5000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Motorola One Power, ਜਾਣੋ ਕੀਮਤ

Monday, Sep 24, 2018 - 02:08 PM (IST)

5000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Motorola One Power, ਜਾਣੋ ਕੀਮਤ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਭਾਰਤ ’ਚ ਮੋਟੋਰੋਲਾ ਵਨ ਪਾਵਰ ਸਮਾਰਟਫੋਨ ਨੂੰ ਐਂਡਰਾਇਡ ਵਨ ਪ੍ਰੋਗਰਾਮ ਤਹਿਤ ਲਾਂਚ ਕੀਤਾ ਹੈ। ਯਾਨੀ ਇਸ ਸਮਾਰਟਫੋਨ ਨੂੰ ਯਕੀਨੀ ਤੌਰ ’ਤੇ ਸਾਰੇ ਅਪਡੇਟਸ ਇਕਦਮ ਸਹੀ ਸਮੇਂ ’ਤੇ ਮਿਲਦੇ ਰਹਿਣਗੇ। ਇਸ ਸਮਾਰਟਫੋਨ ’ਚ 6.2-ਇੰਚ ਦੀ ਫੁੱਲ ਐੱਚ.ਡੀ. ਪਲੱਸ ਮੈਕਸ ਵਿਜ਼ਨ ਡਿਸਪਲੇਅ, ਨੌਚ ਫੀਚਰ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਕੰਪਨੀ ਨੇ ਆਪਣੇ ਇਸ ਨਵੇਂ ਸਮਾਰਟਫੋਨ ਦੀ ਕੀਮਤ 15,999 ਰੁਪਏਰੱਖੀ ਹੈ ਅਤੇ ਇਹ 5 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

PunjabKesari

Motorola One Power ਦੇ ਫੀਚਰਸ
ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਦਾ ਸਕਰੀਨ ਰੈਜ਼ੋਲਿਊਸ਼ਨ 2246x1080 ਪਿਕਸਲ, ਕਲਾਕਕੋਮ ਸਨੈਪਡ੍ਰੈਗਨ 636 ਪ੍ਰੋਸੈਸਰ, ਐਡ੍ਰੀਨੋ 509 GPU, 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256GB ਤਕ ਵਧਾਇਆ ਜਾ ਸਕਦਾ ਹੈ। ਦੱਸ ਦੇਇਏ ਕਿ ਸਮਾਰਟਫੋਨ ’ਚ ਐਂਡਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਨੂੰ ਸ਼ਾਮਲ ਕੀਤਾ ਹੈ। 

PunjabKesari

ਬੈਟਰੀ
ਨਵੇਂ ਸਮਾਰਟਫੋਨ ’ਚ 5,000mAh ਦੀ ਦਮਦਾਰ ਬੈਟਰੀ ਹੈ ਜਿਸ ਲਈ ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਮੋਟੋਰੋਲਾ ਦੇ ਟਰਬੋਪਾਵਰ ਨਾਲ 15 ਮਿੰਟ ਦੀ ਚਾਰਜਿੰਗ ’ਚ 6 ਘੰਟੇ ਤਕ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।ਦੱਸਣਯੋਗ ਹੈ ਕਿ ਇਹ ਸਮਾਰਟਫੋਨ 5 ਅਕਤੂਬਰ ਤੋਂ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।

PunjabKesari

ਕੈਮਰਾ
ਮੋਟੋਰੋਲਾ ਵਨ ਪਾਵਰ ’ਚ ਕੰਪਨੀ ਨੇ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ ਜਿਸ ਵਿਚ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਸੈਂਸਰ ਹਨ। ਉਥੇ ਹੀ ਫਰੰਟ ’ਚ 12 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, ਵਾਈ-ਫਾਈ 802.11ac, ਬਲੂਟੁੱਥ v5.0, GPS/A-GPS, USB ਟਾਈਪ-C ਅਤੇ ਇਕ ਹੈੱਡਫੋਨ ਜੈੱਕ ਹੈ।

PunjabKesari


Related News