ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ ਕਿਫਾਇਤੀ ਏਅਰਪੌਡ, 50 ਘੰਟਿਆਂ ਤਕ ਚੱਲੇਗੀ ਬੈਟਰੀ

Wednesday, Jun 08, 2022 - 05:00 PM (IST)

ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ ਕਿਫਾਇਤੀ ਏਅਰਪੌਡ, 50 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਘਰੇਲੂ ਕੰਪਨੀ ਮਿਵੀ ਨੇ ਭਾਰਤੀ ਬਾਜ਼ਾਰ ’ਚ ਆਪਣੇ ਨਵੇਂ ਏਅਰਪੌਡ Mivi DuoPods F40 ਨੂੰ ਲਾਂਚ ਕਰ ਦਿੱਤਾ ਹੈ। Mivi DuoPods F40 ਦਾ ਡਿਜ਼ਾਇਨ ਐਪਲ ਦੇ ਏਅਰਪੌਡ ਵਰਗਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, Mivi DuoPods F40 ਪੂਰੀ ਤਰ੍ਹਾਂ ਮੇਡ ਇਨ ਇੰਡੀਆ ਪ੍ਰੋਡਕਟ ਹੈ। Mivi DuoPods F40 ਦੇ ਨਾਲ 50 ਘੰਟਿਆਂ ਦੇ ਬੈਟਰੀ ਬਕਅਪ ਦਾ ਦਾਅਵਾ ਕੀਤਾ ਗਿਆ ਹੈ। Mivi DuoPods F40 ਨੂੰ ਲਾਂਚਿੰਗ ਆਫਰ ਤਹਿਤ  ਸਿਰਫ 999 ਰੁਪਏ ’ਚ ਕੰਪਨੀ ਦੀ ਵੈੱਬਸਾਈਟ ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। 

Mivi DuoPods F40 ਨੂੰ ਚਿੱਟੇ, ਕਾਲੇ, ਹਰੇ, ਕਾਲੇ ਅਤੇ ਨੀਲੇ ਰੰਗਾਂ ’ਚ ਖਰੀਦਿਆ ਜਾ ਸਕੇਗਾ। ਇਸਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 13mm ਦਾ ਇਲੈਕਟ੍ਰੋ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸਨੂੰ ਕਾਫੀ ਹਲਕਾ ਬਣਾਇਆ ਗਿਆ ਹੈ ਤਾਂ ਜੋ ਇਸਦਾ ਲੰਬੇ ਸਮੇਂ ਤਕ ਇਸਤੇਮਾਲ ਹੋ ਸਕੇ। 

ਬਿਹਤਰ ਆਡੀਓ ਕੁਆਲਿਟੀ ਲਈ ਇਸ ਵਿਚ ਡਿਊਲ ਮਾਈਕ੍ਰੋਫੋਨ ਦਿੱਤੇ ਗਏ ਹਨ। ਇਸ ਵਿਚ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਦਾ ਵੀ ਸਪੋਰਟ ਦਿੱਤਾ ਗਿਆ ਹੈ। ਕੰਟਰੋਲ ਲਈ ਇਸ ਵਿਚ ਟੱਚ ਦਾ ਸਪੋਰਟ ਹੈ। ਇਸਦੀ ਬੈਟਰੀ ਨੂੰ ਲੈ ਕੇ ਇਕ ਵਾਰ ਦੀ ਚਾਰਟਿੰਗ ’ਚ 50 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਕੰਪਨੀ ਮੁਤਾਬਕ, 70 ਫੀਸਦੀ ਵਾਲਿਊਮ ’ਤੇ 50 ਘੰਟਿਆਂ ਤਕ ਦਾ ਬੈਕਅਪ ਮਿਲੇਗਾ।

ਕੁਨੈਕਟੀਵਿਟੀ ਲਈ Mivi DuoPods F40 ’ਚ ਬਲੂਟੁੱਥ 5.1 ਦਿੱਤਾ ਗਿਆ ਹੈ। ਬਡਸ ਦੇ ਚਾਰਜਿੰਗ ਕੇਸ ’ਚ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਚਾਰਜਿੰਗ ਕੇਸ ’ਤੇ LED ਡਿਸਪਲੇਅ ਵੀ ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IPX4 ਦੀ ਰੇਟਿੰਗ ਮਿਲੀ ਹੈ।


author

Rakesh

Content Editor

Related News