Moto G9 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

08/24/2020 5:43:51 PM

ਗੈਜੇਟ ਡੈਸਕ– ਮੋਟੋਰੋਲਾ ਨੇ ਲੰਬੇ ਸਮੇਂ ਬਾਅਦ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Moto G9 ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ 5 ਮਹੀਨਿਆਂ ਪਹਿਲਾਂ Moto G8 ਨੂੰ ਬ੍ਰਾਜ਼ੀਲ ’ਚ ਉਤਾਰਿਆ ਸੀ। Moto G9 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 20 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ ਦਿੱਤੀ ਗਈ ਹੈ। ਇਸਤੋਂ ਇਲਾਵਾ ਫੋਨ ’ਚ 6.5 ਇੰਚ ਦੀ ਵੱਡੀ ਡਿਸਪਲੇਅ ਵੀ ਹੈ। 

Moto G9 ਦੀ ਕੀਮਤ
Moto G9 ਦੀ ਭਾਰਤ ’ਚ ਕੀਮਤ 11,499 ਰੁਪਏ ਰੱਖੀ ਗਈ ਹੈ। ਇਸ ਕੀਮਤ ’ਚ ਤੁਹਾਨੂੰ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਇਹ ਫੋਨ ਦੋ ਰੰਗਾਂ- ਫੋਰੈਸਟ ਗਰੀਨ ਅਤੇ ਸਫਾਇਰ ਬਲਿਊ ’ਚ ਮਿਲੇਗਾ। Moto G9 ਦੀ ਵਿਕਰੀ 31 ਅਗਸਤ ਨੂੰ ਫਲਿਪਕਾਰਟ ’ਤੇ ਹੋਵੇਗੀ। ਮੋਟੋਰੋਲਾ ਦੇ ਇਸ ਫੋਨ ਦਾ ਮੁਕਾਬਲਾ ਸੈਮਸੰਗ ਗਲੈਕਸੀ ਐੱਮ21, ਰੈੱਡਮੀ ਨੋਟ 9 ਪ੍ਰੋ ਵਰਗੇ ਸਮਾਰਟਫੋਨਾਂ ਨਾਲ ਹੋਵੇਗਾ। 

 

Moto G9 ਦੇ ਫੀਚਰਜ਼
Moto G9 ’ਚ ਐਂਡਰਾਇਡ 10 ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਮੈਕਸ ਵਿਜ਼ਨ ਡਿਸਪਲੇਅ ਹੈ। ਇਸ ਫੋਨ ’ਚ ਸਨੈਪਡ੍ਰੈਗਨ 662 ਪ੍ਰੋਸੈਸਰ ਮਿਲੇਗਾ। ਨਾਲ ਹੀ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਇਸ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਮੋਟੋਰੋਲਾ ਦੇ ਇਸ ਫੋਨ ’ਚ ਕੁਨੈਕਟੀਵਿਟੀ ਲਈ 4G VoLTE, ਵਾਈ-ਫਾਈ, ਬਲੂਟੂਥ v5.0, ਜੀ.ਪੀ.ਐੱਸ., ਐੱਨ.ਐੱਫ.ਸੀ., ਐੱਫ.ਐੱਮ. ਰੇਡੀਓ, NFC ਅਤੇ 3.5mm ਦਾ ਹੈੱਡਫੋਨ ਜੈੱਕ ਮਿਲੇਗਾ। ਫੋਨ ’ਚ 5,000mAh ਦੀ ਬੈਟਰੀ ਹੈ ਜੋ 20 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 


Rakesh

Content Editor

Related News