ਮਾਈਕ੍ਰੋਮੈਕਸ ਨੇ ਲਾਂਚ ਕੀਤੇ ਦੋ ਬਜਟ ਸਮਰਾਟਫੋਨ, ਜਾਣੋ ਕੀਮਤ

Tuesday, Jun 28, 2016 - 05:55 PM (IST)

ਮਾਈਕ੍ਰੋਮੈਕਸ ਨੇ ਲਾਂਚ ਕੀਤੇ ਦੋ ਬਜਟ ਸਮਰਾਟਫੋਨ, ਜਾਣੋ ਕੀਮਤ
ਜਲੰਧਰ— ਮਾਈਕ੍ਰੋਮੈਕਸ ਨੇ ਆਪਣੀ ਬਜਟ ਸੀਰੀਜ਼ ਯੂਨਾਇਟ ਦੇ ਦੋ ਸਮਾਰਟਫੋਨ ਯੂਨਾਇਟ 4 ਅਤੇ ਯੂਨਾਇਟ 4 ਪ੍ਰੋ ਲਾਂਚ ਕੀਤੇ ਹਨ। ਇਨ੍ਹਾਂ ਸਮਾਰਟਫੋਨਸ ਦੀ ਕੀਮਤ 6,999 ਰੁਪਏ ਅਤੇ 7,499 ਰੁਪਏ ਰੱਖੀ ਗਈ ਹੈ। ਇਨ੍ਹਾਂ ਨੂੰ ਆਫਲਾਈਨ ਸਟੋਰਜ਼ ਅਤੇ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ। 
ਜ਼ਿਕਰਯੋਗ ਹੈ ਕਿ ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ Indus OS 2.0 ਦਿੱਤਾ ਗਿਆ ਹੈ। ਇਸ ਵਿਚ 12 ਰਿਜਨਲ ਲੈਂਗੁਏਜ ਸਪੋਰਟ ਦੇ ਨਾਲ ਐਪ ਬਾਜ਼ਾਰ ਅਤੇ ਇੰਡਰ ਟੂ ਐਂਡਸ ਫ੍ਰੀ ਸਰਵਿਸ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਓ.ਐੱਸ. ''ਚ 6 ਲੈਂਗੁਏਜ ਸਪੋਰਟ ਵਾਲੀ ਟੈਸਕਟ ਟੂ ਸਪੀਚ ਟੈਕਨਾਲੋਜੀ ਵੀ ਮਿਲੇਗੀ। 
ਦੋਵੇਂ ਸਮਾਰਟਫੋਨਸ ''ਚ ਡਿਊਲ ਸਿਮ ਸਪੋਰਟ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 
5 ਇੰਚ ਦੀ ਡਿਸਪਲੇ ਵਾਲੇ ਇਨ੍ਹਾਂ ਸਮਾਰਟਫੋਨਸ ''ਚ ਇਕੋਂ ਜਿਹੇ ਫੀਚਰਸ ਹਨ। ਯੂਨਾਇਟ 4 ''ਚ ਤੁਹਾਨੂੰ 1GHz ਕਵਾਡ-ਕੋਰ ਮੀਡੀਆਟੈੱਕ ਪ੍ਰੋਸੈਸਰ ਦੇ ਨਾਲ 1ਜੀ.ਬੀ. ਰੈਮ ਮਿਲੇਗੀ। ਇਸ ਵਿਚ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿਚ ਐਂਡ੍ਰਾਇਡ ਦਾ ਨਵਾਂ ਵਰਜ਼ਨ ਮਾਰਸ਼ਮੈਲੋ ਦਿੱਤਾ ਗਿਆ ਹੈ। 
ਯੂਨਾਇਟ 4 ਪ੍ਰੋ ''ਚ ਅਲੱਗ ਪ੍ਰੋਸੈਸਰ ਹੈ, 1.3GHz ਕਵਾਡ-ਕੋਰ Spreadtrum ਪ੍ਰੋਸੈਸਰ ਅਤੇ 2ਜੀ.ਬੀ. ਰੈਮ ਨਾਲ ਲੈਸ ਇਸ ਫੋਨ ਦੀ ਇੰਟਰਨਲ ਮੈਮਰੀ 16ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ''ਚ ਐਂਡ੍ਰਾਇਡ ਲਾਲੀਪਾਪ ਵਰਜ਼ਨ ਦਿੱਤਾ ਗਿਆ ਹੈ। ਕੰਪਨੀ ਮੁਤਾਬਕ ਛੇਤੀ ਹੀ ਇਸ ਵਿਚ ਵੀ ਮਾਰਸ਼ਮੈਲੋ ਦੀ ਅਪਡੇਟ ਮਿਲੇਗੀ। ਇਸ ਦੀ ਬੈਟਰੀ 3,900 ਐੱਮ.ਏ.ਐੱਚ. ਦੀ ਹੈ।

Related News