GeekBench ''ਤੇ ਨਜ਼ਰ ਆਇਆ ਮੋਟੋਰੋਲਾ XT1789, ਜਾਣੋ ਸਪੈਸੀਫਿਕੈਸ਼ਨਜ਼
Tuesday, Jul 11, 2017 - 11:18 PM (IST)

ਜਲੰਧਰ—ਲਿਨੋਵੋ-ਮੋਟੋਰੋਲਾ ਨੇ ਹਾਲ 'ਚ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Moto Z2 Play ਨੂੰ ਲਾਂਚ ਕੀਤਾ ਸੀ, ਜਿਸ ਦੀ ਕੀਮਤ 27,999 ਰੁਪਏ ਹੈ। ਉੱਥੇ, ਇਸ ਸਮਾਰਟਫੋਨ ਦੇ ਭਾਰਤ 'ਚ ਲਾਂਚ ਹੋਣ ਤੋਂ ਪਹਿਲਾਂ ਹੀ ਮੋਟੋਰੋਲਾ ਮੋਟੋ ਐਕਸ4 ਸਮਾਰਟਫੋਨ ਨੂੰ ਲੈ ਕੇ ਇੰਟਰਨੈਟ 'ਤੇ ਜਾਣਕਾਰੀ ਸਾਹਮਣੇ ਆਈ ਹੈ। ਮਨਿਆ ਜਾ ਰਿਹਾ ਹੈ ਕਿ ਲਿਨੋਵੋ-ਮੋਟੋਰੋਲਾ ਇਸ ਸਾਲ ਦੇ ਚੌਥੀ ਤਿਮਾਹੀ 'ਚ ਮੋਟੋ ਐਕਸ4 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। 25 ਜੁਲਾਈ ਨੂੰ ਮੋਟੋਰੋਲਾ ਨਿਊਯਾਰਕ 'ਚ ਇਕ ਇਵੈਂਟ ਦਾ ਆਯੋਜਨ ਕਰ ਰਹੀ ਹੈ।
ਉੱਥੇ, ਹੁਣ ਮੋਟੋਰੋਲਾ ਨੇ ਨਵੇਂ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਬੈਂਚਮਾਰਕਿੰਗ ਸਾਈਟ Geekbench 'ਤੇ ਦਿੱਤੀ ਗਈ ਹੈ। ਮੋਟੋਰੋਲਾ XT1789 ਸਮਾਰਟਫੋਨ 'ਚ ਹੁਣ ਤਕ ਲਾਂਚ ਹੋਏ ਜਾਂ ਫਿਰ ਲਾਂਚ ਹੋਣ ਵਾਲੇ ਸਮਾਰਟਫੋਨ ਦੀ ਤਰ੍ਹਾਂ ਸਾਮਾਨ ਸਪੈਸੀਫਿਕੈਸ਼ਨ ਨਹੀਂ ਹੈ। ਜਿਸ ਨੂੰ ਦੇਖ ਕੇ ਇਹ ਅਨੁਮਾਨ ਲੱਗਾਇਆ ਜਾ ਰਿਹਾ ਹੈ ਕਿ ਇਹ ਇਕ ਨਵਾਂ ਡਿਵਾਈਸ ਹੋ ਸਕਦਾ ਹੈ।
ਮਨਿਆ ਜਾ ਰਿਹਾ ਹੈ ਕਿ ਇਹ ਡਿਵਾਈਸ ਮੋਟੋ G5S ਜਾਂ ਮੋਟੋ G5S ਪਲੱਸ ਵੀ ਨਹੀਂ ਹੈ, ਕਿਉਂਕਿ ਮੋਟੋ g5s ਸਮਾਰਟਫੋਨ 'ਚ 5.2 ਇੰਚ ਡਿਸਪਲੇ ਦਿੱਤੀ ਜਾ ਸਕਦਾ ਹੈ। ਉੱਥੇ, ਮੋਟੋ g5s ਪਲੱਸ ਸਮਾਰਟਫੋਨ ਨੂੰ 5.5 ਇੰਚ ਡਿਸਪਲੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਮੋਟੋਰੋਲਾ XT1789 ਸਮਾਰਟਫੋਨ ਦੇ ਕੈਮਰਾ ਕਾਨਫਿਗਰੈਸ਼ਨ ਮੋਟੋ ਐਕਸ4 ਤੋਂ ਵੱਖ ਹੈ।
ਮੋਟੋਰੋਲਾ XT1789 ਸਮਾਰਟਫੋਨ 'ਚ 5.0 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ ਸਮਾਰਟਫੋਨ 'ਚ 3 ਜੀ.ਬੀ ਰੈਮ ਨਾਲ 16 ਜੀ.ਬੀ ਇੰਟਰਨਲ ਮੈਮਰੀ ਦੇ ਤੌਰ 'ਤੇ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ ਆਕਟਾ-ਕੋਰ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪ੍ਰੋਸੈਸਰ 'ਚ 2.2 Ghz ਕਲਾਕ ਪ੍ਰੋਸੈਸਰ ਨਾਲ ਐਡ੍ਰੇਨੋ 508 GPU ਦਿੱਤਾ ਜਾ ਸਕਦਾ ਹੈ। ਉੱਥੇ, ਮੋਟੋਰੋਲਾ XT1789 ਸਮਾਰਟਫੋਨ 'ਚ ਸਨੈਪਡਰੈਗਨ 630 ਜਾਂ ਸਨੈਪਡਰੈਗਨ 660 ਦਿੱਤਾ ਜਾ ਸਕਦਾ ਹੈ।
ਮੋਟੋਰੋਲਾ XT1789 'ਚ 12 ਮੈਗਾਪਿਕਸ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ, ਜੋ 4K 'ਚ ਰਿਕਾਰਡ ਕਰ ਸਕਦਾ ਹੈ। ਉੱਥੇ, ਫਰੰਟ ਕੈਮਰੇ 'ਚ 16 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਮੋਟੋਰੋਲਾ XT1789 ਐਂਡ੍ਰਾਇਡ 7.1.1 ਨਾਲ NFC 'ਤੇ ਆਧਾਰਿਤ ਹੋ ਸਕਦਾ ਹੈ। ਸਪੈਸੀਫਿਕੈਸ਼ਨ ਦੇਖ ਕੇ ਮਨਿਆ ਜਾ ਰਿਹਾ ਹੈ ਕਿ ਇਹ ਮਿਡ-ਰੈਂਜ ਸਮਾਰਟਫੋਨ ਹੋ ਸਕਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ g ਸੀਰੀਜ਼ ਜਾਂ ਫਿਰ Moto X4 ਦਾ ਦੂਜਾ ਵੇਰੀਅੰਟ ਹੋ ਸਕਦਾ ਹੈ।