ਐਂਡ੍ਰਾਇਡ OREO ਨਾਲ ਆਨਲਾਈਨ ਆਇਆ ਨਜ਼ਰ Moto Z Play ਸਮਾਰਟਫੋਨ

Wednesday, Nov 29, 2017 - 03:09 PM (IST)

ਐਂਡ੍ਰਾਇਡ OREO ਨਾਲ ਆਨਲਾਈਨ ਆਇਆ ਨਜ਼ਰ Moto Z Play ਸਮਾਰਟਫੋਨ

ਜਲੰਧਰ- ਮੋਟੋ Z ਪਲੇਅ ਯੂਜ਼ਰਸ ਲਈ ਇਕ ਖੁਸ਼ਖਬਰੀ ਹੈ ਕਿਉਂਕਿ ਜਲਦ ਹੀ ਇਸ ਡਿਵਾਇਸ 'ਚ ਲੇਟੈਸਟ ਐਂਡ੍ਰਾਇਡ 8.0 ਓਰੀਓ ਅਪਡੇਟ ਮਿਲ ਸਕਦੀ ਹੈ। ਮੋਟੋਰੋਲਾ ਨੇ ਮੋਟੋ Z ਪਲੇਅ ਸਮਾਰਟਫੋਨ ਨੂੰ ਭਾਰਤ 'ਚ ਪਿਛਲੇ ਸਾਲ ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਸੀ। ਹੁਣ ਇਸ ਸਮਾਰਟਫੋਨ ਨੂੰ ਬੈਂਚਮਾਰਕਿੰਗ ਸਾਈਟ ਗੀਕਬੇਂਚ 'ਤੇ ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਵੇਖਿਆ ਗਿਆ ਹੈ, ਜਿਸ ਨੂੰ Phone1rena ਨੇ ਰਿਪੋਰਟ ਕੀਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਕੰਪਨੀ ਪਹਿਲਾਂ ਹੀ ਮੋਟੋ Z ਪਲੇਅ ਲਈ ਐਂਡ੍ਰਾਇਡ 7.1.1 ਨੂਗਟ ਅਪਡੇਟ ਜਾਰੀ ਕਰ ਚੁੱਕੀ ਹੈ। 

ਗੀਕਬੇਂਚ ਲਿਸਟਿੰਗ ਦੇ ਮੁਤਾਬਕ, ਮੋਟੋ Z ਪਲੇਅ ਨੂੰ ਸਿੰਗਲ-ਕੋਰ ਟੈਸਟ 'ਚ 863 ਅੰਕ ਅਤੇ ਮਲਟੀ-ਕੋਰ ਟੈਸਟ 'ਚ 4447 ਅੰਕ ਮਿਲੇ ਹਨ। ਲਿਸਟਿੰਗ ਮਤਾਬਕ  ਮੋਟੋ Z ਪਲੇਅ 'ਚ 3GB ਰੈਮ ਹੈ ਅਤੇ ਇਹ 2.3GHz ਕੁਆਲਕਾਮ ਸਨੈਪਡ੍ਰੈਗਨ 821 ਕਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਤਸਵੀਰ 'ਚ ਇਸ ਡਿਵਾਇਸ ਨੂੰ ਐਂਡ੍ਰਾਇਡ 8.0 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਵੇਖਿਆ ਜਾ ਸਕਦਾ ਹੈ।

ਇਸ ਸਕ੍ਰੀਨਸ਼ਾਟ ਨੂੰ ਵੇਖਕੇ ਲੱਗਦਾ ਹੈ ਕਿ ਇਹ ਮੋਟੋ Z ਪਲੇਅ ਦੀ ਅਬਾਊਟ ਫੋਨ ਦੀ ਤਸਵੀਰ ਹੈ, ਜਿਸ 'ਚ ਲੇਟੈਸਟ ਐਂਡ੍ਰਾਇਡ ਦੇ ਨਾਲ ਦਸੰਬਰ ਦੀ ਸਕਿਓਰਿਟੀ ਪੈਚ ਵੀ ਮਿਲੇਗਾ । ਦੱਸ ਦਈਏ ਕਿ ਮੋਟੋ Z ਪਲੇਅ ਸਮਾਰਟਫੋਨ ਨੂੰ ਭਾਰਤ 'ਚ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਮੋਟੋ Z ਸਮਾਰਟਫੋਨ ਦੇ ਨਾਲ 24,999 ਰੁਪਏੇ 'ਚ ਲਾਂਚ ਕੀਤਾ ਗਿਆ ਸੀ। ਮੋਟੋ Z ਪਲੇਅ 'ਚ 5.5-ਇੰਚ ਦੀ ਫੁੱਲ HD ਸੁਪਰ AMOLED ਡਿਸਪਲੇਅ ਹੈ। ਇਸ ਸਮਾਰਟਫੋਨ 'ਚ 3510mAh ਦੀ ਨਾਨ-ਰਿਮੂਵੇਬਲ ਬੈਟਰੀ ਟਰਬੋਪਾਵਰ ਚਾਰਜਿੰਗ ਖੂਬੀ ਦੇ ਨਾਲ ਹੈ।PunjabKesari

ਇਸ ਸਮਾਰਟਫੋਨ ਚ 2.0GHz ਆਕਟਾ-ਕੋਰ ਸਨੈਪਡਰੈਗਨ 625 ਪ੍ਰੋਸੈਸਰ ਅਤੇ ਐਡਰੀਨੋ 506 GPU, 3GB ਰੈਮ ਅਤੇ 32GB ਇੰਟਰਨਲ ਸਟੋਰੇਜ਼ 2TB ਤੱਕ ਦੀ ਮਾਈਕ੍ਰੋ ਐੱਸ ਡੀ ਕਾਰਡ ਸਪੋਰਟ ਮੌਜੂਦ ਹੈ। ਇਸ ਸਮਾਰਟਫੋਨ 'ਚ 16-ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।


Related News