ਐਪਲ ਲੈਪਟਾਪ ਨੂੰ ਟੱਕਰ ਦੇਵੇਗਾ Xiaomi ਦਾ ਇਹ ਲੈਪਟਾਪ, ਕੀਮਤ ਵੀ ਹੈ ਘੱਟ

07/28/2016 3:57:07 PM

ਜਲੰਧਰ- ਚਾਈਨੀ ਕੰਪਨੀ ਸ਼ਿਓਮੀ ਨੇ ਆਪਣਾ ਮੀ ਨੋਟਬੁੱਕ ਏਅਰ ਲੈਪਟਾਪ ਅੱਜ ਬੀਜਿੰਗ ''ਚ ਲਾਂਚ ਕਰ ਦਿੱਤਾ ਹੈ 13.3 ਮੀ ਨੋਟਬੁਕ ਏਅਰ ਦੀ ਕੀਮਤ 4,999 ਚੀਨੀ ਯੁਆਨ (ਕਰੀਬ 51,400 ਰੁਪਏ) ਜਦ ਕਿ 12.5 ਇੰਚ ਡਿਸਪਲੇ ਵਾਲੇ ਮੀ ਨੋਟਬੁੱਕ ਏਅਰ ਦੀ ਕੀਮਤ 3,499 ਚੀਨੀ ਯੂਆਨ (ਕਰੀਬ 35,300 ਰੁਪਏ) ਹੈ। ਚੀਨ ''ਚ ਇਸ ਲੈਪਟਾਪ ਦੀ ਵਿਕਰੀ 2 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਸ਼ਿਓਮੀ ਦੇ ਮਮੁਤਾਬਕ ਮੀ ਨੋਟਬੁੱਕ ਏਅਰ ਐੱਪਲ ਮੈਕਬੁੱਕ ਏਅਰ ਤੋਂ 13 ਫ਼ੀਸਦੀ ਜ਼ਿਆਦਾ ਪਤਲਾ ਹੈ। ਮੀ ਨੋਟਬੁਕ ਏਅਰ ਨੂੰ 13.3 ਇੰਚ ਅਤੇ 12.5 ਇੰਚ ਫੁੱਲ ਐੱਚ. ਡੀ ਡਿਸਪਲੇ ''ਚ ਲਾਂਚ ਕੀਤਾ ਗਿਆ ਹੈ।

13.3 ਇੰਚ ਮੀ ਨੋਟਬੁਕ ਏਅਰ- ਲੈਪਟਾਪ ''ਚ ਐੱਜ਼-ਟੂ-ਐੱਜ਼ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। 13.3 ਇੰਚ ਵਾਲੇ ਮੀ ਨੋਟਬੁਕ ਏਅਰ ''ਚ ਛੇਵੀਂ ਜਨਰੇਸ਼ਨ ਦਾ ਇੰਟੈੱਲ ਕੋਰ ਆਈ5 ਪ੍ਰੋਸੈਸਰ, ਇਕ ਜੀ. ਬੀ ਜੀ ਡੀ. ਡੀ. ਆਰ5 ਵੀ ਰੈਮ ਅਤੇ ਇੱਕ 256 ਜੀ. ਬੀ ਪੀ. ਸੀ. ਆਈ. ਈ ਐੱਸ. ਐੱਸ. ਡੀ ਹੈ। ਇਸ ਦੇ ਇਲਾਵਾ ਇਕ ਐਕਸਪੈਂਡਬਲ ਐੱਸ. ਐੱਸ. ਡੀ ਸਲਾਟ ਵੀ ਦਿੱਤੀ ਗਈ ਹੈ। ਫੁੱਲ ਮੇਟਲ ਬਾਡੀ ਨਾਲ ਬਣੇ ਇਸ ਲੈਪਟਾਪ ''ਚ ਇਕ ਫੁੱਲ ਸਾਇਜ਼ ਕੀ-ਬੋਰਡ ਬੈਕਲਿਟ ਬਟਨ ਹਨ। ਇਸ ਦਾ ਡਾਇਮੇਂਸ਼ਨ 309.6x210.9x 14.8 ਮਿਲੀਮੀਟਰ, ਭਾਰ 1.28 ਕਿੱਲੋਗ੍ਰਾਮ ਹੈ । ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ ''ਚ ਦਿੱਤੀ ਗਈ ਬੈਟਰੀ 30 ਮਿੰਟ ''ਚ 50 ਫ਼ੀਸਦੀ ਚਾਰਜ ਹੋ ਜਾਂਦੀ ਹੈ। ਕੰਪਨੀ ਦੇ ਮੁਤਾਬਕ ਬੈਟਰੀ 9.5 ਘੰਟੇ ਤੱਕ ਚੱਲੇਗੀ। ਇਸ ਲੈਪਟਾਪ ''ਚ ਏ.ਕੇ ਜੀ ਕਸਟਮ ਗ੍ਰੇਡਡੂਅਲ ਸਪੀਕਰ ਦਿੱਤੇ ਗਏ ਹਨ। ਇਹ ਲੈਪਟਾਪ ਡਾਲਬੀ ਡਿਜ਼ਿਟਲ ਸਾਊਂਡ ਸਪੋਰਟ ਕਰਦਾ ਹੈ।

ਮੀ ਨੋਟਬੁਕ ਏਅਰ ਦੇ 12.5 ਇੰਚ ਡਿਸਪਲੇ ਵੇਰਿਅੰਟ ਦਾ ਭਾਰ 1.07 ਕਿੱਲੋਗ੍ਰਾਮ ਹੈ ਅਤੇ ਇਸ ਦੀ ਬੈਟਰੀ ਦੇ 11.5 ਘੰਟੇ ਤੱਕ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਲੈਪਟਾਪ 12.9 ਐੱਮ. ਐੱਮ ਪਤਲਾ ਹੈ। ਇਸ ਵੇਰਿਅੰਟ ''ਚ ਇੰਟੈੱਲ ਕੋਰ ਐੱਮ3 ਪ੍ਰੋਸੈਸਰ ਅਤੇ 4 ਜੀ. ਬੀ ਰੈਮ ਹੈ। 128 ਜੀ. ਬੀ ਐੱਸ. ਐੱਸ. ਡੀ ਹੈ। ਲੈਪਟਾਪ ''ਚ ਇੱਕ ਦੂਜਾ ਐੱਸ. ਐੱਸ. ਡੀ ਸਲਾਟ ਵੀ ਹੈ। 

ਮਾਇਕਰੋਸਾਫਟ ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲਾ ਮੀ ਨੋਟਬੁੱਕ ਏਅਰ ਮੀ ਕਲਾਊਡ ਦੇ ਨਾਲ ਸਿੰਕ ਕੀਤਾ ਜਾ ਸਕਦਾ ਹੈ। ਅਤੇ ਇਸ ਨੂੰ ਮੀ ਬੈਂਡ ਦੇ ਨਾਲ ਅਨਲਾਕ ਕੀਤਾ ਜਾ ਸਕਦਾ ਹੈ। ਗੇਮ ਲਈ ਸ਼ਿਓਮੀ ਨੇ ਇਸ ਲੈਪਟਾਪ ''ਚ ਐੱਨਵਿਡੀਆ ਜੀ-ਫੋਰਸ 940ਐੈੱਮ ਐਕਸ ਗ੍ਰਾਫਿਕਸ ਕਾਰਡ ਦਿੱਤਾ ਹੈ। ਇਸ ਲੈਪਟਾਪ ''ਚ ਯੂ. ਐੱਸ. ਬੀ ਟਾਈਪ-ਸੀ ਚਾਰਜਿੰਗ ਅਤੇ ਦੋ ਯੂਐੱਸ. ਬੀ ਸਲਾਟ ਹੈ।


Related News