ਵਧੀਆ ਖਬਰ! ਭਾਰਤ ''ਚ ਵਧੀ ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ : Ookla

Thursday, Apr 30, 2020 - 12:27 AM (IST)

ਵਧੀਆ ਖਬਰ! ਭਾਰਤ ''ਚ ਵਧੀ ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ : Ookla

ਗੈਜੇਟ ਡੈਸਕ—ਭਾਰਤ 'ਚ ਮੋਬਾਇਲ ਡਾਊਨਲੋਡ ਸਪੀਡ ਪਿਛਲੇ ਹਫਤੇ ਪਹਿਲੇ ਦੇ ਮੁਕਾਬਲੇ ਬਿਹਤਰ ਰਹੀ। ਇੰਟਰਨੈੱਟ ਸਪੀਡ ਜਾਂਚਣ ਵਾਲੀ ਫਰਮ ਓਕਲਾ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਇਸ ਤੋਂ ਪਹਿਲਾਂ ਵਾਲੇ ਹਫਤੇ ਦੀ ਤੁਲਨਾ 'ਚ ਬੀਤੇ ਹਫਤੇ (20 ਅਪ੍ਰੈਲ) 'ਚ ਡਾਟਾ ਸਪੀਡ ਕਾਫੀ ਬਿਹਤਰ ਰਹੀ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਸਮੇਤ ਦੁਨੀਆ ਭਰ 'ਚ ਬ੍ਰਾਡਬ੍ਰੈਂਡ ਸਪੀਡ ਸਥਿਰ ਰਹੀ ਅਤੇ ਇਸ 'ਚ ਕੁਝ ਖਾਸ ਬਦਲਾਅ ਨਹੀਂ ਦਰਜ ਕੀਤਾ ਗਿਆ। ਇੰਟਰਨੈੱਟ ਸਪੀਡ ਦੇ ਮਾਮਲੇ 'ਚ ਇੰਡੀਆ ਨੇ ਸ਼੍ਰੀਲੰਕਾ ਅਤੇ ਫਿਲੀਪੀਂਸ ਨੂੰ ਪਿਛੇ ਛੱਡ ਦਿੱਤਾ।

ਭਾਰਤ 'ਚ 10.35Mbps ਰਹੀ ਔਸਤ ਸਪੀਡ
20 ਅਪ੍ਰੈਲ ਵਾਲੇ ਹਫਤੇ 'ਚ ਭਾਰਤ 'ਚ ਔਸਤ ਮੋਬਾਇਲ ਡਾਊਨਲੋਡ ਸਪੀਡ  10.35Mbps ਰਹੀ। ਹਾਲਾਂਕਿ ਇਹ ਸਪੀਡ 2 ਮਾਰਚ ਵਾਲੇ ਹਫਤੇ ਤੋਂ ਘਟ ਰਹੀ। ਮਾਰਚ 'ਚ ਇਹ ਸਪੀਡ 11.75 Mbps ਸੀ। ਮਾਰਚ 2020 'ਚ ਮੋਬਾਇਲ ਇੰਟਰਨੈੱਟ ਸਪੀਡ ਘਟ ਕੇ 10.15 Mbps ਹੋ ਗਈ ਸੀ। ਇਹ ਫਰਵਰੀ 'ਚ 11.83 Mbps ਸੀ। ਭਾਰਤ 'ਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਇੰਟਰਨੈੱਟ ਦੀ ਵਰਤੋਂ ਕਾਫੀ ਵਧ ਗਈ ਹੈ। 

ਭਾਰਤ 'ਚ ਬ੍ਰਾਡਬੈਂਡ ਦੀ ਸਪੀਡ
ਭਾਰਤ 'ਚ ਫਿਕਸਡ ਬ੍ਰਾਡਬੈਂਡ ਸਪੀਡ 35.48 Mbps ਰਹੀ। ਇਹ ਸਪੀਡ 2 ਮਾਰਚ ਵਾਲੇ ਹਫਤੇ ਦੀ ਤੁਲਨਾ 'ਚ 7 ਫੀਸਦੀ ਘਟ ਹੈ। ਮਾਰਚ 'ਚ ਇਹ ਸਪੀਡ 38.66 Mbps ਸੀ। ਪੇਰੂ 'ਚ 39 ਫੀਸਦੀ ਸਪੀਡ ਘਟ ਹੋਈ ਉਥੇ ਮੋਰੱਕੋ 'ਚ 27 ਫੀਸਦੀ ਬ੍ਰਾਡਬੈਂਡ ਸਪੀਡ ਘਟ ਹੋ ਗਈ। ਤਾਈਵਾਨ 'ਚ ਔਸਤ ਡਾਊਨਲੋਡ ਸਪੀਡ 110.46 Mbps ਰਹੀ। ਓਕਲਾ ਮੁਤਾਬਕ ਗਲੋਬਲ ਬ੍ਰਾਡਬੈਂਡ ਸਪੀਡ74.72 Mbps ਰਹੀ।


author

Karan Kumar

Content Editor

Related News