ਮੋਬਾਇਲ ਦੀ ਕੀਮਤ ''ਚ ਖਰੀਦ ਸਕਦੇ ਹੋ ਇਹ ਲੈਪਟਾਪਸ, ਕੀਮਤ 9,999 ਰੁਪਏ ਤੋਂ ਸ਼ੁਰੂ

Friday, Feb 10, 2017 - 01:48 PM (IST)

ਮੋਬਾਇਲ ਦੀ ਕੀਮਤ ''ਚ ਖਰੀਦ ਸਕਦੇ ਹੋ ਇਹ ਲੈਪਟਾਪਸ, ਕੀਮਤ 9,999 ਰੁਪਏ ਤੋਂ ਸ਼ੁਰੂ

ਜਲੰਧਰ- ਜੇਕਰ ਤੁਸੀਂ ਵੀ ਲੈਪਟਾਪ ਯੂਜਰ ਹੋ ਅਤੇ ਜ਼ਿਆਦਾ ਪੈਸੇ ਨਾ ਖਰਚ ਕਰਦੇ ਹੋਏ ਇਕ ਨਵਾਂ ਬਜਟ ਕੀਮਤ ''ਚ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਇਕ ਅਜਿਹੇ ਲੈਪਟਾਪਜ਼ ਦੀ ਸੂਚੀ ਲੈ ਕੇ ਆਏ ਜਿਸ ਦੀ ਮਦਦ ਨਾਲ ਤੁਸੀਂ ਇਕ ਮਿਡ-ਰੇਂਜ ਦੇ ਸਮਾਰਟਫੋਨ ਦੀ ਕੀਮਤ ''ਚ ਲੈਪਟਾਪ ਖਰੀਦ ਸੱਕਦੇ ਹੋ। ਇਸ ਕੀਮਤ ''ਤੇ ਜ਼ਿਆਦਾ ਆਪਸ਼ਨ ਤਾਂ ਉਪਲੱਬਧ ਨਹੀਂ ਹਨ ਪਰ ਜਿਨ੍ਹਾਂ ਨੂੰ ਤੁਸੀਂ ਖਰੀਦਣ ਲਈ ਵਿਚਾਰ ਕਰ ਸਕਦੇ ਹੋ। ਆਓ ਤੁਹਾਨੂੰ ਦਸਦੇ ਹਾਂ 15,000 ਰੁਪਏ ਤੋਂ ਘੱਟ ਮੁੱਲ ਵਾਲੇ ਲੈਪਟਾਪਸ..

RDP ThinBook
ਅਗਸਤ 2016 ''ਚ ਲਾਂਚ ਇਸ ਲੈਪਟਾਪ ਦੀ ਕੀਮਤ 9,999 ਰੁਪਏ ਹੈ। ਇਹ ਵਿੰਡੋਜ਼ 10 ਹੋਮ ਆਪਰੇਟਿੰਗ ਸਿਸਟਮ ''ਤੇ ਰਣ ਕਰਦਾ ਹੈ। ਇਸ ''ਚ ਇੰਟੈੱਲ ਐਟਮ x5-Z8300 ਪ੍ਰੋਸੈਸਰ ਹੈ। ਰੈਮ 2 ਜੀ. ਬੀ ਹੈ ਅਤੇ ਸਟੋਰੇਜ਼ 32 ਜੀ. ਬੀ, ਜਿ. ਨੂੰ ਵਧਾ ਸੱਕਦੇ ਹੋ। ਇਸ ''ਚ 10, 000 m1h ਦੀ ਬੈਟਰੀ ਦਿੱਤੀ ਗਈ ਹੈ।

Lenovo ideaPad 100S
Lenovo ideaPad 100S ਦੀ ਕੀਮਤ 14,999 ਰੁਪਏ ਹੈ। ਇਹ ਵੀ ਵਿੰਡੋਜ਼ 10 ''ਤੇ ਰਨ ਕਰਦਾ ਹੈ। ਇਸ ''ਚ 11.6 ਇੰਚ ਦੀ HD ਡਿਸਪਲੇ ਹੈ। ਇੰਟੈੱਸ ਐਟਮ ਪ੍ਰੋਸੈਸਰ ਦੇ ਨਾਲ ਇਸ ''ਚ 2 ਜੀ. ਬੀ ਰੈਮ ਲਗਾਈ ਗਈ ਹੈ। 32 ਜੀ. ਬੀ ਦੀ ਸਟੋਰੇਜ ਹੈ, ਜਿਸ ਨੂੰ ਵਧਾ ਸਕਦੇ ਹੋ। ਇਸ ਲੈਪਟਾਪ ''ਚ 2-cell 39Whr ਬੈਟਰੀ ਦਿੱਤੀ ਗਈ ਹੈ।

iBall ExemplairCompBook
ਇਸ ਲੈਪਟਾਪ ਦੀ ਕੀਮਤ 13, 999 ਰੁਪਏ ਹੈ। 14 ਇੰਚ ਦੀ HD ਡਿਸਪਲੇ ਵਾਲੇ ਇਸ ਲੈਪਟਾਪ ''ਚ ਇੰਟੈੱਲ ਐਟਮ ਪ੍ਰੋਸੈਸਰ ਨਾਲ 2GB ਰੈਮ ਦਿੱਤੀ ਗਈ ਹੈ। ਇਨਬਿਲਟ ਸਟੋਰੇਜ 32 ਜੀ. ਬੀ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾ ਸੱਕਦੇ ਹਨ ।  ਵਿੰਡੋਜ 10 ''ਤੇ ਰਣ ਕਰਨ ਵਾਲੇ ਇਸ ਲੈਪਟਾਪ ''ਚ 10,000mAh ਬੈਟਰੀ ਦਿੱਤੀ ਗਈ ਹੈ।

Micromax Canvas LT666 LapTab

ਮਾਇਕਰੋਮੈਕਸ ਦਾ ਇਹ ਲੈਪਟਾਵ ਵਿੰਡੋਜ਼ 10 ''ਤੇ ਰਨ ਕਰਦਾ ਹੈ। ਇਸ ''ਚ 10.1 ਇੰਚ ਦੀ HD ਡਿਸਪਲੇ ਹੈ। ਇਸ ''ਚ 4th ਜੈਨਰੇਸ਼ਨ ਦਾ ਐਟਮ ਪ੍ਰੋਸੈਸਰ ਹੈ, ਜਿਸ ਦੇ ਨਾਲ 2GB ਰੈਮ ਦਿੱਤੀ ਗਈ ਹੈ। ਇਸ ਦੀ ਸਟੋਰੇਜ 32 ਜੀ. ਬੀ ਹੈ। 2 ਮੈਗਾਪਿਕਸਲ ਬੈਕ ਕੈਮਰਾ ਅਤੇ 2 ਮੈਗਾਪਿਕਸਲ ਫ੍ਰੰਟ ਕੈਮਰਾ ਇਸ ਚ ਮੌਜੂਦ ਹੈ।

iBall Excelance CompBook

iBall Excelance CompBook ਦੀ ਕੀਮਤ 9999 ਰੁਪਏ ਹੈ। ਇਹ ਵਿੰਡੋਜ਼ 10 ਵਾਲਾ ਭਾਰਤ ਦਾ ਸਭ ਤੋਂ ਸਸਤਾ ਲੈਪਟਾਪ ਹੈ। ਇਸ ''ਚ 11.6 ਇੰਚ ਦੀ HD ਡਿਸਪਲੇ ਹੈ। ਇੰਟੈੱਲ ਐਟਮ Z37356 ਕਵਾਡ-ਕੋਰ ਪ੍ਰੋਸੈਸਰ ਨਾਲ ਇਸ ''ਚ 2GB ਰੈਮ ਦਿੱਤੀ ਗਈ ਹੈ। 32 ਜੀ. ਬੀ ਸਟੋਰੇਜ ਹੈ, ਜਿਸ ਨੂੰ ਵਧਾ ਵੀ ਸਕਦੇ ਹੋ।  ਇਸ ''ਚ 10,000 mAh ਦੀ ਬੈਟਰੀ ਲਗੀ ਹੈ।

Micromax Canvas Lapbook L1160

ਮਾਇਕਰੋਮੈਕਸ ਕੈਨਵਸ ਲੈਪਟਾਪ L1160 ਦੀ ਕੀਮਤ 10,499 ਰੁਪਏ ਹੈ। ਇਹ ਵਿੰਡੋਜ਼ 10 ''ਤੇ ਰਣ ਕਰਦਾ ਹੈ। ਇਸ ''ਚ 11.6 ਇੰਚ ਦੀ ਡਿਸਪਲੇ ਹੈ। ਐਟਮ ਕਵਾਡ-ਕੋਰ ਪ੍ਰੋਸੈਸਰ ਨਾਲ ਇਸ ''ਚ 2 ਜੀ. ਬੀ ਰੈਮ ਦਿੱਤੀ ਗਈ ਹੈ। ਸਟੋਰੇਜ 32 ਜੀ. ਬੀ ਹੈ, ਜਿਸ ਨੂੰ ਵਧਾ ਸੱਕਦੇ ਹੋ। ਇਸਦੀ ਬੈਟਰੀ 4100 mAh ਦੀ ਹੈ।

Micromax Canvas L1161 LapBook
ਮਾਇਕਰੋਮੈਕਸ ਕੈਨਵਸ L1161ਵਿੰਡੋਜ 10 ''ਤੇ ਰਣ ਕਰਦਾ ਹੈ ਅਤੇ ਇਸ ''ਚ 11.6-ਇੰਚ ਦੀ HD ਡਿਸਪਲੇ ਲਗੀ ਹੈ। ਇਸ ''ਚ ਇੰਟੈੱਲ ਐਟਮ ਕਵਾਡ-ਕੋਰ ਪ੍ਰੋਸੈਸਰ ਦੇ ਨਾਲ 2GB ਰੈਮ ਲੱਗੀ ਹੈ। 32GB ਦੀ ਸਟੋਰੇਜ ਹੈ ਅਤੇ ਮਾਇਕ੍ਰੋ. ਐੱਸ. ਡੀ ਕਾਰਡ ਨਾਲ ਇਸ ਨੂੰ ਵਧਾ ਵੀ ਸਕਦੇ ਹਨ। ਹਨ ਪਰ ਇਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ।


Related News