀ ਦੇ ਦਾਅਵੇ ਦੇ ਮੁਤਾਬਕ Apple Watch Series 4 ਦੇ ਬੈਕ 'ਚ ਇਲੈਕਟ੍ਰੋਡਾਇਗ੍ਰਾਮ ਦਿੱਤਾ ਗਿਆ ਹੈ। ਇਹ ਇਕ ਤਰ੍ਹਾਂ ਦੀ ਪਹਿਲੀ ਡਿਵਾਈਸ ਹੈ ਜਿਸ 'ਚ ਇਹ ਫੀਚਰ ਦਿੱਤਾ ਗਿਆ ਹੈ। ਇਹ ਡਿਵਾਈਸ ਖਾਸ ਤੌਰ 'ਤੇ ਯੂਜ਼ਰਸ ਦੇ ਹੈਲਥ ਤੇ ਫਿੱਟਨੈੱਸ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ।PunjabKesari

ਐਪਲ ਵਾਚ ਸੀਰੀਜ਼ 4 ਦਾ ਸਪੀਕਰ 50 ਫ਼ੀਸਦੀ ਤੇਜ਼ ਹੈ। ਈਕੋ ਨੂੰ ਘੱਟ ਕਰਣ ਲਈ ਮਾਈਕ੍ਰੋਫੋਨ ਨੂੰ ਸਪੀਕਰ ਤੋਂ ਦੂਰ ਕੀਤਾ ਗਿਆ ਹੈ। ਐੈਪਲ ਦੇ ਸੀ. ਓ. ਓ ਜੇਫ ਵਿਲੀਅੰਸ ਨੇ ਕਿਹਾ ਕਿ ਐੱਪਲ ਵਾਚ ਦਾ ਬੈਕ ਪੈਨਲ ਬਲੈਕ ਸਿਰੇਮਿਕ ਤੇ ਸੇਫਾਇਰ ਕ੍ਰਿਸਟਲ ਤੋਂ ਬਣਿਆ ਹੈ। ਐਪਲ ਦੀ ਨਵੀਂ ਸਮਾਰਟਵਾਚ 'ਚ ਬਿਲਟ-ਇਨ ਫਾਲ ਡਿਟੈਕਸ਼ਨ ਮੌਜੂਦ ਹੈ ਜੋ ਐਮਰਜੈਂਸੀ ਸਰਵਿਸ ਅਲਰਟ ਕਰਦਾ ਹੈ ਤੇ SOS ਕਾਂਟੈਕਟ ਨੂੰ ਸੁਚਿਤ ਕਰ ਕਰਦਾ ਹੈ। ਸਿਰਫ ਇੰਨਾ ਹੀ ਨਹੀਂ, ਐਪਲ ਵਾਚ ਸੀਰੀਜ 4 ਤੁਹਾਨੂੰ ਲੋਅ ਹਾਰਟ ਰੇਟ ਹੋਣ 'ਤੇ ਨੋਟੀਫਿਕੇਸ਼ਨ ਭੇਜੇਗੀ ਤੇ ਏਟਰੀਅਲ ਫਾਈਬ੍ਰਿਲੇਸ਼ਨ ਤੇ ਇਲੈਕਟ੍ਰੋਕਾਰਡਿਓਗ੍ਰਾਮ (ECG) ਅਲਰਟ ਵੀ ਉਪਲੱਬਧ ਕਰਾਏਗੀ। PunjabKesari

ਜੇਫ ਵਿਲੀਅੰਸ ਨੇ ਕਿਹਾ ਕਿ ਇਹ ਇਕ ਅਜਿਹਾ ਪਹਿਲਾ ਪ੍ਰੋਡਕਟ ਹੈ ਜਿਸ 'ਚ ECG ਸਪੋਰਟ ਹੈ। ਤੁਹਾਡੇ iPhone 'ਚ ਮੌਜੂਦ ਹੈਲਥ ਐਪ 'ਚ ਰਿਜ਼ਲਟ ਸਟੋਰ ਹੋਣਗੇ। ਯੂਜ਼ਰਸ ਚਾਅਣ ਤਾਂ ਰਿਜਲਟ ਨੂੰ ਪੀ. ਡੀ. ਐੱਫ ਫਾਈਲ 'ਚ ਬਦਲ ਸਕਦੇ ਹਨ। ਅਮਰੀਕਾ 'ਚ ਯੂਜ਼ਰਸ ਲਈ ਇਹ ਹੈਲਥ ਫੀਚਰਸ ਇਸ ਸਾਲ ਦੇ ਅੰਤ ਤੱਕ ਉਪਲੱਬਧ ਕਰਾ ਦਿੱਤੀ ਜਾਵੇਗੀ। ਨਵੀਂ ਸਮਾਰਟਵਾਚ ਵਾਟਰਪਰੂਫ ਹੋਵੇਗੀ, ਇਹ ਬਲੂਟੁੱਥ ਵਰਜਨ 5.0 ਤੇ ਆਪਟਿਕਲ ਹਾਰਟ ਸੈਂਸਰ ਸਪੋਰਟ ਦੇ ਨਾਲ ਆਵੇਗੀ। 1pple Watch Series 4 ਲੇਟੈਸਟ watchOS 5 'ਤੇ ਚੱਲੇਗੀ। ਵੱਡੀ ਡਿਸਪਲੇਅ ਹੋਣ ਦੀ ਵਜ੍ਹਾ ਨਾਲ ਯੂ. ਆਈ. ਨੂੰ ਆਪਟੀਮਾਈਜ਼ ਕੀਤਾ ਗਿਆ ਹੈ।PunjabKesari

ਕੀਮਤ ਤੇ ਉਪਲੱਬਧਤਾ
ਐਪਲ ਵਾਚ ਸੀਰੀਜ਼ 4 ਦੇ ਬੇਸ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 28,600 ਰੁਪਏ) ਹੈ। ਉਥੇ ਹੀ ਇਸ ਦੇ ਟਾਪ ਵੇਰੀਐਂਟ ਨੂੰ ਤੁਸੀਂ 499 ਡਾਲਰ (ਕਰੀਬ 35,800 ਰੁਪਏ) 'ਚ ਖਰੀਦ ਸਕੋਗੇ। ਇਸ ਦੀ ਬੁਕਿੰਗ 14 ਸਤੰਬਰ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਇਸ ਦੀ ਡਲਿਵਰੀ 21 ਸਤੰਬਰ ਤੋਂ ਹੋਵੇਗੀ।PunjabKesari

 


Related News