ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Monday, Jun 06, 2016 - 06:14 PM (IST)

ਜਲੰਧਰ— ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਆਪਣੇ Lumia 550 ਦੀ ਕੀਮਤ ''ਚ ਭਾਰੀ ਕਟੌਤੀ ਕਰ ਦਿੱਤੀ ਹੈ। ਇਸ ਸਮਾਰਟਫੋਨ ਦੀ ਪਹਿਲਾਂ ਕੀਮਤ 139.99 ਡਾਲਰ (ਕਰੀਬ 9,380 ਰੁਪਏ) ਸੀ ਜੋ ਹੁਣ ਘੱਟ ਹੋ ਕੇ 99 ਡਾਲਰ (ਕਰੀਬ 6,633 ਰੁਪਏ) ਰਹਿ ਗਈ ਹੈ। ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਆਧਾਰਿਤ ਸਮਾਰਟਫੋਨ ਨੂੰ ਮਾਈਕ੍ਰੋਸਾਫਟ ਸਟੋਰ ਤੋਂ ਖਰੀਦ ਸਕਦੇ ਹੋ।
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ- ਇਸ ਸਮਾਰਟਫੋਨ ''ਚ 4.7-ਇੰਚ ਦੀ ਐੱਚ.ਡੀ. 1280x720 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ- ਇਸ ਵਿਚ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਪ੍ਰੋਸੈਸਰ ਮੌਜੂਦ ਹੈ।
ਮੈਮਰੀ- ਇਸ ਸਮਾਰਟਫੋਨ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਕੈਮਰਾ- ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ 720 ਪਿਕਸਲ ਰੈਜ਼ੋਲਿਊਸ਼ਨ ''ਤੇ ਵੀਡੀਓ ਰਿਕਾਰਡ ਕਰਦਾ ਹੈ, ਨਾਲ ਹੀ ਇਸ ਵਿਚ 2 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ।