ਗੇਮ ਖੇਡਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆ ਰਿਹਾ ਹੈ ਨਵਾਂ Xbox Series S ਗੇਮਿੰਗ ਕੰਸੋਲ

Thursday, Sep 10, 2020 - 02:00 PM (IST)

ਗੇਮ ਖੇਡਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ: ਆ ਰਿਹਾ ਹੈ ਨਵਾਂ Xbox Series S ਗੇਮਿੰਗ ਕੰਸੋਲ

ਗੈਜੇਟ ਡੈਸਕ: ਮਾਈਕਰੋਸਾਫਟ ਆਪਣੇ ਬੇਹੱਦ ਪਾਵਰਫੁਲ ਨਵੇਂ Xbox Series S ਗੇਮਿੰਗ ਕੰਸੋਲ ਨੂੰ ਜਲਦ ਲਾਂਚ ਕਰਨ ਵਾਲੀ ਹੈ। ਇਸ ਦੀ ਲਾਂਚਿੰਗ 10 ਨਵੰਬਰ ਨੂੰ ਹੋਵੇਗੀ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਇਕ ਟੀਜ਼ਰ ਦੇ ਜ਼ਰੀਏ ਦਿੱਤੀ ਹੈ। ਮਾਈਕਰੋਸਾਫ਼ ਨੇ ਐਕਸਬਾਕਸ ਸੀਰੀਜ਼ ਐੱਸ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ 'ਚ ਸੰਕੇਤ ਦਿੱਤੇ ਗਏ ਹਨ ਕਿ ਨਵੇਂ ਗੇਮਿੰਗ ਕੰਸੋਲ 'ਚ ਅਗਲੀ ਜਨਰੇਸ਼ਨ ਦੀ ਪਰਫਾਰਮੈਂਸ ਮਿਲੇਗੀ।

ਮੰਨਿਆ ਜਾ ਰਿਹਾ ਹੈ ਕਿ ਨਵਾਂ  Xbox Series S ਗੇਮਿੰਗ ਕੰਸੋਲ 1440 ਪਿਕਸਲ 'ਤੇ 120 ਫੇਮ ਪ੍ਰਤੀ ਸੈਕਿੰਡ ਦੀ ਸਪੀਡ ਨੂੰ ਸਪੋਰਟ ਕਰੇਗਾ। ਇਸ ਦੇ ਇਲਾਵਾ ਕੰਪਨੀ ਇਕ ਹੋਰ ਗੇਮਿੰਗ ਕੰਸੋਲ Xbox Series S ਨੂੰ ਵੀ ਲਾਂਚ ਕਰ ਸਕਦੀ ਹੈ। 

PunjabKesari

ਹੁਣ ਤੱਕ ਦਾ ਸਭ ਤੋਂ ਛੋਟਾ ਗੇਮਿੰਗ ਕੰਸੋਲ
ਕੰਪਨੀ ਨੇ ਦੱਸਿਆ ਕਿ ਇਹ ਕੰਸੋਲ ਹੁਣ ਤੱਕ ਦਾ ਸਭ ਤੋਂ ਛੋਟਾ ਐਕਸਬਾਕਸ ਕੰਸੋਲ ਹੋਵੇਗਾ। ਇਸ ਦਾ ਸਾਇਜ਼ ਮੌਜੂਦਾ ਮਾਡਲ ਦੇ ਮੁਕਾਬਲੇ 60 ਫੀਸਦੀ ਤੱਕ ਘੱਟ ਰੱਖਿਆ ਗਿਆ ਹੈ। ਦੋਵੇਂ ਨਵੀਂ ਐਕਸਬਾਕਸ ਸੀਰੀਜ 512 ਜੀ.ਬੀ. ਦੀ ਕਸਟਮ NVMe ਐੱਸ.ਐੱਸ.ਡੀ. ਦੇ ਨਾਲ ਆਵੇਗੀ ਅਤੇ ਇਸ 'ਚ 4ਕੇ ਅਪਸਕੇਲਿੰਗ ਦੀ ਵੀ ਸੁਵਿਧਾ ਮਿਲੇਗੀ। 

PunjabKesari

Xbox Series S ਦੀ ਕੀਮਤ
ਕੰਪਨੀ ਨੇ ਇਕ ਟਵੀਟ ਦੇ ਜ਼ਰੀਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੇਂ ਐਕਸਬਾਕਸ ਐੱਸ. ਸੀਰੀਜ਼ ਦੀ ਕੀਮਤ $299 ਯਾਨੀ ਕਰੀਬ 22,000 ਰੁਪਏ ਹੋ ਸਕਦੀ ਹੈ।


author

Shyna

Content Editor

Related News