ਕੱਲ੍ਹ ਤੋਂ ਬੰਦ ਹੋ ਜਾਵੇਗਾ Windows 7, ਮੁਫਤ ’ਚ Windows 10 ਪਾਉਣ ਦਾ ਆਖਰੀ ਮੌਕਾ

01/13/2020 5:31:09 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਆਪਣੇ ਵਿੰਡੋਜ਼ 7 ਆਪਰੇਟਿੰਗ ਸਿਸਟਮ ਲਈ ਕੱਲ੍ਹ ਯਾਨੀ 14 ਜਨਵਰੀ ਤੋਂ ਸੁਪੋਰਟ ਬੰਦ ਕਰ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੱਲ੍ਹ ਤੋਂ ਬਾਅਦ ਵਿੰਡੋਜ਼ 7 ’ਤੇ ਚੱਲ ਰਹੇ ਪੀਸੀ ਅਤੇ ਲੈਪਟਾਪ ਨੂੰ ਬਗ ਫਿਕਸ, ਸਕਿਓਰਿਟੀ ਪੈਚ ਨਾਲ ਜੁੜੀ ਕੋਈ ਨਵੀਂ ਅਪਡੇਟ ਨਹੀਂ ਮਿਲੇਗੀ। ਨਾਲ ਹੀ ਮਾਈਕ੍ਰੋਸਾਫਟ ਕਸਟਮਰ ਕੇਅਰ ਰਾਹੀਂ ਇਸ ਨੂੰ ਕੋਈ ਤਕਨੀਕੀ ਸੁਪੋਰਟ ਵੀ ਨਹੀਂ ਦੇਵੇਗੀ। ਦਰਅਸਲ ਆਉਣ ਵਾਲੇ ਸਮੇਂ ’ਚ ਮਾਈਕ੍ਰੋਸਾਫਟ ਪੂਰੀ ਤਰ੍ਹਾਂ ਵਿੰਡੋਜ਼ 10 ’ਤੇ ਫੋਕਸ ਕਰਨਾ ਚਾਹੁੰਦੀ ਹੈ। ਕੰਪਨੀ ਵਿੰਡੋਜ਼ 10 ਲਈ ਨਵੇਂ ਫੀਚਰਜ਼, ਸਕਿਓਰਿਟੀ ਅਪਡੇਟਸ ਪੈਚੇਜ਼ ਅਤੇ ਪਰਫਾਰਮੈਂਸ ਬੂਸਟ ਕਰਨ ’ਤੇ ਕੰਮ ਕਰਨ ’ਤੇ ਧਿਆਨ ਦੇਵੇਗੀ। ਪਰ ਵਿੰਡੋਜ਼ 7 ਇਸਤੇਮਾਲ ਕਰਨ ਵਾਲਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਵਿਚ ਚੰਗੀ ਗੱਲ ਇਹ ਹੈ ਕਿ ਉਹ ਹੁਣ ਵੀ ਆਪਣੇ ਕੰਪਿਊਟਰ ਨੂੰ ਵਿੰਡੋਜ਼ 10 ਨਾਲ ਫ੍ਰੀ ’ਚ ਅਪਡੇਟ ਕਰ ਸਕਦੇ ਹਨ। ਅਜਿਹਾ ਕਿਵੇਂ ਹੋਵੇਗਾ, ਆਓ ਜਾਣਦੇ ਹਾਂ ਇਸ ਦਾ ਪੂਰਾ ਪ੍ਰੋਸੈਸ...

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਮਾਈਕ੍ਰੋਸਾਫਟ ਨੇ ਫ੍ਰੀ ’ਚ ਵਿੰਡੋਜ਼ 10 ਅਪਗ੍ਰੇਡ ਕਰਨ ਦੀ ਗੱਲ ਨਹੀਂ ਕੀਤੀ ਸਗੋਂ ਯੂਜ਼ਰਜ਼ ਨੂੰ ਇਸ ਨੂੰ ਖਰੀਦਣ ਦੀ ਸਲਾਹ ਦਿੱਤੀ ਹੈ। ਪਰ ਅਜਿਹਾ ਤਰੀਕਾ ਹੈ ਜਿਸ ਨਾਲ ਮੁਫਤ ’ਚ ਵਿੰਡੋਜ਼ 10 ’ਚ ਅਪਗ੍ਰੇਡ ਕਰ ਸਕਦੇ ਹੋ। 

PunjabKesari

1. ਇਸ ਲਈ ਸਭ ਤੋਂ ਪਹਿਲਾਂ ਵਿੰਡੋਜ਼ 10 ਡਾਊਨਲੋਡ ਪੇਜ ’ਤੇ ਜਾਓ।

2. ਪੇਜ ’ਤੇ ਤੁਹਾਨੂੰ ‘Download Tool now’ ਦਾ ਆਪਸ਼ਨ ਮਿਲੇਗਾ, ਇਸ ’ਤੇ ਕਲਿੱਕ ਕਰੋ। ਇਸ ਤੋਂ ਬਾਅਦ Windows 10 Media Creation Tool ਨੂੰ ਡਾਊਨਲੋਡ ਕਰੋ।

3. ਹੁਣ Media Creation Tool ਨੂੰ ਰਨ ਕਰੋ ਅਤੇ ਲਾਇਸੰਸ ਨੂੰ ‘Accept’ ਕਰੋ।

4. ਇਸ ਤੋਂ ਬਾਅਦ ‘upgrade this PC now’ ’ਤੇ ਕਲਿੱਕ ਕਰੋ ਅਤੇ ‘Next’ ਬਟਨ ’ਤੇ ਟੈਪ ਕਰੋ।

5. ਹੁਣ ‘Keep Personal file and Apps’ ’ਤੇ ਕਲਿੱਕ ਕਰੋ ਅਤੇ ‘Continue’ ’ਤੇ ਟੈਪ ਕਰ ਦਿਓ।

6. ਇੰਸਟਾਲ ਆਪਸ਼ਨ ’ਤੇ ਕਲਿੱਕ ਹੋਣ ਤੋਂ ਬਾਅਦ, ਵਿੰਡੋਜ਼ 10 ਇੰਸਟਾਲ ਹੋਣਾ ਸ਼ੁਰੂ ਹੋ ਜਾਵੇਗਾ। ਧਿਆਨ ਰਹੇ ਕਿ ਇਸ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ। 

7. ਵਿੰਡੋਜ਼ 10 ਦਾ ਇੰਸਟਾਲੇਸ਼ਨ ਪੂਰਾ ਹੋਣ ਤੋਂ ਬਾਅਦ ਪੀਸੀ ਨੂੰ ਇੰਟਰਨੈੱਟ ਨਾਲ ਕੁਨੈਕਟ ਕਰਨਾ ਹੋਵੇਗਾ ਅਤੇ ਸੈਟਿੰਗਸ ’ਚ ਜਾਣਾ ਹੋਵੇਗਾ। ਫਿਰ ਵਿੰਡੋਜ਼ ਅਪਡੇਟ ’ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਕੰਪਿਊਟਰ/ਲੈਪਟਾਪ ਡਿਜੀਟਲ ਲਾਇਸੰਸ ਨਾਲ ਐਕਟਿਵੇਟ ਹੋ ਜਾਵੇਗਾ। 

ਸਭ ਤੋਂ ਜ਼ਰੂਰੀ ਗੱਲ, ਧਿਆਨ ਰਹੇ ਕਿ ਜੇਕਰ ਤੁਸੀਂ ਬਿਨਾਂ ਲਾਇਸੰਸ ਵਾਲੀ ਜਾਂ ਵਿੰਡੋਜ਼ 7 ਦਾ ਕ੍ਰੈਕ ਵਰਜ਼ਨ ਇਸਤੇਮਾਲ ਕਰਦੇ ਹੋ ਤਾਂ ਮੁਫਤ ਵਿੰਡੋਜ਼ 10 ਅਪਗ੍ਰੇਡ ਕਰਨ ਦਾ ਇਹ ਤਰੀਕਾ ਕੰਮ ਨਹੀਂ ਕਰੇਗਾ। 


Related News