ਭਾਰਤ ''ਤ ਜਨਵਰੀ-ਮਾਰਚ 2023 ''ਚ ਹੋਏ ਸਭ ਤੋਂ ਵੱਧ ਸਾਈਬਰ ਹਮਲੇ, 18 ਫ਼ੀਸਦੀ ਦਾ ਵਾਧਾ
Saturday, May 06, 2023 - 02:38 PM (IST)

ਗੈਜੇਟ ਡੈਸਕ- ਭਾਰਤ 'ਚ ਹਰੇਕ ਸੰਸਧਾ ਨੂੰ ਸਾਲ 2023 ਦੀ ਪਹਿਲੀ ਤਿਮਾਹੀ 'ਚ ਔਸਤਨ 2,108 ਹਫ਼ਤਾਵਾਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਜੋ ਇਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ ਲਗਭਗ 18 ਫ਼ੀਸਦੀ ਵੱਧ ਹੈ। ਸਾਫਟਵੇਅਰ ਪ੍ਰੋਵਾਈਡਰ ਕੰਪਨੀ 'ਚੈੱਕ ਪੁਆਇੰਟ' ਦੀ ਰਿਪੋਰਟ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਈਬਰ ਅਪਰਾਧੀ 'ਕੋਡ' ਬਣਾਉਣ ਲਈ 'ਚੈਟਜੀਪੀਟੀ' ਵਰਗੇ ਜਾਇਜ਼ ਮਾਧਿਅਮ ਦੀ ਦੁਰਵਰਤੋਂ ਕਰ ਰਹੇ ਹਨ।
ਇਸ ਵਿਚ ਕਿਹ ਗਿਆ ਹੈ ਕਿ ਸਾਲ 2023 ਦੀ ਪਹਿਲੀ ਤਿਮਾਹੀ ਦੇ ਦੌਰਾਨ, ਭਾਰਤ ਵਿਚ ਔਸਤ ਹਫ਼ਤਾਵਾਰੀ ਸਾਈਬਰ ਹਮਲਿਆਂ ਵਿਚ 2022 ਦੀ ਇਸੇ ਮਿਆਦ ਦੇ ਮੁਕਾਬਲੇ 18 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਹਰੇਕ ਸੰਗਠਨ ਨੂੰ ਹਫ਼ਤੇ ਵਿਚ ਔਸਤਨ 2,108 ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ ਇਸ ਤਿਮਾਹੀ ਦੌਰਾਨ ਗਲੋਬਲ ਹਫ਼ਤਾਵਾਰੀ ਸਾਈਬਰ ਹਮਲਿਆਂ 'ਚ 7 ਫ਼ੀਸਦੀ ਦਾ ਵਾਧਾ ਹੋਇਆ ਹੈ।