ਸ਼ਾਓਮੀ ਲਿਆ ਰਹੀ ਦੁਨੀਆ ਦਾ ਪਹਿਲਾ 108MP ਪੈਂਟਾ ਕੈਮਰਾ ਫੋਨ

Wednesday, Oct 30, 2019 - 05:53 PM (IST)

ਸ਼ਾਓਮੀ ਲਿਆ ਰਹੀ ਦੁਨੀਆ ਦਾ ਪਹਿਲਾ 108MP ਪੈਂਟਾ ਕੈਮਰਾ ਫੋਨ

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ ਨਵਾਂ ਸਮਾਰਟਫੋਨ Mi Note 10 ਲਾਂਚ ਕਰ ਸਕਦੀ ਹੈ। ਕੰਪਨੀ ਨੇ ਹਾਲ ਹੀ ’ਚ ਟੀਜ਼ਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। Mi Note 10 ਦੇ ਰੀਅਰ ’ਚ 5 ਕੈਮਰੇ ਦਿੱਤੇ ਜਾਣਗੇ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕੈਮਰਾ ਹੋ ਜੋ 108 ਮੈਗਾਪਿਕਸਲ ਸੈਂਸਰ ISOCELL ਸੈਂਸਰ ਦੇ ਨਾਲ ਆਏਗਾ। ਇਹ ਦੁਨੀਆ ਦਾ ਪਹਿਲਾ 108 ਮੈਗਾਪਿਕਸਲ ਪੈਂਟਾ ਕੈਮਰਾ ਸਮਾਰਟਫੋਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ Mi CC9 Pro ਸਮਾਰਟਫੋਨ ਨੂੰ ਹੀ ਰਿਬ੍ਰਾਂਡ ਕਰਕੇ ਚੀਨ ਤੋਂ ਬਾਹਰ Mi Note 10 ਦੇ ਨਾਂ ਨਾਲ ਪੇਸ਼ ਕੀਤਾ ਜਾਵੇਗਾ। ਕਿਉਂਕਿ ਸ਼ਾਓਮੀ ਪਹਿਲਾਂ ਵੀ Mi CC9 ਸੀਰੀਜ਼ ਦੇ ਹੈਂਡਸੈੱਟ ਨੂੰ ਗਲੋਬਲ ਮਾਰਕੀਟ ’ਚ ਅਲੱਗ ਨਾਂ ਨਾਲ ਲਿਆ ਚੁੱਕੀ ਹੈ। Mi CC9 Pro ਨੂੰ ਚੀਨ ’ਚ ਆਉਣ ਵਾਲੀ 5 ਨਵੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। 

 

ਫੋਨ ਦੇ ਫੀਚਰਜ਼
Mi Note 10 ’ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 20 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ, 12 ਮੈਗਾਪਿਕਸਲ ਵਾਲਾ ਟੈਲੀਫੋਟੋ ਕੈਮਰਾ, ਇਕ ਮੈਕ੍ਰੋ ਕੈਮਰਾ ਅਤੇ ਇਕ ਪੋਟਰੇਟ ਸ਼ੂਟਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਟੈਲੀਫੋਟੋ ਲੈੱਨਜ਼ ਨੂੰ 10x ਹਾਈਬ੍ਰਿਡ ਜ਼ੂਮ ਅਤੇ 50x ਡਿਜੀਟਲ ਜ਼ੂਮ ਦੀ ਸਮਰੱਥਾ ਪ੍ਰਦਾਨ ਕਰੇਗਾ। ਫੋਨ ਦੀ ਕੀਮਤ ਅਜੇ ਸਪੱਸ਼ਟ ਨਹੀਂ ਹੈ। 


Related News