ਬੱਚਿਆਂ ਦੀਆਂ ਫਿਲਮਾਂ ਅਤੇ ਸ਼ੋਅ ਦੌਰਾਨ ਵਿਗਿਆਪਨ ਨਹੀਂ ਵਿਖਾਏਗਾ ਨੈੱਟਫਲਿਕਸ

Monday, Aug 22, 2022 - 05:42 PM (IST)

ਬੱਚਿਆਂ ਦੀਆਂ ਫਿਲਮਾਂ ਅਤੇ ਸ਼ੋਅ ਦੌਰਾਨ ਵਿਗਿਆਪਨ ਨਹੀਂ ਵਿਖਾਏਗਾ ਨੈੱਟਫਲਿਕਸ

ਗੈਜੇਟ ਡੈਸਕ– ਆਨ ਡਿਮਾਂਡ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਇਕ ਵੱਡਾ ਫੈਸਲਾ ਕੀਤਾ ਹੈ। ਨੈੱਟਫਲਿਕਸ ਨੇ ਕਿਹਾ ਹੈ ਕਿ ਬੱਚਿਆਂ ਦੀਆਂ ਫਿਲਮਾਂ ਅਤੇ ਸ਼ੋਅਜ਼ ਦੌਰਾਨ ਉਹ ਵਿਗਿਆਪਨ ਨਹੀਂ ਵਿਖਾਏਗਾ। TechCrunch ਦੀ ਇਕ ਰਿਪੋਰਟ ’ਚ ਸਭ ਤੋਂ ਪਹਿਲਾਂ ਇਸਦਾ ਦਾਅਵਾ ਕੀਤਾ ਗਿਆ ਹੈ, ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ Stranger Things, Bridgerton ਅਤੇ Squid Game ਵਰਗੇ ਓਰੀਜਨਲ ਸ਼ੋਅਜ਼ ਦੌਰਾਨ ਵਿਗਿਆਪਨ ਦਿਸਣਗੇ। 

ਦਰਅਸਲ, ਅਮਰੀਕੀ ਸਾਈਕੋਲੌਜੀਕਲ ਐਸੋਸੀਏਸ਼ਨ ਅਤੇ ਹੋਰ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਬੱਚਿਆਂ ਲਈ ਵਿਗਿਆਪਨ ਗੰਭੀਰ ਨਿਯਮਾਂ ਦੇ ਅਧੀਨ ਹੋ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨੈੱਟਫਲਿਕਸ ਸਾਲਾਨਾ 4 ਬਿਲੀਅਨ ਡਾਲਰ ਦੀ ਵਿਗਿਆਪਨ ਵਿਕਰੀ ਕਰਦਾ ਹੈ, ਜਿਸ ਨਾਲ ਇਹ ਇੰਟਰਨੈੱਟ ਵੀਡੀਓ ਵਿਗਿਆਪਨ ’ਚ ਪ੍ਰਮੁੱਖ ਪਲੇਅਰਾਂ ’ਚੋਂ ਇਕ ਬਣ ਜਾਂਦਾ ਹੈ। 

ਬੱਚਿਆਂ ਨੂੰ ਪਰੋਸੇ ਜਾ ਰਹੇ ਕੰਟੈਂਟ ਨੂੰ ਲੈ ਕੇ ਯੂਟਿਊਬ ਵੀ ਹੁਣ ਸੂਚੇਤ ਹੋ ਗਿਆ ਹੈ। ਯੂਟਿਊਬ ਨੇ ਬੱਚਿਆਂ ਨਾਲ ਸੰਬੰਧਿਤ ਜਾਣਕਾਰੀਆਂ ਨੂੰ ਇਕੱਠਾ ਕਰਨਾ ਹੀ ਸੀਮਿਤ ਕਰ ਦਿੱਤਾ ਹੈ। ਇਸਤੋਂ ਇਲਾਵਾ ਯੂਟਿਊਬ ਕੰਟੈਂਟ ਲਈ ਬੱਚਿਆਂ ਦੇ ਮਾਤਾ-ਪਿਤਾ ਤੋਂ ਸਹਿਮਤੀ ਵੀ ਲਈ ਜਾ ਰਹੀ ਹੈ। ਦੱਸ ਦੇਈਏ ਕਿ ਨਿੱਜੀ ਜਾਣਖਾਰੀ ਇਕੱਠੀ ਕਰਨ ਨੂੰ ਲੈ ਕੇ ਹੀ ਯੂਟਿਊਬ ’ਤੇ 2019 ’ਚ ਯੂ.ਐੱਸ. ਫੈਡਰਲ ਕਮਿਸ਼ਨ (FTC) ਨੇ 170 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਸੀ। 


author

Rakesh

Content Editor

Related News