ਹਾਰਟ ਅਟੈਕ ਤੋਂ ਸੁਰੱਖਿਅਤ ਰੱਖੇਗੀ ਇਹ ਮੋਬਾਇਲ ਐਪ

03/18/2018 12:27:41 PM

ਜਲੰਧਰ- ਖੋਜਕਾਰਾਂ ਨੇ ਇਕ ਅਜਿਹੀ ਮੋਬਾਇਲ ਐਪ ਤਿਆਰ ਕੀਤੀ ਹੈ ਜੋ ਹਾਰਟ ਅਟੈਕ ਲਈ ਮੁੱਖ ਰੂਪ ਨਾਲ ਜ਼ਿੰਮੇਵਾਰ ਆਲਿੰਦ ਫਿਲਬ੍ਰਿਲੇਸ਼ਨ ਦੀ ਪਛਾਣ ਕਰ ਸਕੇਗੀ। ਦਿਲ ਦਾ ਬਹੁਤ ਤੇਜ਼ ਗਤੀ ਨਾਲ ਧੜਕਨ ਦੀ ਕਿਰਿਆ ਨੂੰ ਆਲਿੰਦ ਫਿਬ੍ਰਿਲੇਸ਼ਨ ਕਹਿੰਦੇ ਹਨ। ਇਸ ਨਾਲ ਹਾਰਟ ਅਟੈਕ, ਦਿਲ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਹਾਰਟ ਅਟੈਕ ਨੂੰ ਰੋਕਣ ਲਈ ਸਮੇਂ 'ਤੇ ਇਸ ਦੀ ਪਛਾਣ ਹੋਣਾ ਬਹੁਤ ਜ਼ਰੂਰੀ ਹੈ। 

ਕਿਉਂ ਮਹੱਤਵਪੂਰਨ ਹੈ ਖੋਜ
ਫਿਨਲੈਂਡ 'ਚ ਟੁਰਕੂ ਯੂਨੀਵਰਸਿਟੀ ਦੇ ਪ੍ਰੋਫੈਸਰ ਜੁਹਾਨੀ ਐਰਾਕਸਿਨੇਨ ਨੇ ਕਿਹਾ ਕਿ ਪਹਿਲੀ ਵਾਰ ਆਮ ਉਪਕਰਣ ਅਜਿਹੇ ਨਤੀਜੇ 'ਤੇ ਪਹੁੰਚ ਸਕਿਆ ਹੈ ਜਿਸ ਨਾਲ ਉਹ ਮਰੀਜ਼ ਦੇ ਇਲਾਜ 'ਚ ਮਦਦ ਕਰ ਸਕੇ। ਰੁੱਕ-ਰੁੱਕ ਕੇ ਆਲਿੰਦ ਫਿਬ੍ਰਿਲੇਸ਼ਨ ਹੋਣ ਕਾਰਨ ਸਾਲਾਂ ਤੋਂ ਡਾਕਟਰਾਂ ਨੂੰ ਵੀ ਇਸ ਦਾ ਪਤਾ ਨਹੀਂ ਚੱਲਦਾ ਸੀ। ਇਸ ਕਾਰਨ ਇਹ ਖੋਜ ਹੋਰ ਵੀ ਮਹੱਤਵਪੂਰਨ ਹੈ। 

ਕਿਵੇਂ ਹੋਈ ਖੋਜ
ਖੋਜ ਦੌਰਾਨ 300 ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਖੋਜ 'ਚ ਲਗਭਗ ਅੱਧੇ ਲੋਕ ਆਲਿੰਦ ਫਿਬ੍ਰਿਲੇਸ਼ਨ ਨਾਲ ਪੀੜ ਸਨ। ਖੋਜਕਾਰ ਸਮਾਰਟਫੋਨ ਦੀ ਮਦਦ ਨਾਲ ਰੋਗ ਦੀ ਪਛਾਣ ਕਰਨ 'ਚ ਕਾਮਯਾਬ ਰਹੇ। ਖੋਜਕਾਰਾਂ ਮੁਤਾਬਕ ਇਸ ਨਾਲ ਲਗਭਗ 96 ਫੀਸਦੀ ਤਕ ਨਤੀਜੇ ਸਹੀ ਮਿਲੇ। ਖੋਜਕਾਰਾਂ ਮੁਤਾਬਕ ਇਸ ਐਪ ਨੂੰ ਕੁਝ ਸਮੇਂ ਤਕ ਹੋਰ ਵਿਕਸਿਤ ਕੀਤਾ ਜਾਵੇਗਾ। ਇਥੋਂ ਤਕ ਆਉਣ 'ਚ 7 ਸਾਲ ਲੱਗ ਗਏ। 

ਹਾਰਟ ਅਟੈਕ ਦੇ ਲੱਛਣ
ਹਾਰਟ ਅਟੈਕ ਆਉਣ ਤੋਂ ਪਹਿਲਾਂ ਕੁਝ ਲੱਛਣ ਆਮ ਹੁੰਦੇ ਹਨ, ਜਿਨ੍ਹਾਂ ਨਾਲ ਹਾਰਟ ਅਟੈਕ ਦੀਆਂ ਸੰਭਾਵਨਾਵਾਂ ਦਾ ਪਤਾ ਲੱਗ ਜਾਂਦਾ ਹੈ। ਅਜਿਹੇ ਸਮੇਂ 'ਚ ਸਾਹ ਫੁੱਲਣਾ ਆਮ ਗੱਲ ਹੈ। ਅਜਿਹੇ 'ਚ ਜ਼ਿਆਦਾ ਪਸੀਨਾ, ਸੀਨੇ 'ਚ ਦਰਦ ਅਤੇ ਸੜਨ, ਉਲਟੀ ਆਉਣਾ, ਸਿਰ ਚਕਰਾਉਣਾ, ਘਬਰਾਹਟ ਹੋਣਾ ਅਤੇ ਪੇਟ ਦਰਦ ਹੋਣਾ ਮਹਿਸੂਸ ਹੁੰਦਾ ਹੈ।


Related News