ਦਿਮਾਗ ’ਚ ਲੱਗੀ ਚਿੱਪ ਦੇ ਸਹਾਰੇ ਵੀਡੀਓ ਗੇਮ ਖੇਡ ਰਿਹੈ ਬਾਂਦਰ (ਵੀਡੀਓ)

Friday, Apr 09, 2021 - 05:35 PM (IST)

ਦਿਮਾਗ ’ਚ ਲੱਗੀ ਚਿੱਪ ਦੇ ਸਹਾਰੇ ਵੀਡੀਓ ਗੇਮ ਖੇਡ ਰਿਹੈ ਬਾਂਦਰ (ਵੀਡੀਓ)

ਗੈਜੇਟ ਡੈਸਕ– ਐਲਨ ਮਸਕ ਦੀ ਨਿਊਰਾਲਿੰਕ ਕਾਰਪੋਰੇਸ਼ਨ ਇਕ ਅਜਿਹੀ ਤਕਨੀਕ ’ਤੇ ਕਈ ਦਹਾਕਿਆਂ ਤੋਂ ਕੰਮ ਕਰ ਰਹੀ ਹੈ ਜਿਸ ਨਾਲ ਇਨਸਾਨੀ ਦਿਮਾਗ ਨੂੰ ਡਾਇਰੈਕਟਲੀ ਕੰਪਿਊਟਰ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਨਿਊਰਾਲਿੰਕ ਨੂੰ ਲੈ ਕੇ ਐਲਨ ਮਸਕ ਨੇ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਵਾਰ ਇਕ ਬਾਂਦਰ ਦੇ ਦਿਮਾਗ ’ਚ ਖਾਸ ਚਿੱਪ ਇੰਪਲਾਂਟ ਕੀਤੀ ਗਈ ਹੈ ਜੋ ਕਿ ਵੀਡੀਓ ’ਚ ਪਾਂਗ ਖੇਡਦਾ ਹੋਇਆ ਵਿਖਾਈ ਦੇ ਰਿਹਾ ਹੈ। ਪਹਿਲੀ ਵੀਡੀਓ ’ਚ ਇਹ ਪੇਜਰ ਨਾਂ ਦਾ ਬਾਂਦਰ ਜੋਇਸਟਿਕ ਦੀ ਵਰਤੋਂ ਨਾਲ ਪਾਂਗ ਖੇਡ ਰਿਹਾ ਹੈ, ਉਥੇ ਹੀ ਦੂਜੀ ਵੀਡੀਓ ਕੁਝ ਸਮੇਂ ਬਾਅਦ ਦੀ ਹੈ ਜਿਸ ਵਿਚ ਇਹ ਬਾਂਦਰ ਆਪਣੇ ਦਿਮਾਗ ਨਾਲ ਵਾਇਰਲੈੱਸ ਕੁਨੈਕਸ਼ਨ ਰਾਹੀਂ ਇਸ ਨੂੰ ਕੰਟਰੋਲ ਕਰਦਾ ਵਿਖਾਈ ਦਿੰਦਾ ਹੈ। 

ਐੱਨਗੈਜੇਟ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਕ ਬਾਂਦਰ ਜਿਸ ਦਾ ਨਾਂ ਪੇਜਰ ਹੈ, ਉਸ ਨੇ ਲਿੰਕ ਕੈਪੇਬਿਲਿਟੀ ਨੂੰ ਅਨੇਬਲ ਕੀਤਾ ਗਿਆ ਹੈ। ਇਹ ਬਾਂਦਰ ਨਿਊਰਲ ਐਕਟੀਵਿਟੀ ਨਾਲ ਕੰਪਿਊਟਰ ਸਕਰੀਨ ’ਚ ਕਰਸਰ ਨੂੰ ਮੂਵ ਕਰ ਰਿਹਾ ਹੈ। ਇਸ ਦੌਰਾਨ 1,024 ਇਲੈਕਟ੍ਰੋਡ ਫੁਲੀ ਇੰਪਲੀਮੈਂਟਿਡ ਨਿਊਰਲ ਰਿਕੋਰਡਿੰਗ ਅਤੇ ਡਾਟਾ ਟ੍ਰਾਂਸਮਿਸ਼ਨ ਡਿਵਾਈਸ ਜਿਸ ਨੂੰ N1 Link ਕਿਹਾ ਗਿਆ ਹੈ, ਉਸ ਦੀ ਵਰਤੋਂ ਕੀਤੀ ਗਈ ਹੈ। ਅਜਿਹੇ ’ਚ ਇਸ N1 Link ਨੂੰ ਬਾਂਦਰ ਦੇ ਦਿਮਾਗ ’ਚ ਮੌਜੂਦ ਮੋਟਰ ਕਾਰਟੈਕਸ ’ਚ ਲਗਾਇਆ ਗਿਆ ਹੈ ਜੋ ਕਿ ਹੱਥ ਅਤੇ ਬਾਹਾਂ ਦੀ ਮੂਵਮੈਂਟ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। 

 

 

- ਆਪਣੇ ਬਲਾਗ ਪੋਸਟ ’ਚ ਨਿਊਰਾਲਿੰਕ ਨੇ ਕਿਹਾ ਹੈ ਕਿ ਦਹਾਕਿਆਂ ਤੋਂ ਇਸ ਤਕਨੀਕ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਸਾਡਾ ਟੀਚਾ ਹੈ ਕਿ ਇਕ ਸੁਰੱਖਿਅਤ ਅਤੇ ਇਫੈਕਟਿਵ ਬੀ.ਐੱਮ.ਆਈ. ਸਿਸਟਮ ਤਿਆਰ ਕੀਤਾ ਜਾਵੇ। ਸਾਡਾ ਟੀਚਾ ਇਸ ਨੂੰ ਜਿੰਨਾ ਜ਼ਿਆਦਾ ਹੋ ਸਕੇ, ਓਨਾ ਤੇਜ਼ ਅਤੇ ਸੁਰੱਖਿਅਤ ਬਣਾਉਣਾ ਹੈ। 
- ਇਸ ਨੂੰ ਲੈ ਕੇ ਮਸਕ ਦਾ ਕਹਿਣਾ ਹੈ ਕਿ ਇਸ ਨਿਊਰਾਲਿੰਕ ਪ੍ਰੋਡਕਟ ਨਾਲ ਪੈਰਾਲਿਸਿਸ ਦਾ ਰੋਗੀ ਆਪਣੇ ਹੱਥ ਤੋਂ ਵੀ ਕਿਤੇ ਜ਼ਿਆਦਾ ਤੇਜ਼ ਆਪਣੇ ਦਿਮਾਗ ਨਾਲ ਸਮਾਰਟਫੋਨ ਦੀ ਵਰਤੋਂ ਕਰ ਸਕਦਾ ਹੈ। 


author

Rakesh

Content Editor

Related News