ਯੂਰਪ ਸਮੇਤ ਕਈ ਦੇਸ਼ਾਂ ''ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify

11/27/2020 7:16:55 PM

ਗੈਜੇਟ ਡੈਸਕ-ਮਿਊਜ਼ਿਕ ਸਟ੍ਰੀਮਿੰਗ ਐਪ Spotify ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋ ਗਿਆ ਹੈ। ਯੂਜ਼ਰਸ ਕਰੀਬ ਇਕ ਘੰਟੇ ਤੋਂ ਆਪਣੀ ਪਸੰਦ ਦੇ ਗਾਣੇ ਨਹੀਂ ਸੁਣ ਪਾ ਰਹਾ ਰਹੇ ਹਨ। ਉੱਥੇ, ਕੰਪਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਪਲੇਟਫਾਰਮ 'ਚ ਕਈ ਬਦਲਾਅ ਕੀਤੇ ਹਨ। ਜਲਦ ਹੀ ਐਪ ਦੁਬਾਰਾ ਕੰਮ ਕਰਨ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਅਗਸਤ 'ਚ ਸਪੋਟੀਫਾਈ ਦਾ ਐਪ ਠੱਪ ਹੋਇਆ ਸੀ ਕਿਉਂਕਿ ਕੰਪਨੀ TLS ਸਰਟੀਫਿਕੇਟ ਨੂੰ ਅਪਡੇਟ ਕਰਨਾ ਭੁੱਲ ਗਈ ਸੀ। ਇਸ ਤੋਂ ਪਹਿਲਾਂ ਫੇਸਬੁੱਕ ਦੀ iOS SDK ਸਮੱਸਿਆ ਦੌਰਾਨ ਇਸ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ

Spotify Premium Duo ਜੁਲਾਈ 'ਚ ਹੋਇਆ ਲਾਂਚ
ਮਿਊਜ਼ਿਕ ਸਟ੍ਰੀਮਿੰਗ ਐਪ ਸਪੋਟੀਫਾਈ ਨੇ ਜੁਲਾਈ 'ਚ ਆਪਣੇ ਪ੍ਰੀਮੀਅਮ ਡਿਊ ਸਬਸਕਰੀਪਸ਼ਨ ਪਲਾਨ ਨੂੰ ਗਲੋਬਲੀ ਲਾਂਚ ਕੀਤਾ ਸੀ। ਇਸ ਨਵੇਂ ਪਲਾਨ ਨੂੰ ਭਾਰਤ ਸਮੇਤ 55 ਦੇਸ਼ਾਂ 'ਚ ਰੋਲ ਆਊਟ ਕੀਤਾ ਗਿਆ ਹੈ। ਭਾਰਤ 'ਚ ਇਸ ਨੂੰ 149 ਰੁਪਏ ਮਹੀਨੇ ਦੀ ਕੀਮਤ 'ਚ ਸਬਸਕਰਾਈਬ ਕੀਤਾ ਜਾ ਸਕਦਾ ਹੈ। ਇਸ ਨਵੇਂ ਪ੍ਰੀਮੀਅਮ ਪਲਾਨ 'ਚ ਇਕ ਹੀ ਅਕਾਊਂਟ ਨੂੰ ਦੋ ਯੂਜ਼ਰਸ ਇਸਤੇਮਾਲ ਕਰ ਸਕਣਗੇ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

ਇਸ 'ਚ ਯੂਜ਼ਰਸ ਨੂੰ ਐਕਸਲੂਸੀਵ ਡਿਓ ਮਿਕਸ ਪਲੇਅਲਿਸਟ ਦਾ ਐਕਸੈੱਸ ਮਿਲੇਗਾ। Spotify Premium Duo ਦਾ ਮੰਥਲੀ ਸਬਸਕਰੀਪਸ਼ਨ ਭਾਰਤ 'ਚ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। ਅਮਰੀਕਾ 'ਚ ਇਸ ਦੀ ਕੀਮਤ 13 ਡਾਲ (ਲਗਭਗ 980 ਰੁਪਏ) ਅਤੇ ਯੂ.ਕੇ. 'ਚ ਇਸ ਦੀ ਕੀਮਤ 13 ਯੂਰੋ (ਲਗਭਗ 1,220 ਰੁਪਏ) ਹੈ।

ਜੇਕਰ ਤੁਸੀਂ ਪਹਿਲਾਂ ਤੋਂ ਹੀ ਸਪੋਟੀਫਾਈ ਪ੍ਰੀਮੀਅਮ ਯੂਜ਼ਰਸ ਹੋ ਤਾਂ ਤੁਸੀਂ ਇਸ ਨਵੇਂ ਪਲਾਨ ਨੂੰ ਸਪੋਟੀਫਾਈ ਦੀ ਆਧਿਕਾਰਿਕ ਵੈੱਬਸਾਈਟ ਰਾਹੀਂ ਸਵਿੱਚ ਕਰ ਸਕਦੇ ਹੋ। ਆਧਿਕਾਰਿਕ ਵੈੱਬਸਾਈਟ 'ਤੇ ਅਪਣੇ ਅਕਾਊਂਟ 'ਚ ਲਾਗ-ਇਨ ਕਰਨ ਤੋਂ ਬਾਅਦ ਤੁਹਾਨੂੰ ਅਕਾਊਂਟ ਸੈਕਸ਼ਨ 'ਚ ਪਲਾਨ ਸਵਿੱਚ ਕਰਨ ਦਾ ਆਪਸ਼ਨ ਮਿਲੇਗਾ। ਸਪੋਟੀਫਾਈ ਐਪ ਨੂੰ ਭਾਰਤ 'ਚ 2019 ਦੀ ਸ਼ੁਰੂਆਤ 'ਚ ਲਾਂਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ


Karan Kumar

Content Editor

Related News