ਅੱਜ ਸੇਲ ਲਈ ਉਪਲੱਬਧ ਹੋਵੇਗਾ Motorola Moto Z2 Play ਸਮਾਰਟਫੋਨ

06/15/2017 10:14:55 AM

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਲੇਨੋਵੋ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫਓਨ ਮੋਟੋ ਜ਼ੈੱਡ2 ਪਲੇ ਨੂੰ ਚਾਰ ਨਵੇਂ Moto Mods ਦੇ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀ ਕੀਮਤ 27,999 ਰੁਪਏ ਹੈ। ਮੋਟੋ ਜ਼ੈੱਡ2 ਪਲੇ ਨੂੰ ਅਧਿਕਾਰਿਕ ਤੌਰ 'ਤੇ ਅੱਜ ਤੋ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਇਸ 'ਚ ਜੇ. ਬੀ. ਐੱਲ ਸਾਊਂਡਬਾਸਟ 2, ਮੋਟੋ ਟਰਬੋ ਪਾਵਰ ਪੈਕ, ਵਾਇਰਲੈੱਸ ਚਾਰਜਿੰਗ ਦੇ ਨਾਲ ਮੋਟੋ ਸਟਾਇਲ ਸ਼ੈਲਸ ਅਤੇ ਮੋਟੋ ਗੇਮਪੈਡ ਸ਼ਾਮਿਲ ਹਨ। 
ਰਿਲਾਇੰਸ ਜਿਓ ਦੇ ਨਾਲ ਵੀ ਆਫਰ ਉਪਲੱਬਧ ਹੈ। ਯੂਜ਼ਰਸ Moto Z2 Play 'ਤੇ 100ਜੀ. ਬੀ ਐਕਸਟਰਾ ਡਾਟਾ ਦਾ ਮੁਨਾਫ਼ਾ ਚੁੱਕ ਸਕਦੇ ਹੋ। ਦੂੱਜੇ ਕੁੱਝ Mods 'ਤੇ 50 ਫ਼ੀਸਦੀ ਡਿਸਕਾਊਂਟ ਵੀ ਦਿੱਤਾ ਜਾਵੇਗਾ। ਦੱਸ ਦਈਏ ਕਿ Moto Z2 Play ਸਮਾਰਟਫੋਨ 'ਤੇ ਅੱਜ ਪ੍ਰੀ-ਆਰਡਰ ਦਾ ਆਖਰੀ ਦਿਨ ਹੈ। ਯੂਜ਼ਰਸ ਇਸ ਸਮਾਰਟਫੋਨ ਨੂੰ ਕੰਪਨੀ ਦੇ ਆਧਿਕਾਰਕ ਵੈੱਬਸਾਈਟ ਅਤੇ ਫਲਿਪਕਾਰਟ 'ਤੇ ਪ੍ਰੀ-ਆਰਡਰ ਵੀ ਕਰ ਸਕਦੇ ਹਨ।
 
Moto Z2 Play ਦੇ ਸਪੈਸੀਫਿਕੇਸ਼ਨ
ਇਸ ਸਮਾਰਟਫੋਨ 'ਚ 5.5-ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ, ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ 2.2 ਗੀਗਾਹਰਟਜ਼ ਸਨੈਪਡਰੈਗਨ 626 ਆਕਟਾ-ਕੋਰ ਪ੍ਰੋਸੇਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਦੋ ਵੇਰਿਅੰਟ 'ਚ ਲਾਂਚ ਕੀਤਾ ਹੈ। Moto Z2 Play ਸਮਾਰਟਫੋਨ 'ਚ 4ਜੀ. ਬੀ ਰੈਮ ਦੇ ਨਾਲ 64ਜੀ. ਬੀ ਸਟੋਰੇਜ ਮੈਮਰੀ ਦਿੱਤੀ ਹੈ। ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਇਸ ਸਮਾਰਟਫੋਨ 'ਚ ਸਟੋਰੇਜ਼ ਵੀ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 
ਫੋਟੋਗਰਾਫੀ ਲਈ Moto Z2 Play 'ਚ 12-ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਹ ਲੇਜ਼ਰ ਅਤੇ ਡਿਊਲ ਆਟੋਫੋਕਸ ਲੈਂਨਜ਼ ਦੇ ਨਾਲ ਆਉਂਦਾ ਹੈ। ਉਥੇ ਹੀ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 5-ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਇਸ ਦੇ ਨਾਲ ਪਹਿਲੀ ਵਾਰ Moto ਨੇ ਡਿਊਲ ਸੀ. ਸੀ. ਟੀ ਫਲੈਸ਼ ਦਿੱਤਾ ਹੈ। Moto Z2 Play ਐਂਡ੍ਰਾਇਡ 7.1.1 ਨੂਗਟ 'ਤੇ ਅਧਾਰਿਤ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।


Related News