ਮੋਟੋਰੋਲਾ ਨੇ ਲਾਂਚ ਕੀਤੇ ਆਪਣੇ ਇਹ 2 ਸਮਾਰਟਫੋਨਸ, ਜਾਣੋ ਕੀਮਤ

08/02/2017 2:29:27 AM

ਜਲੰਧਰ— ਮੋਟੋਰੋਲਾ ਨੇ ਮਿਡ-ਰੇਂਜ ਸਮਾਰਟਫੋਨ ਦੀ ਲਿਸਟ ਨੂੰ ਵਿਸਤਾਰ ਦਿੰਦੇ ਹੋਏ ਦੋ ਨਵੇਂ ਸਮਾਰਟਫੋਨ Moto G5S ਅਤੇ Moto G5S Plus ਨੂੰ ਆਧਿਕਾਰਿਤ ਤੌਰ 'ਤੇ ਪੇਸ਼ ਕਰ ਦਿੱਤਾ ਹੈ। ਇਹ ਦੋਵੇਂ ਸਮਾਰਟਫੋਨਸ ਫਰਵਰੀ 'ਚ mwc 'ਚ ਲਾਂਚ ਕੀਤੇ ਗਏ Moto G5S ਅਤੇ Moto G5S Plus ਦੇ ਹੀ ਅਪਡੇਟੇਡ ਮਾਡਲ ਹਨ। ਇਨ੍ਹਾਂ 'ਚ ਅਪਡੇਟ ਦੇ ਜਰੀਏ ਕੈਮਰੇ ਅਤੇ ਕੁਝ ਸੈਕਸ਼ਨਸ 'ਚ ਸੁਧਾਰ ਕੀਤੇ ਗਏ ਹਨ। Moto G5S ਦੀ ਗੱਲ ਕਰੀਏ ਤਾਂ ਇਸ 'ਚ 5.2 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਫਰੰਟ ਪੈਨਲ 'ਤੇ ਹੋਮ ਬਟਨ 'ਤੇ ਹੀ ਫਿੰਗਪ੍ਰਿੰਟ ਸਕੈਨਰ ਮੌਜੂਦ ਹੈ। Moto G5 ਦੀ ਤਰ੍ਹਾਂ ਹੀ Motorola Moto G5S ਵੀ ਆਕਟਾ-ਕੋਰ CPU ਨਾਲ ਸਨੈਪਡਰੈਗਨ 430 'ਤੇ ਚੱਲਦਾ ਹੈ। ਇਸ 'ਚ 3ਜੀ.ਬੀ ਰੈਮ ਨਾਲ 32 ਜੀ.ਬੀ ਇੰਟਰਨਲ ਸਟੋਰੇਜ ਵੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਦੇ ਬੈਕ ਪੈਨਲ 'ਤੇ led ਫਲੈਸ਼ ਸਪੋਰਟ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਨੂੰ ਲੂਨਰ ਗ੍ਰੇ ਅਤੇ ਫਾਇਨ ਗੋਲਡ ਦੇ ਕੋ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ ਲਗਭਗ 19,000 ਰੁਪਏ 'ਚ ਪੇਸ਼ ਕੀਤਾ ਗਿਆ ਹੈ। 
ਇਸ ਦੇ ਇਲਾਵਾ ਜੇਕਰ moto g5s plus ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਡਿਸਪਲੇ ਦਿੱਤੀ ਗਈ ਹੈ। ਇਸ 'ਚ 2.0 Ghz ਸਪੀਡ ਵਾਲੇ ਆਕਟਾ-ਕੋਰ CPU ਨਾਲ ਕਵਾਲਕਾਮ ਸਨੈਪਡਰੈਗਨ 625 ਚਿਪਸੈੱਟ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ, ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਨੂੰ ਵੀ ਗ੍ਰੇ ਅਤੇ ਫਾਇਨ ਗੋਲ਼ਡ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਇਸ ਦੀ ਕੀਮਤ ਲਗਭਗ 23,000 ਰੁਪਏ ਰੱਖੀ ਗਈ ਹੈ। ਇਸ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।  


Related News