Microsoft Outlook Lite ਐਪ ਲਾਂਚ, ਘੱਟ ਸਟੋਰੇਜ ਵਾਲੇ ਫੋਨ ਲਈ ਹੈ ਤੋਹਫਾ
Wednesday, Aug 03, 2022 - 06:17 PM (IST)

ਗੈਜੇਟ ਡੈਸਕ– Microsoft Outlook ਦਾ ਲਾਈਟ ਐਪ ਲਾਂਚ ਹੋ ਗਿਆ ਹੈ ਜੋ ਕਿ ਘੱਟ ਸਟੋਰੇਜ ਵਾਲੇ ਐਂਡਰਾਇਡ ਯੂਜ਼ਰਸ ਲਈ ਕਿਸੇ ਤੋਹਫਤੇ ਤੋਂ ਘੱਟ ਨਹੀਂ ਹੈ ਕਿਉਂਕਿ ਇਸਨੂੰ ਤੁਸੀਂ ਘੱਟ ਰੈਮ ਅਤੇ ਸਟੋਰੇਜ ਵਾਲੇ ਫੋਨ ’ਚ ਵੀ ਇਸਤੇਮਾਲ ਕਰ ਸਕੋਗੇ। ਭਾਰਤ ਤੋਂ ਇਲਾਵਾ Microsoft Outlook Lite ਨੂੰ ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਮੈਕਸੀਕੋ, ਪੇਰੂ ਅਤੇ ਥਾਈਲੈਂਡ ਵਰਗੇ ਦੇਸ਼ਾਂ ’ਚ ਵੀ ਲਾਂਚ ਕੀਤਾ ਗਿਆ ਹੈ। Microsoft Outlook Lite ਵਰਜ਼ਨ Hotmail, Live, MSN ਅਤੇ Microsoft 365 ਤੋਂ ਇਲਾਵਾ Microsoft Exchange ਆਨਲਾਈਨ ਅਕਾਊਂਟ ਨੂੰ ਵੀ ਸਪੋਰਟ ਕਰੇਗਾ।
Microsoft Outlook Lite ਦੀ ਲਾਂਚਿੰਗ ਦੀ ਜਾਣਕਾਰੀ ਕੰਪਨੀ ਨੇ ਆਪਣੇ ਬਲਾਗ ਰਾਹੀਂ ਦਿੱਤੀ ਹੈ। Microsoft Outlook Lite ਐਪ ਨੂੰ ਫਿਲਹਾਲ ਸਿਰਫ ਐਂਡਰਾਇਡ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਆਈਫੋਨ ਵਾਲਿਆਂ ਨੂੰ ਅਜੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਹੋਰ ਦੇਸ਼ਾਂ ’ਚ ਵੀ ਇਸ ਐਪ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। Microsoft Outlook Lite ਐਪ ਰਾਹੀਂ ਕੰਪਨੀ ਐਂਡਰਾਇਡ ਗੋ ਜਾਂ ਫਿਰ ਐਂਟਰੀ ਲੈਵਲ ਫੋਨ ਵਾਲੇ ਯੂਜ਼ਰਸ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ।
Outlook Lite ਐਪ ਦਾ ਸਾਈਜ਼ ਸਿਰਫ 5 ਐੱਮ.ਬੀ. ਹੈ। ਕੰਪਨੀ ਮੁਤਾਬਕ, ਐਂਡਰਾਇਡ ਲਈ ਲਾਂਚ ਹੋਏ ਇਸ ਆਊਟਲੁੱਕ ਲਾਈਟ ਐਪ ’ਚ ਯੂਜ਼ਰਸ ਨੂੰ ਈਮੇਲ, ਕੈਲੰਡਰ, ਕਾਨਟੈਕਟਸ ਅਤੇ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ। ਇਸ ਐਪ ਨੂੰ ਸਾਰੇ ਐਂਡਰਾਇਡ ਡਿਵਾਈਸ ਲਈ ਆਪਟੀਮਾਈਜ਼ ਕੀਤਾ ਗਿਆ ਹੈ ਤਾਂ ਜੋ ਕਿਸੇ ਯੂਜ਼ਰਸ ਨੂੰ ਪਰੇਸ਼ਾਨੀ ਨਾ ਹੋਵੇ।