ਮਾਈਕ੍ਰੋਮੈਕਸ ਲਿਆਏਗੀ ਨਵਾਂ ਗੇਮਿੰਗ ਸਮਾਰਟਫੋਨ, ਮਿਲਣਗੇ ਜ਼ਬਰਦਸਤ ਫੀਚਰ
Wednesday, Dec 02, 2020 - 11:03 AM (IST)
ਗੈਜੇਟ ਡੈਸਕ– ਘਰੇਲੂ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਭਾਰਤੀ ਬਾਜ਼ਾਰ ’ਚ ਇਕ ਨਵਾਂ ਸਮਾਰਟਫੋਨ ਪੇਸ਼ ਕਰੇਗੀ। ਇਹ ਖ਼ਾਸਤੌਰ ’ਤੇ ਇਕ ਗੇਮਿੰਗ ਸਮਾਰਟਫੋਨ ਹੋਵੇਗਾ ਜੋ 6 ਜੀ.ਬੀ. ਰੈਮ ਅਤੇ ਹਾਈ ਰਿਫ੍ਰੈਸ਼ਡ ਰੇਟ ਸੁਪੋਰਟ ਨਾਲ ਆਏਗਾ। ਫੋਨ ’ਚ ਲਿਕੁਇਡ ਕੂਲਿੰਗ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਮਾਈਕ੍ਰੋਮੈਕਸ ਦੇ ਨਵੇਂ ਫੋਨ ਨੂੰ In ਸੀਰੀਜ਼ ਤਹਿਤ ਪੇਸ਼ ਕੀਤਾ ਜਾਵੇਗਾ। ਫਿਲਹਾਲ, ਮਾਈਕ੍ਰੋਮੈਕਸ ਦੇ ਨਵੇਂ ਸਮਾਰਟਫੋਨ ’ਤੇ ਕੰਮ ਜਾਰੀ ਹੈ। ਇਹ ਸਮਾਰਟਫੋਨ ਕਦੋਂ ਤਕ ਲਾਂਚ ਕੀਤਾ ਜਾਵੇਗਾ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਪਰ ਮਾਈਕ੍ਰੋਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਨੇ ਨਵੇਂ ਸਮਾਰਟਫੋਨ ਵਲ ਇਸ਼ਾਰਾ ਕਰ ਦਿੱਤਾ ਹੈ। ਮਾਈਕ੍ਰੋਮੈਕਸ ਨੇ ਚੀਨੀ ਸਮਾਰਟਫੋਨ ਦੀ ਟੱਕਰ ’ਚ ਭਾਰਤ ’ਚ ਦੁਬਾਰਾ ਵਾਪਸੀ ਕੀਤੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਦੇ ਨਵੇਂ ਸਮਾਰਟਫੋਨ ਨੂੰ ਘੱਟ ਕੀਮਤ ’ਚ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਸ਼ਾਓਮੀ ਭਾਰਤ ’ਚ ਲਿਆਏਗੀ ਸਭ ਤੋਂ ਸਸਤਾ 5G ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
ਮਾਈਕ੍ਰੋਮੈਕਸ ਜਲਦ ਸ਼ੁਰੂ ਕਰੇਗੀ ਆਫਲਾਈਨ ਸੇਲ
ਰਾਹੁਲ ਸ਼ਰਮਾ ਅਤੇ ਮਾਈਕ੍ਰੋਮੈਕਸ ਇੰਡੀਆ ਦੇ ਪ੍ਰੋਡਕਟ ਹੈੱਡ ਸੁਨੀਲ ਨੇ ਇਕ ਵਰਚੁਅਲ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਇਸ਼ਾਰਾ ਕੀਤਾ ਕਿ ਕੰਪਨੀ ਆਪਣੇ ਨਵੇਂ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ ’ਚ ਜਲਦ ਆਫਲਾਈਨ ਵਿਕਰੀ ਲਈ ਉਪਲੱਬਧ ਕਰਵਾਏਗੀ। 6 ਜੀ.ਬੀ. ਰੈਮ ਵਾਲਾ ਸਮਾਰਟਫੋਨ ਬਿਲਕੁਲ ਨਵਾਂ ਹੋਵੇਗਾ। ਕੰਪਨੀ ਨੇ ਸਾਫ ਕੀਤਾ ਕਿ ਇਹ ਹਾਲੀਆ ਲਾਂਚ ਕੀਤੇ ਗਏ ਮਾਈਕ੍ਰੋਮੈਕਸ ਨੋਟ 1 ਦਾ ਨਵਾਂ ਮਾਡਲ ਨਹੀਂ ਹੋਵੇਗਾ। ਦੱਸ ਦੇਈਏ ਕਿ ਮਾਈਕ੍ਰੋਮੈਕਸ ਨੋਟ 1 ਸਮਾਰਟਫੋਨ ਪਹਿਲਾਂ ਹੀ 4 ਜੀ.ਬੀ. ਰੈਮ+64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਮਾਡਲ ’ਚ ਆਉਂਦਾ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਕੰਪਨੀ ਲਾਂਚ ਕਰ ਚੁੱਕੀ ਹੈ ਦੋ ਸਮਾਰਟਫੋਨ
ਭਾਰਤੀ ਬਾਜ਼ਾਰ ’ਚ ਮਾਈਕ੍ਰੋਮੈਕਸ ਇੰਨ ਨੋਟ 1 ਅਤੇ ਮਾਈਕ੍ਰੋਮੈਕਸ ਇੰਨ 1ਬੀ ਸਮਾਰਟਫੋਨਾਂ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਮਾਈਕ੍ਰੋਮੈਕਸ ਇੰਨ ਨੋਟ 1 ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 12,499 ਰੁਪਏ ਹੈ। ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਇਸ ਸਮਾਰਟਫੋਨ ਦੀ ਵਿਕਰੀ ਫਲਿਪਕਾਰਟ ਅਤੇ ਮਾਈਕ੍ਰੋਮੈਕਸ ਵੈੱਬਸਾਈਟ ’ਤੇ ਹੋਵੇਗੀ। ਮਾਈਕ੍ਰੋਮੈਕਸ ਇੰਨ 1ਬੀ ਸਮਾਰਟਫੋਨ ਵੀ ਦੋ ਸਟੋਰੇਜ ਮਾਡਲਾਂ ’ਚ ਆਏਗਾ। ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 7,999 ਰੁਪਏ ਹੋਵੇਗੀ, ਜਦਕਿ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 6,999 ਰੁਪਏ ਹੋਵੇਗੀ।
ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਗਾਹਕਾਂ ਨੂੰ ਝਟਕਾ, ਕੰਪਨੀ ਨੇ ਮਹਿੰਗੇ ਕੀਤੇ ਦੋ ਪ੍ਰਸਿੱਧ ਪਲਾਨ