ਇਸ ਕੰਪਨੀ ਨੇ ਭਾਰਤ ''ਚ ਲਾਂਚ ਕੀਤਾ 65-ਇੰਚ ਸਮਾਰਟ LED TV
Wednesday, May 25, 2016 - 01:28 PM (IST)
ਜਲੰਧਰ— ਭਾਰਤ ''ਚ ਗੇਮਿੰਗ ਕੰਸੋਲਸ ਬਣਾਉਣ ਵਾਲੀ ਕੰਪਨੀ Mitashi ਨੇ ਆਪਣੇ ਨਵੇਂ 65-ਇੰਚ ਸਮਾਰਟ LED TV ਨੂੰ ਭਾਰਤ ''ਚ 98,990 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਐੱਲ.ਈ.ਡੀ. ਟੀ.ਵੀ. ਨੂੰ ਤੁਸੀਂ ਰਿਟੇਲ ਸਟੋਰਾਂ ਅਤੇ ਆਨਲਾਈਨ ਸ਼ਾਪਿੰਗ ਸਾਈਟਸ ਤੋਂ ਖਰੀਦ ਸਕਦੇ ਹੋ।
ਇਸ LED TV ਦੇ ਖਾਸ ਫੀਚਰਜ਼-
ਆਪਰੇਟਿੰਗ ਸਿਸਟਮ-
ਐਂਡ੍ਰਾਇਡ 4.4 ਓ.ਐੱਸ. ''ਤੇ ਆਧਾਰਿਤ ਇਸ ਟੀ.ਵੀ. ''ਚ ਤੁਸੀਂ ਹਰ ਤਰ੍ਹੰ ਦੇ ਪਲੇਅ ਸਟੋਰ ਐਪਸ ਦੀ ਵਰਤੋਂ ਕਰ ਸਕਦੇ ਹੋ।
ਪ੍ਰੋਸੈਸਰ-
ਇਸ ਸਮਾਰਟ LED TV ''ਚ ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ।
ਸਕ੍ਰੀਨ-
ਸਕ੍ਰੀਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਐੱਚ.ਡੀ. 1920x1080 ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ, ਨਾਲ ਹੀ ਇਸ ਵਿਚ ਯੂ.ਐੱਸ.ਬੀ. ਪਲੱਗ ਅਤੇ ਪਲੇਅ ਪੋਰਟ ਵੀ ਮੌਜੂਦ ਹੈ।
ਖਾਸ ਫੀਚਰਜ਼-
ਇਸ ਵਿਚ ਸਕ੍ਰੀਨ-ਮਿਰੋਰਿੰਗ ਨਾਂ ਦਾ ਇਕ ਖਾਸ ਫੀਚਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ, ਟੈਬਲੇਟ ਨੂੰ ਟੀ.ਵੀ. ''ਤੇ ਸ਼ੇਅਰ ਕਰ ਸਕਦੇ ਹੋ। ਵਾਈ-ਫਾਈ ਦੀ ਮਦਦ ਨਾਲ ਤੁਸੀਂ ਆਪਣੇ ਟੀ.ਵੀ. ਨੂੰ ਡਾਇਰੈਕਟ ਇੰਟਰਨੈੱਟ ਨਾਲ ਕੁਨੈੱਕਟ ਕਰ ਸਕਦੇ ਹੋ। ਇਸ ਵਿਚ ਤਿੰਨ HDMI ਪੋਰਟਸ ਮੌਜੂਦ ਹਨ ਜਿਨ੍ਹਾਂ ਨਾਲ ਤੁਸੀਂ ਇਸ ਨੂੰ ਕੰਪਿਊਟਰ, ਗੇਮਿੰਗ ਸਿਸਟਮ, ਡੀ.ਵੀ.ਡੀ. ਪਲੇਅਰ, ਬਲੂ-ਰੇ ਪਲੇਅਰ ਅਤੇ ਆਡੀਓ ਸਿਸਟਮ ਆਦਿ ਨਾਲ ਚਲਾ ਸਕਦੇ ਹੋ।
