ਇਸ ਕੰਪਨੀ ਨੇ ਐਂਡਰਾਇਡ ਫੋਨਾਂ 'ਤੇ ਲਗਾਇਆ ਬੈਨ, ਕਰਮਚਾਰੀਆਂ ਨੂੰ ਫ੍ਰੀ 'ਚ ਦੇਵੇਗੀ iPhone 15, ਜਾਣੋ ਵਜ੍ਹਾ

Tuesday, Jul 09, 2024 - 07:12 PM (IST)

ਗੈਜੇਟ ਡੈਸਕ- ਚੀਨ 'ਚ ਮਾਈਕ੍ਰੋਸਾਫਟ ਨੇ ਐਂਡਰਾਇਡ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਕੰਪਨੀ ਨੇ ਕਰਮਚਾਰੀਆਂ ਨੂੰ ਜਲਦੀ ਹੀ ਆਈਫੋਨ 'ਤੇ ਸਵਿੱਚ ਕਰਨਾ ਹੋਵੇਗਾ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ, ਚੀਨ 'ਚ ਮਾਈਕ੍ਰੋਸਾਫਟ ਦੇ ਕਰਮਚਾਰੀਆਂ ਨੂੰ ਸਤੰਬਰ 2024 ਤਕ ਐਂਡਰਾਇਡ ਸਮਾਰਟਫੋਨ ਤੋਂ ਆਈਫੋਨ 'ਚ ਸਵਿੱਚ ਕਰਨ ਲਈ ਸੂਚਿਤ ਕੀਤਾ ਗਿਆ ਹੈ। ਕਥਿਤ ਤੌਰ 'ਤੇ ਮਾਈਕ੍ਰੋਸਾਫਟ ਚੀਨ ਦੁਆਰਾ ਕਰਮਚਾਰੀਆਂ ਨੂੰ ਭੇਜੇ ਗਏ ਇਕ ਈ-ਮੇਲ 'ਚ ਇਸ ਦਾ ਐਲਾਨ ਕੀਤਾ ਗਿਆ ਸੀ। ਕਥਿਤ ਤੌਰ 'ਤੇ ਇਹੀ ਆਦੇਸ਼ ਮਾਈਕ੍ਰੋਸਾਫਟ ਦੇ ਹਾਂਗਕਾਂਗ ਦਫਤਰ 'ਚ ਵੀ ਜਾਰੀ ਕੀਤਾ ਗਿਆ ਹੈ। 

ਰਿਪੋਰਟ ਮੁਤਾਬਕ, ਕਰਮਚਾਰੀਆਂ ਨੂੰ ਦੱਸਿਆ ਗਿਆ ਹੈ ਕਿ ਜੋ ਕੋਈ ਵੀ ਹਵਾਵੇਈ ਜਾਂ ਸ਼ਾਓਮੀ ਵਰਗੇ ਚੀਨੀ ਬ੍ਰਾਂਡ ਦੇ ਐਂਡਰਾਇਡ ਸਮਾਰਟਫੋਨ ਦਾ ਇਸਤੇਮਾਲ ਕਰ ਰਿਹਾ ਹੈ ਉਨ੍ਹਾਂ ਨੂੰ ਕੰਪਨੀ ਦੁਆਰਾ ਆਈਫੋਨ 15 ਦਿੱਤਾ ਜਾਵੇਗਾ। ਕੰਪਨੀ ਕਥਿਤ ਤੌਰ 'ਤੇ ਚੀਨ 'ਚ ਇਕ ਸੈਂਟਰ ਵੀ ਬਣਾਉਣ ਜਾ ਰਹੀ ਹੈ ਜਿਥੋਂ ਉਸ ਦੇ ਕਰਮਚਾਰੀ ਆਈਫੋਨ ਲੈ ਸਕਣਗੇ। 

ਮਾਈਕ੍ਰੋਸਾਫਟ ਦੁਆਰਾ ਐਂਡਰਾਇਡ 'ਤੇ ਬੈਨ ਦਾ ਇਕ ਕਾਰਨ ਜੋ ਸਾਹਮਣੇ ਆ ਰਿਹਾ ਹੈ ਉਹ ਇਹ ਹੈ ਕਿ ਚੀਨ 'ਚ ਗੂਗਲ ਪਲੇਅ ਸਟੋਰ ਬੈਨ ਹੈ। ਅਜਿਹੇ 'ਚ ਲੋਕਾਂ ਨੂੰ ਐਂਡਰਾਇਡ ਐਪਸ ਨੂੰ ਡਾਊਨਲੋਡ ਕਰਨ 'ਚ ਪਰੇਸ਼ਾਨੀ ਹੁੰਦੀ ਹੈ। ਚੀਨ 'ਚ ਗੂਗਲ ਪਲੇਅ ਸਟੋਰ ਦੇ ਬੈਨ ਹੋਣ ਕਾਰਨ ਜਲਦੀ ਹੀ ਇਕ ਨਵਾਂ ਲਾਗਇਨ ਸਿਸਟਮ ਲਾਂਚ ਕਰਨ ਵਾਲੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਕਿਹੜਾ ਕਰਮਚਾਰੀ ਆਈਫੋਨ ਤੋਂ ਲਾਗਇਨ ਕਰ ਰਿਹਾ ਹੈ ਅਤੇ ਕਿਹੜਾ ਐਂਡਰਾਇਡ ਤੋਂ। 


Rakesh

Content Editor

Related News