TikTok ਨੂੰ ਟੱਕਰ ਦੇਣ ਵਾਪਸ ਆਈ Mitron ਐਪ

06/05/2020 6:31:46 PM

ਗੈਜੇਟ ਡੈਸਕ– ਬਹੁਤ ਹੀ ਘੱਟ ਸਮੇਂ ’ਚ ਜ਼ਿਆਦਾ ਪ੍ਰਸਿੱਧ ਹੋਣ ਵਾਲੀ ਸ਼ਾਰਟ ਵੀਡੀਓ ਬਣਾਉਣ ਵਾਲੀ ਐਪ ਮਿਤਰੋਂ ਦੀ ਗੂਗਲ ਪਲੇਅ ਸਟੋਰ ’ਤੇ ਵਾਪਸ ਆ ਗਈ ਹੈ। ਮਿਤਰੋਂ ਐਪ ਨੂੰ ਕੰਟੈਂਟ ਨੀਤੀ ਉਲੰਘਣ ਕਾਰਨ ਪਲੇਅ ਸਟੋਰ ਤੋਂ ਹਟਾਇਆ ਗਿਆ ਸੀ। ਜਿਸ ਸਮੇਂ ਮਿਤਰੋਂ ਐਪ ਨੂੰ ਪਲੇਅ ਸਟੋਰ ਤੋਂ ਹਟਾਇਆ ਗਿਆ ਸੀ ਉਸ ਸਮੇਂ ਐਪ ਦੀ ਕੋਈ ਪ੍ਰਾਈਵੇਸੀ ਨੀਤੀ ਵੀ ਨਹੀਂ ਸੀ ਪਰ ਹੁਣ ਪ੍ਰਾਈਵੇਸੀ ਨੀਤੀ ਨੂੰ ਵੀ ਅਪਡੇਟ ਕਰ ਦਿੱਤਾ ਗਿਆ ਹੈ। 

ਚੀਨ ਦੀ ਸ਼ਾਰਟ ਵੀਡੀਓ ਐਪ ਟਿਕਟਾਕ ਨੂੰ ਜ਼ਬਰਦਸਤ ਟੱਕਰ ਦੇਣ ਵਾਲੀ ਮਿਤਰੋਂ ਐਪ ਨੂੰ ਹੁਣ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਪਲੇਅ ਸਟੋਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਮਿਤਰੋਂ ਐਪ ਬੈਂਗਲੁਰੂ ਦੀ ਹੈ। ਇਸ ਨੂੰ ਉਨ੍ਹਾਂ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਆਪਣੇ ਟੈਲੇਂਟ ਨੂੰ ਦੁਨੀਆ ਸਾਹਮਣੇ ਲਿਆਉਣਾ ਚਾਹੁੰਦੇ ਹਨ। ਮਿਤਰੋਂ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਹੁਣ ਤਕ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਸ ਐਪ ਨੂੰ 2 ਜੂਨ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। 

ਦੱਸ ਦੇਈਏ ਕਿ ਮਿਤਰੋਂ ਐਪ ਨੂੰ ਲੈ ਕੇ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਇਹ ਐਪ ਮੂਲ ਰੂਪ ਨਾਲ ਪਾਕਿਸਤਾਨ ਦੀ ਹੈ। ਮਿਤਰੋਂ ਐਪ ਨੂੰ ਇਕ ਪਾਕਿਸਤਾਨੀ ਡਿਵੈਲਪਰ ਕੋਲੋਂ ਕਰੀਬ 2600 ਰੁਪਏ ’ਚ ਖਰੀਦਿਆ ਗਿਆ ਸੀ। ਮਿਤਰੋਂ ਐਪ ਦਾ ਅਸਲੀ ਨਾਂ ਟਿਕਟਿਕ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਨੂੰ ਪਾਕਿਸਤਾਨ ਦੇ ਇਰਫਾਨ ਸ਼ੇਖ ਦੀ ਕੰਪਨੀ Qboxus ਨੇ ਤਿਆਰ ਕੀਤਾ ਸੀ। 


Rakesh

Content Editor

Related News