MWC 2018: ਮਿਡ ਰੇਂਜ ਸਮਾਰਟਫੋਨਸ 'ਚ ਵੀ ਮਿਲਣਗੇ ਹੁਣ ਹਾਈ ਐਂਡ ਫੀਚਰਸ
Thursday, Mar 01, 2018 - 10:23 AM (IST)

ਜਲੰਧਰ - ਅਮਰੀਕੀ ਮੋਬਾਇਲ ਚਿੱਪ ਨਿਰਮਾਤਾ ਕੰਪਨੀ ਕਵਾਲਕਾਮ ਨੇ MWC 2018 'ਚ ਮੋਬਾਇਲ ਪ੍ਰੋਸੈਸਰਜ਼ ਦੀ ਨਵੀਂ ਹਾਈ ਪ੍ਰਫਾਰਮੈਂਸ ਰੇਂਜ ਨੂੰ ਪੇਸ਼ ਕੀਤਾ ਹੈ। ਇਸ ਸੀਰੀਜ਼ ਨੂੰ ਖਾਸ ਤੌਰ 'ਤੇ ਮਿਡ ਰੇਂਜ ਵਾਲੇ ਸਮਾਰਟਫੋਨਸ ਨੂੰ ਹੋਰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਰੇਂਜ 'ਚ ਸਨੈਪਡ੍ਰੈਗਨ 600 ਸੀਰੀਜ਼ ਤੇ 700 ਸੀਰੀਜ਼ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਉਥੇ ਹੀ 700 ਸੀਰੀਜ਼ ਵਾਲੇ ਪ੍ਰੋਸੈਸਰਜ਼ 19 ਨੂੰ ਵੀ ਸਪੋਰਟ ਕਰਨਗੇ। ਇਹ ਸੀਰੀਜ਼ ਬਲਿਊਟੁੱਥ 5.0, ਕਵਿੱਕ ਚਾਰਜ 4.0 ਸਪੋਰਟ ਤੇ ਬਿਹਤਰ ਗ੍ਰਾਫਿਕਸ ਵਾਲੀ ਗੇਮਜ਼ ਆਦਿ ਨੂੰ ਖੇਡਣ ਲਈ ਅਡ੍ਰੀਨੋ ਗ੍ਰਾਫਿਕ ਕਾਰਡ ਨੂੰ ਸਪੋਰਟ ਕਰੇਗੀ। ਉਥੇ 600 ਸੀਰੀਜ਼ 'ਚ ਸਨੈਪਡ੍ਰੈਗਨ 660 ਪ੍ਰੋਸੈਸਰ ਉਪਲੱਬਧ ਕਰਵਾਇਆ ਜਾਵੇਗਾ ਜੋ 30 ਫੀਸਦੀ ਤਕ ਘੱਟ ਬੈਟਰੀ ਦੀ ਖਪਤ ਕਰੇਗਾ।