ਮੋਬਾਇਲ ਟਾਵਰ ਫੈਲਾ ਰਹੇ ਹਨ ਕੈਂਸਰ!

02/15/2020 11:37:38 PM

ਇੰਦੌਰ (ਇੰਟ.)-ਦੇਸ਼ ਦੇ ਸਭ ਤੋਂ ਸਾਫ ਸ਼ਹਿਰ ਇੰਦੌਰ ਦੀ ਸਿਹਤ ਕੀ ਇਥੇ ਸੰਘਣੀ ਆਬਾਦੀ ’ਚ ਲੱਗੇ ਮੋਬਾਇਲ ਫੋਨ ਸਰਵਿਸ ਪ੍ਰੋਵਾਈਡਰ ਕੰਪਨੀਆਂ ਦੇ ਟਾਵਰ ਵਿਗਾੜ ਰਹੇ ਹਨ? ਅਜਿਹਾ ਲੋਕਾਂ ਨੂੰ ਲੱਗਣ ਲੱਗਾ ਹੈ। ਦਰਅਸਲ ਇਸ ਸ਼ਹਿਰ ਦੀ ਕ੍ਰਿਸ਼ੀ ਵਿਹਾਰ ਕਾਲੋਨੀ ’ਚ ਹਰ ਤੀਜੇ ਘਰ ’ਚ ਇਕ ਕੈਂਸਰ ਦਾ ਮਰੀਜ਼ ਮਿਲਣ ਨਾਲ ਲੋਕਾਂ ’ਚ ਡਰ ਬੈਠ ਗਿਆ ਹੈ। ਕੈਂਸਰ ਨਾਲ ਹੁਣ ਤੱਕ ਇਸ ਕਾਲੋਨੀ ’ਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 80 ਤੋਂ ਵੱਧ ਮਰੀਜ਼ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਹੁਣ ਇਹ ਲੋਕ ਇਥੋਂ ਮੋਬਾਇਲ ਟਾਵਰ ਹਟਾਉਣ ਦੀ ਮੰਗ ਕਰ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਾ ਅਸਰ ਉਨ੍ਹਾਂ ’ਤੇ ਪੈ ਰਿਹਾ ਹੈ। ਕ੍ਰਿਸ਼ੀ ਵਿਹਾਰ ’ਚ ਲੱਗੇ ਮੋਬਾਇਲ ਟਾਵਰ ਦੀ ਦਹਿਸ਼ਤ ਇੰਨੀ ਹੈ ਕਿ ਕਈ ਲੋਕ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਹਨ। ਲੋਕਾਂ ਨੇ ਆਪਣੀ ਕਾਲੋਨੀ ’ਚ ਮੋਬਾਇਲ ਟਾਵਰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੋਬਾਇਲ ਟਾਵਰ ਹੀ ਕੈਂਸਰ ਦਾ ਮੁੱਖ ਕਾਰਣ ਹੈ।


Karan Kumar

Content Editor

Related News