‘ਦੇਸ਼ ’ਚ ਗਰਮੀ ਦਾ ਅਟੈਕ’ ਗਡਕਰੀ ਤੋਂ ਬਾਅਦ ਮਮਤਾ ਆਈ ਲਪੇਟ ’ਚ

04/30/2024 2:45:25 AM

ਅੱਜ ਕੱਲ ਗਰਮੀ ਦਾ ਮਾਹੌਲ ਹੈ। ਇਕ ਪਾਸੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਸਮੇਂ ਤੋਂ ਪਹਿਲਾਂ ਦੀ ਗਰਮੀ ਅਤੇ ਲੂ ਨਾਲ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ ਤਾਂ ਦੂਜੇ ਪਾਸੇ ਚੋਣਾਂ ਦੀ ਗਰਮੀ ਨੇ ਮਾਹੌਲ ਨੂੰ ਗਰਮ ਕੀਤਾ ਹੋਇਆ ਹੈ। ਭਾਰੀ ਗਰਮੀ ਅਤੇ ਲੂ ਦੇ ਅਲਰਟ ਵਿਚਾਲੇ ਚੋਣ ਪ੍ਰਚਾਰ ਕਰ ਰਹੇ ਨੇਤਾਵਾਂ ’ਤੇ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ।

ਇਸ ਕੜੀ ’ਚ 24 ਅਪ੍ਰੈਲ, 2024 ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ’ਚ ਇਕ ਚੋਣ ਰੈਲੀ ’ਚ ਭਾਸ਼ਣ ਦੌਰਾਨ ਗਰਮੀ ’ਚ ਬੇਚੈਨੀ ਮਹਿਸੂਸ ਹੋਣ ਦੇ ਕਾਰਨ ਬੇਹੋਸ਼ ਹੋ ਗਏ।

ਗਡਕਰੀ ਦੇ ਬੇਹੋਸ਼ ਹੁੰਦੇ ਹੀ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਮੰਚ ਤੋਂ ਹੇਠਾਂ ਲੈ ਗਏ। ਹਾਲਾਂਕਿ ਉਹ ਕੁਝ ਮਿੰਟਾਂ ਬਾਅਦ ਠੀਕ ਹੋ ਗਏ ਅਤੇ ਆਪਣਾ ਭਾਸ਼ਣ ਪੂਰਾ ਕਰਨ ਤੋਂ ਬਾਅਦ ਅਗਲੀ ਚੋਣ ਸਭਾ ’ਚ ਹਿੱਸਾ ਲੈਣ ਲਈ ਰਵਾਨਾ ਹੋ ਗਏ।

ਦੂਜੀ ਘਟਨਾ ’ਚ 27 ਅਪ੍ਰੈਲ ਦੁਪਹਿਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੁਰਗਾਪੁਰ ਤੋਂ ਇਕ ਚੋਣ ਰੈਲੀ ’ਚ ਹਿੱਸਾ ਲੈਣ ਲਈ ‘ਕੁਲਟੀ’ ਜਾਂਦੇ ਸਮੇਂ ਹੈਲੀਕਾਪਟਰ ’ਚ ਸਵਾਰ ਹੁੰਦੇ ਸਮੇਂ ਸੰਤੁਲਨ ਵਿਗੜ ਜਾਣ ਨਾਲ ਲੜਖੜਾ ਕੇ ਡਿੱਗ ਪਈ । ਹਾਲਾਂਕਿ ਇਸ ਘਟਨਾ ਤੋਂ ਬਾਅਦ ਵੀ ਉਹ ‘ਕੁਲਟੀ’ ਗਈ ਅਤੇ ਉਨ੍ਹਾਂ ਨੇ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਦੇ ਸਮਰਥਨ ’ਚ ਇਕ ਰੈਲੀ ਨੂੰ ਵੀ ਸੰਬੋਧਨ ਕੀਤਾ।

ਅਜੇ ਤਾਂ ਵੋਟਾਂ ਦੇ ਦੋ ਪੜਾਅ ਹੀ ਹੋਏ ਹਨ ਅਤੇ ਗਰਮੀ ਦਾ ਇਹ ਹਾਲ ਹੈ ਜਦ ਕਿ 5 ਪੜਾਅ ਅਜੇ ਬਾਕੀ ਹਨ, ਜਿਨ੍ਹਾਂ ਦੌਰਾਨ ਗਰਮੀ ਹੋਰ ਵਧੇਗੀ।

-ਵਿਜੇ ਕੁਮਾਰ


Harpreet SIngh

Content Editor

Related News