ਟਾਵਰ ਲਗਾਉਣ ਦੇ ਨਾਂ ''ਤੇ 17.60 ਲੱਖ ਰੁਪਏ ਦੀ ਠੱਗੀ
Sunday, Nov 01, 2026 - 04:22 PM (IST)
ਬਠਿੰਡਾ (ਸੁਖਵਿੰਦਰ) : ਸਾਈਬਰ ਠੱਗਾਂ ਵਲੋਂ ਟਾਵਰ ਲਗਾਉਣ ਦੇ ਨਾਮ 'ਤੇ ਇਕ ਵਿਅਕਤੀ ਨਾਲ 17.60 ਲੱਖ ਦੀ ਠੱਗੀ ਮਾਰ ਲਈ ਗਈ। ਪੁਲਸ ਵਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਵਾਸੀ ਤੁੰਗਵਾਲੀ ਨੇ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਵਲੋਂ ਇਕ ਇਸ਼ਤਿਹਾਰ ਰਾਹੀਂ ਕੁੱਝ ਮੁਲਜ਼ਮਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।
ਇਸ ਤੋਂ ਬਾਅਦ ਉਸ ਵਲੋਂ ਮੁਲਜ਼ਮਾਂ ਦੇ ਵੱਖ-ਵੱਖ ਖ਼ਾਤਿਆਂ ਵਿਚ 17,60,500 ਰੁਪਏ ਟਰਾਂਸਫਰ ਕਰ ਦਿੱਤੇ ਗਏ। ਇਸ ਤੋਂ ਬਾਅਦ ਉਕਤ ਮੁਲਜ਼ਮਾਂ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਟਾਵਰ ਲਗਾਇਆ। ਉਸ ਵਲੋਂ ਜਦੋਂ ਮੁਲਜ਼ਮਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਆਪਣੇ ਮੋਬਾਇਲ ਫੋਨ ਬੰਦ ਕਰ ਦਿੱਤੇ। ਪੁਲਸ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
