ਮੋਜ਼ੀਲਾ ਨੇ ਸਮਾਰਟਫੋਨ ''ਤੇ Firefox OS ਦੀ ਸਹੂਲਤ ਕੀਤੀ ਬੰਦ
Wednesday, Dec 09, 2015 - 04:17 PM (IST)

ਨਵੀਂ ਦਿੱਲੀ— ਇੰਟਰਨੈੱਟ ਵਰਲਡ ''ਚ ਕਾਫੀ ਲੰਬੇ ਸਮੇਂ ਤੋਂ ਰਾਜ ਕਰਨ ਵਾਲੇ ਮੋਜ਼ੀਲਾ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਸਮਾਰਟਫੋਨ ''ਚ Firefox OS ਨੂੰ ਬੰਦ ਕੀਤਾ ਜਾਵੇਗਾ ਅਤੇ ਹੁਣ ਫਾਇਰਫਾਕਸ ਬੇਸਡ ਸਮਾਰਟਫੋਨ ਨਵੀਂ ਬਣਾਏ ਜਾਣਗੇ। ਕੰਪਨੀ ਨੇ ਇਸ ਦੀ ਅਸਫਲਤਾ ਦੇ ਕਾਰਨ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਮੋਜ਼ੀਲਾ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਇਹ ਬੈਸਟ ਯੂਜ਼ਰ ਐਕਸਪੀਰੀਅੰਸ ਦੇਣ ''ਚ ਅਸਫਲ ਰਿਹਾ ਜਿਸ ਕਾਰਨ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਹਾਲ ਹੀ ''ਚ ਕੰਪਨੀ ਨੇ ਐਂਡ੍ਰਾਇਡ ਸਮਾਰਟਫੋਨ ਲਈ ਫਾਇਰਫਾਕਸ ਓ.ਐੱਸ. ਦਾ ਟ੍ਰਾਇਲ ਵਰਜਨ ਲਾਂਚ ਕੀਤਾ ਸੀ ਜਿਸ ਨੂੰ ਲਾਂਚਰ ਦੀ ਤਰ੍ਹਾਂ ਯੂਜ਼ ਕੀਤਾ ਜਾ ਸਕਦਾ ਸੀ ਪਰ ਇਸ ਵਿਚ ਵੀ ਇਸ ਨੂੰ ਸਫਲਤਾ ਨਹੀਂ ਮਿਲੀ।
ਜ਼ਿਕਰਯੋਗ ਹੈ ਕਿ ਮੋਜ਼ੀਲਾ ਨੇ ਸਮਾਰਟਫੋਨ ਲਈ ਫਾਇਰਫਾਕਸ ਓ.ਐੱਸ. 2013 ''ਚ ਲਾਂਚ ਕੀਤਾ ਸੀ। ਲਾਂਚ ਹੋਣ ਤੋਂ ਬਾਅਦ ਹੀ ਉਸ ਨੂੰ ਐਂਡ੍ਰਾਇਡ, ਆਈਫੋਨ, ਵਿੰਡੋਜ਼ ਅਤੇ ਸਿੰਬੀਅਨ ਵਰਗੇ ਮੋਬਾਇਲ OS ਦੀ ਭੀੜ ''ਚ ਇਹ ਓ.ਐੱਸ. ਕੁਝ ਖਾਸ ਨਹੀਂ ਕਰ ਸਕਿਆ। ਹਾਲਾਂਕਿ ਉਦੋਂ ਕੰਪਨੀ ਨੇ ਕਿਹਾ ਸੀ ਕਿ ਫਾਇਰਫਾਕਸ ਸਮਾਰਟਫੋਨ ਅਜਿਹਾ ਪਹਿਲਾ ਹੈ ਜੋ ਓਪਨ ਵੈੱਬ ਸਟੈਂਡਰਡ ''ਤੇ ਬਣਿਆ ਹੈ ਜੋ HTML5 ਸਪੋਰਟ ਕਰਦਾ ਹੈ।