ਨਾਸਾ ਦੇ ਕੈਮਰਿਆਂ ''ਚ ਕੈਦ ਹੋਈ ਸੂਰਜ ਦੇ ਨੇੜੇ ਯੂ. ਐੱਫ. ਓ. ਵਰਗੀ ਚੀਜ਼

Tuesday, Nov 22, 2016 - 11:21 AM (IST)

ਨਾਸਾ ਦੇ ਕੈਮਰਿਆਂ ''ਚ ਕੈਦ ਹੋਈ ਸੂਰਜ ਦੇ ਨੇੜੇ ਯੂ. ਐੱਫ. ਓ. ਵਰਗੀ ਚੀਜ਼
ਜਲੰਧਰ- ਦੂਜੇ ਗ੍ਰਹਿਆਂ ''ਤੇ ਜੀਵਨ ਹੈ ਜਾਂ ਨਹੀਂ? ਕੀ ਕਿਸੇ ਦੂਜੇ ਗ੍ਰਹਿ ਦੇ ਜੀਵ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹਨ? ਜਾਂ ਕੀ ਹੋਵੇਗਾ ਜਦੋਂ ਅਸੀਂ ਕਿਸੇ ਹੋਰ ਗ੍ਰਹਿ ਦੇ ਜੀਵਾਂ ਦੇ ਸੰਪਰਕ ਵਿਚ ਆਵਾਂਗੇ? ਦਰਅਸਲ ਨਾਸਾ ਦੇ ਕੈਮਰਿਆਂ ਵਿਚ ਕੈਦ ਹੋਈਆਂ ਸੂਰਜ ਦੀਆਂ ਕੁਝ ਤਾਜ਼ਾ ਤਸਵੀਰਾਂ ਨੇ ਇਸ ਤਰ੍ਹਾਂ ਦੇ ਸਵਾਲਾਂ ਨੂੰ ਇਕ ਵਾਰ ਮੁੜ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਇੰਨਾ ਹੀ ਨਹੀਂ ਵਿਗਿਆਨੀ ਵੀ ਹਾਲ ਹੀ ਵਿਚ ਨਾਸਾ ਦੇ ਕੈਮਰਿਆਂ ਵਿਚ ਸੂਰਜ ਕੋਲ ਨਜ਼ਰ ਆਈਆਂ ਕੁਝ ਅਜੀਬ ਜਿਹੀਆਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਹਨ। ਕੁਝ ਲੋਕ ਇਸ ਨੂੰ ਯੂ. ਐੱਫ. ਓ. ਕਰਾਰ ਦੇ ਰਹੇ ਹਨ ਅਤੇ ਕੁਝ ਹਾਲੇ ਸਿਰਫ ਇਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਸਾਹਮਣੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਪਮੇਲਾ ਜਾਨਹਸਨ ਨੇ ਆਪਣੀ ਫੇਸਬੁਕ ''ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ਦੇ ਗਲਤ ਹੋਣ ਦਾ ਖਦਸ਼ਾ ਬੇਹੱਦ ਘੱਟ ਇਸ ਲਈ ਹੈ, ਕਿਉਂਕਿ ਉਹ ਨਾਸਾ ਦੀ ਵੈੱਬਸਾਈਟ ਤੋਂ ਲਈਆਂ ਗਈਆਂ ਹਨ। ਇੰਨਾ ਹੀ ਨਹੀਂ ਸੂਰਜ ਦੇ ਨੇੜੇ ਦਿਖਾਈ ਦੇ ਰਹੀ ਯੂ. ਐੱਫ. ਓ. ਵਰਗੀ ਚੀਜ਼ ''ਤੇ ਸੂਰਜ ਵੀ ਰਿਐਕਟ ਕਰਦਾ ਦਿਖਾਈ ਦਿੱਤਾ। ਹਾਲੇ ਇਸ ''ਤੇ ਨਾਸਾ ਵਲੋਂ ਜਵਾਬ ਮਿਲਣਾ ਬਾਕੀ ਹੈ।

Related News