ਭਾਰਤ ''ਚ ਲਾਂਚ ਹੋਈਆਂ ਇਟਲੀ ਦੀਆਂ ਸ਼ਾਨਦਾਰ ਬਾਈਕਸ, ਬੁਕਿੰਗ ਸ਼ੁਰੂ (ਤਸਵੀਰਾਂ)
Saturday, May 21, 2016 - 06:27 PM (IST)
ਜਲੰਧਰ— ਇਟਾਲੀਅਨ ਬਾਈਕ ਨਿਰਮਾਤਾ ਕੰਪਨੀ Moto Guzzi ਦੀਆਂ ਬਾਈਕਸ ਲਈ ਭਾਰਤ ''ਚ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕੰਪਨੀ ਨੇ ਭਾਰਤ ''ਚ ਆਪਣੀਆਂ Moto Guzzi V9 Bobber ਅਤੇ Moto Guzzi V9 Roamer ਬਾਈਕਸ ਲਾਂਚ ਕੀਤੀਆਂ ਹਨ। ਇਨ੍ਹਾਂ ਦੋਵਾਂ ਹੀ ਬਾਈਕਸ ਲਈ ਪਿਆਜਿਓ ਵੱਲੋਂ ਆਪਣੀ ਡੀਲਰਸ਼ਿੱਪ ਬੁਕਿੰਗ ਸ਼ੁਰੂ ਕੀਤੀ ਗਈ ਹੈ। ਫਿਲਹਾਲ ਇਨ੍ਹਾਂ ਦੋਵੇਂ ਹੀ ਮੋਟੋ ਗੁੱਜ਼ੀ ਬਾਈਕਸ ਨੂੰ ਭਾਰਤ ''ਚ ਸੀ.ਬੀ.ਯੂ. ਰੂਟ ਤਹਿਤ ਲਿਆਇਆ ਗਿਆ ਹੈ।
ਕੀਮਤ
Moto Guzzi V9 Bobber ਦੀ ਕੀਮਤ 13.3 ਲੱਖ ਰੁਪਏ ਅਤੇ Roamer ਦੀ ਕੀਮਤ 13.4 ਲੱਖ ਰੁਪਏ (ਐਕਸ ਸ਼ੋਅਰੂਮ ਪੁਣੇ) ਰੱਖੀ ਗਈ ਹੈ। ਦੱਸ ਦਈਏ ਕਿ ਮੋਟੋ ਗੁੱਜ਼ੀ ਨੇ ਇਨ੍ਹਾਂ ਦੋਵਾਂ ਹੀ ਬਾਈਕਸ ਨੂੰ ਭਾਰਤੀ ਮਾਰਕੀਟ ''ਚ ਉਤਾਰਨ ਦੇ ਉਦੇਸ਼ ਨਾਲ ਪਹਿਲੀ ਵਾਰ ਈ.ਆਈ.ਸੀ.ਐੱਮ.ਏ. ਇਵੈਂਟ ਦੌਰਾਨ ਵੀ ਪੇਸ਼ ਕੀਤਾ ਸੀ।
ਇੰਜਣ
ਮੋਟੋ ਗੁੱਜ਼ੀ ਦੀਆਂ ਇਨ੍ਹਾਂ ਦੋਵਾਂ ਹੀ ਬਾਈਕਸ ''ਚ 853 ਸੀ.ਸੀ. ਵੀ-ਟਵਿਨ ਟ੍ਰਾਂਸਵਰਸ ਮਾਊਂਟੇਡ ਇੰਜਣ ਦਿੱਤਾ ਗਿਆ ਹੈ ਜੋ ਮੇਰੇੱਲੀ ਇਲੈਕਟ੍ਰੋਨਿਕ ਫਿਊਲ ਇੰਜੈਕਸ਼ਨ ਸਿਸਟਮ ਨਾਲ ਲੈਸ ਹੈ। 6 ਸਪੀਡ ਟ੍ਰਾਂਸਮਿਸ਼ਨ ਸਿਸਟਮ ਨਾਲ ਲੈਸ ਇਹ ਇੰਜਣ 54.25 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ।
ਦੋਵਾਂ ਬਾਈਕਸ ''ਚ ਹੈ ਫਰਕ
ਹਾਲਾਂਕਿ Moto Guzzi V9 Bobber ਅਤੇ V9 Roamer ਨੂੰ ਇਕ ਹੀ ਪਲੈਟਫਾਰਮ ''ਤੇ ਬਣਾਉਣ ਸਮੇਤ ਉਸ ਵਿਚ ਸਟਾਇਲ ਅਤੇ ਫੀਚਰਜ਼ ਵੀ ਇਕੋ ਜਿਹੇ ਦਿੱਤੇ ਗਏ ਹਨ। ਪਰ V9 Roamer ਜ਼ਿਆਦਾ ਕਲਾਸਿਕ ਡਿਜ਼ਾਇਨ ਵਾਲੀ ਹੈ ਜਿਸ ਵਿਚ ਆਲ ਮੈਟਲ ਫੈਬ੍ਰਿਕੇਸ਼ੰਸ, ਬ੍ਰੇਟ ਸੀਟ, ਬਹੁਤ ਸਾਰੇ ਕ੍ਰੇਮ ਫੀਚਰ ਆਦਿ ਦਿੱਤੇ ਗਏ ਹਨ। ਜਦੋਂਕਿ V9 Bobber ''ਚ ਡਾਰਕ ਕਸਟਮ ਪੇਂਟ ਸਕੀਮਤ ਨਾਲ ਡਾਪਡ ਫੇਂਡਰ, ਚੌੜੇ ਟਾਇਰ, ਸਟ੍ਰੇਡ ਹੈਂਡਲਬਾਰਸ ਦੇ ਨਾਲ ਅਗ੍ਰੈਸਿਵ ਰਾਈਡਿੰਗ ਪੋਜੀਸ਼ਨ ਵਾਲੀ ਲੁੱਕ ਦਿੱਤੀ ਗਈ ਹੈ।
