ਨਾਸਾ ਦਾ OTT ਪਲੇਟਫਾਰਮ NASA+ ਜਲਦ ਲਾਂਚ ਹੋਵੇਗਾ, ਬਿਨਾਂ ਵਿਗਿਆਪਨ ਫ੍ਰੀ ''ਚ ਦੇਖ ਸਕੋਗੇ ਵੀਡੀਓ
Friday, Jul 28, 2023 - 05:52 PM (IST)
ਗੈਜੇਟ ਡੈਸਕ- ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨੀਸਟ੍ਰੇਸ਼ਨ (NASA) ਨੇ ਆਪਣੇ ਓ.ਟੀ.ਟੀ. ਪਲੇਟਫਾਰਮ NASA+ ਦਾ ਐਲਾਨ ਕੀਤਾ ਹੈ। NASA+ ਸਰਵਿਸ ਤਹਿਤ ਫ੍ਰੀ 'ਚ ਵੀਡੀਓ ਅਤੇ ਸ਼ੋਅਜ਼ ਦੇਖ ਸਕੋਗੇ। ਨਾਸਾ ਮੁਤਾਬਕ, NASA+ ਪੂਰੀ ਤਰ੍ਹਾਂ ਵਿਗਿਆਪਨ ਫ੍ਰੀ ਹੋਵੇਗਾ। NASA+ ਇਕ ਵੀਡੀਓ ਸਟਰੀਮਿੰਗ ਪਲੇਟਫਾਰਮ ਹੋਵੇਗਾ।
NASA+ ਐਪ ਅਤੇ ਵੈੱਬਸਾਈਟ 'ਤੇ ਨਾਸਾ ਦੇ ਮਿਸ਼ਨ, ਰਿਸਰਚ, ਡਾਟਾ ਆਦਿ ਦੀਆਂ ਵੀਜੀਓਜ਼ ਮਿਲਣਗੀਆਂ। ਫਿਲਹਾਲ NASA+ ਦਾ ਬੀਟਾ ਵਰਜ਼ਨ ਰਿਲੀਜ਼ ਹੋਇਆ ਹੈ ਪਰ ਜਲਦ ਹੀ ਇਸਦਾ ਫਾਈਨਲ ਵਰਜ਼ਨ ਰਿਲੀਜ਼ ਹੋਵੇਗਾ। ਓ.ਟੀ.ਟੀ. ਸਰਵਿਸ ਤੋਂ ਇਲਾਵਾ ਨਾਸਾ ਦੀ ਨਵੀਂ ਸਾਈਟ ਵੀ ਲਾਂਚ ਹੋਈ ਹੈ।
ਜੇਕਰ ਤੁਸੀਂ ਵੀ NASA+ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਾਗਇਨ ਕਰ ਸਕਦੇ ਹੋ। ਬੀਟਾ ਵਰਜ਼ਨ ਦੀ ਸਾਈਟ https://beta.nasa.gov ਹੈ। ਤੁਸੀਂ ਚਾਹੋ ਤਾਂ ਸਾਈਟ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਦੇ ਸਕਦੇ ਹੋ। ਨਾਸਾ ਨੇ ਕਿਹਾ ਹੈ ਕਿ ਯੂਜ਼ਰਜ਼ ਦੇ ਸੁਝਾਅ ਮੁਤਾਬਕ, ਸਾਈਟ 'ਚ ਬਦਲਾਅ ਕੀਤੇ ਜਾਣਗੇ।
NASA+ ਸਰਵਿਸ ਤਹਿਤ ਨਵੀਂ ਸੀਰੀਜ਼ ਵੀ ਆਏਗੀ ਅਤੇ ਓਰੀਜਨਲ ਵੀਡੀਓ ਵੀ ਲਾਈਵ ਹੋਣਗੀਆਂ। ਇਸਤੋਂ ਇਲਾਵਾ ਨਾਸਾ ਦੇ ਇਤਿਹਾਸ ਦੀ ਵੀਡੀਓ ਵੀ ਅਪਲੋਡ ਕੀਤੀ ਜਾਵੇਗੀ। NASA+ ਨੂੰ ਨਾਸਾ ਦੇ ਐਪ 'ਤੇ ਉਪਲੱਬਧ ਕਰਵਾਇਆ ਜਾਵੇਗਾ ਜੋ ਕਿ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਹੋਵੇਗਾ। ਇਸਤੋਂ ਇਲਾਵਾ ਨਾਸਾ ਐਪ Roku, Apple TV ਅਤੇ Fire TV 'ਤੇ ਐਕਸੈਸ ਕੀਤਾ ਜਾ ਸਕੇਗਾ।