16 ਦਿਨਾਂ ਦੀ ਬੈਟਰੀ ਲਾਈਫ ਨਾਲ ਲਾਂਚ ਹੋਈ Mi Watch
Saturday, Oct 03, 2020 - 02:05 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਯੂਰਪੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟ ਵਾਚ ‘ਮੀ ਵਾਚ’ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਇਸ ਵਾਚ ਦੇ ਨਾਲ ਮੀ 65 ਵਾਟ ਫਾਸਟ ਚਾਰਜਰ ਵੀ ਪੇਸ਼ ਕੀਤਾ ਹੈ। ਇਨ੍ਹਾਂ ਦੋਵਾਂ ਡਿਵਾਈਸਾਂ ਦੇ ਨਾਲ ਮੀ 10ਟੀ, ਮੀ 10ਟੀ ਪ੍ਰੋ ਅਤੇ ਮੀ 10ਟੀ ਲਾਈਟ ਨੂੰ ਵੀ ਲਾਂਚ ਕੀਤਾ ਗਿਆ ਹੈ। ਮੀ ਵਾਚ ’ਚ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਚ ’ਚ 117 ਐਕਸਰਸਾਈਜ਼ ਮੋਡਸ ਹਨ।
ਮੀ ਵਾਚ ’ਚ ਜੀ.ਪੀ.ਐੱਸ. ਦੀ ਵੀ ਸੁਪੋਰਟ ਹੈ। ਨਾਲ ਹੀ ਇਸ ਦੀ ਬੈਟਰੀ ਨੂੰ ਲੈ ਕੇ 16 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਾਚ ਦੀ ਕੀਮਤ EUR 99 ਯਾਨੀ ਕਰੀਬ 8,500 ਰੁਪਏ ਹੈ। ਇਹ ਵਾਚ ਇਕ ਹੀ ਸਾਈਜ਼ ’ਚ ਮਿਲੇਗੀ ਪਰ ਸਟ੍ਰੈਪ ਲਈ 6 ਰੰਗ ਮਿਲਣਗੇ। ਭਾਰਤ ’ਚ ਇਸ ਵਾਚ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਖ਼ਬਰ ਨਹੀਂ ਹੈ।
ਮੀ ਵਾਚ ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸ ’ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਾਚ ਦੀ ਬੈਟਰੀ ਸਿਰਫ 2 ਘੰਟਿਆਂ ’ਚ ਪੂਰੀ ਚਾਰਜ ਹੋ ਜਾਵੇਗੀ। ਇਸ ਵਾਚ ’ਚ ਸਲੀਪ ਟ੍ਰੈਕਰ, ਹਾਰਟ ਰੇਟ ਮਾਨੀਟਰ, ਬਲੱਡ ਆਕਸੀਜਨ ਟ੍ਰੈਕਰ ਅਤੇ ਏਅਰ ਪ੍ਰੈਸ਼ਰ ਸੈਂਸਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਮੀ ਵਾਚ ’ਚ 100 ਤੋਂ ਜ਼ਿਆਦਾ ਵਾਚ ਫੇਸ ਦੀ ਸੁਪੋਰਟ ਦਿੱਤੀ ਗਈ ਹੈ। ਵਾਚ ਨਾਲ ਹੀ ਤੁਸੀਂ ਫੋਨ ਦੇ ਕੈਮਰੇ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵਾਚ ’ਚ ਮਿਊਜ਼ਿਕ ਕੰਟਰੋਲ ਵਰਗੇ ਫੀਚਰਜ਼ ਵੀ ਹਨ। ਮੀ ਵਾਚ ਦਾ ਭਾਰ 32 ਗ੍ਰਾਮ ਹੈ।