ਮੋਟੋਰੋਲਾ ਨੇ ਲਾਂਚ ਕੀਤਾ ਥ੍ਰੀ-ਇਨ-ਵਨ ਹਾਈਬ੍ਰਿਡ ਈਅਰਫੋਨ, ਜਾਣੋ ਕੀਮਤ ਤੇ ਖੂਬੀਆਂ

Saturday, Oct 17, 2020 - 11:35 AM (IST)

ਮੋਟੋਰੋਲਾ ਨੇ ਲਾਂਚ ਕੀਤਾ ਥ੍ਰੀ-ਇਨ-ਵਨ ਹਾਈਬ੍ਰਿਡ ਈਅਰਫੋਨ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਮੋਟੋਰੋਲਾ ਨੇ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤੀ ਬਾਜ਼ਾਰ ’ਚ ਆਪਣਾ ਟਰੂ-ਵਾਇਰਲੈੱਸ ਈਅਰਫੋਨ ਪੇਸ਼ ਕੀਤਾ ਹੈ। ਇਸ ਨੂੰ ਹਾਈਬ੍ਰਿਡ ਈਅਰਫੋਨ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤੁਸੀਂ ਇਸ ਨੂੰ ਵਾਇਰ ਦੇ ਨਾਲ ਅਤੇ ਬਿਨ੍ਹਾਂ ਵਾਇਰ ਦੇ ਵੀ ਇਸਤੇਮਾਲ ਕਰ ਸਕਦੇ ਹੋ। ਯਾਨੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ ਦੀ ਵਰਤੋਂ ਤਾਰ ਲਗਾ ਕੇ ਕਰਨਾ ਚਾਹੁੰਦੇ ਹੋ ਜਾਂ ਬਿਨ੍ਹਾਂ ਤਾਰ ਦੇ ਵਾਇਰਲੈੱਸਲੀ ਇਸ ਨੂੰ ਚਲਾਉਣਾ ਚਾਹੁੰਦੇ ਹੋ। ਮੋਟੋਰੋਲਾ ਨੇ ਇਸ ਹਾਈਬ੍ਰਿਡ ਈਅਰਫੋਨ ਦਾ ਨਾਂ Tech3 TriX ਰੱਖਿਆ ਹੈ ਜਿਸ ਨੂੰ ਸਭ ਤੋਂ ਪਹਿਲਾਂ ਕੰਪਨੀ ਨੇ ਫਲਿਪਕਾਰਟ ’ਤੇ ਉਪਲੱਬਧ ਕੀਤਾ ਹੈ। ਇਸ ਦੀ ਅਸਲ ਕੀਮਤ 9,999 ਰੁਪਏ ਹੈ ਪਰ ਸੇਲ ’ਚ ਇਸ ਨੂੰ 4,000 ਰੁਪਏ ਦੀ ਛੋਟ ਨਾਲ 5,999 ਰੁਪਏ ’ਚ ਵੇਚਿਆ ਜਾ ਰਿਹਾ ਹੈ। ਇਹ ਈਅਰਫੋਨ ਸਿਰਫ ਕਾਲੇ ਰੰਗ ’ਚ ਹੀ ਖ਼ਰੀਦੇ ਜਾ ਸਕਦੇ ਹਨ। 

PunjabKesari

Motorola Tech3 TriX ਦੀਆਂ ਖੂਬੀਆਂ
- ਮੋਟੋਰੋਲਾ ਦੇ ਇਹ ਈਅਰਫੋਨਸ ਬਲੂਟੂਥ 5.0 ਕੁਨੈਕਟੀਵਿਟੀ ਤਕਨੀਕ ਨੂੰ ਸੁਪੋਰਟ ਕਰਦੇ ਹਨ। 
- ਕੰਪਨੀ ਨੇ ਚਾਰਜਿੰਗ ਕੇਸ ਨਾਲ ਕੰਬਾਈਨ ’ਚ ਇਸ ਦੀ ਬੈਟਰੀ ਲਾਈਫ ਨੂੰ ਲੈ ਕੇ 18 ਘੰਟਿਆਂ ਦਾ ਦਾਅਵਾ ਕੀਤਾ ਹੈ। 
- ਇਨ੍ਹਾਂ ਈਅਰਫੋਨਸ ’ਚ ਐਮਾਜ਼ੋਨ ਅਲੈਕਸਾ ਨਾਲ ਗੂਗਲ ਅਸਿਸਟੈਂਟ ਅਤੇ ਐਪਲ ਸੀਰੀ ਦੀ ਵੀ ਸੁਪੋਰਟ ਦਿੱਤੀ ਗਈ ਹੈ ਪਰ ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ Verve Life ਐਪ ਨੂੰ ਫੋਨ ’ਚ ਡਾਊਨਲੋਡ ਕਰਨਾ ਪਵੇਗਾ। 
- ਇਸ ਲਈ ਬਣਾਈ ਗਈ ਖ਼ਾਸ Verve Life ਐਪ ’ਚ ਕੰਪਨੀ ਨੇ ਈਅਰਫੋਨ ਡਿਟੈਕਸ਼ਨ ਫੀਚਰ ਵੀ ਸ਼ਾਮਲ ਕੀਤਾ ਹੈ ਜਿਸ ਰਾਹੀਂ ਤੁਸੀਂ ਇਨ੍ਹਾਂ ਈਅਰਫੋਨਾਂ ਦੇ ਗੁੰਮ ਹੋਣ ’ਤੇ ਇਨ੍ਹਾਂ ਨੂੰ ਆਸਾਨੀ ਨਾਲ ਲੱਭ ਵੀ ਸਕਦੇ ਹੋ। 
- ਵਾਟਰ ਰੈਸਿਸਟੈਂਟ ਲਈ ਇਸ ਨੂੰ IPX5 ਦੀ ਰੇਟਿੰਗ ਮਿਲੀ ਹੋਈ ਹੈ। 


author

Rakesh

Content Editor

Related News