ਸ਼ਾਓਮੀ ਨੇ ਭਾਰਤ ’ਚ ਹੁਣ ਤਕ ਵੇਚੇ 50 ਲੱਖ ਤੋਂ ਜ਼ਿਆਦਾ ਸਮਾਰਟ ਟੀਵੀ
Monday, Oct 12, 2020 - 05:38 PM (IST)
ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਸ਼ਾਓਮੀ ਭਾਰਤ ’ਚ ਇਕ ਲੋਕਪ੍ਰਸਿੱਧ ਬ੍ਰਾਂਡ ਹੈ। ਕੰਪਨੀ ਆਪਣੇ ਕਿਫਾਇਤੀ ਅਤੇ ਬਿਹਤਰੀਨ ਫੀਚਰਜ਼ ਵਾਲੇ ਸਮਾਰਟਫੋਨਾਂ ਲਈ ਜਾਣੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ’ਚ ਸ਼ਾਓਮੀ ਨੇ ਦੂਜੇ ਇਲੈਕਟ੍ਰੋਨਿਕ ਪ੍ਰੋਡਕਟਸ ਵੀ ਦੇਸ਼ ’ਚ ਲਾਂਚ ਕੀਤੇ ਹਨ। ਹੁਣ ਸ਼ਾਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ’ਚ ਕਰੀਬ 50 ਲੱਖ ਤੋਂ ਜ਼ਿਆਦਾ ਸ਼ਾਓਮੀ ਸਮਾਰਟ ਟੀਵੀ ਕੰਪਨੀ ਨੇ ਵੇਚ ਲਏ ਹਨ।
ਸਾਲ 2018 ’ਚ ਸਮਾਰਟ ਟੀਵੀ ਸੀਰੀਜ਼ ’ਚ ਕੰਪਨੀ ਨੇ ਭਾਰਤ ’ਚ ਐਂਟਰੀ ਕੀਤੀ ਸੀ ਅਤੇ ਹੁਣ ਦੇਸ਼ ’ਚ ਸਮਾਰਟ ਟੀਵੀ ਸੈਗਮੈਂਟ ’ਚ ਕੰਪਨੀ ਦਾ ਮਾਰਕੀਟ ਸ਼ੇਅਰ 22 ਫੀਸਦੀ ਹੈ। ਭਾਰਤ ’ਚ ਮੀ ਇੰਡੀਆ ਦੇ ਟੀਵੀ ਕੈਟਾਗਰੀ ਹੈੱਡ ਈਸ਼ਵਰ ਨੀਲਕਾਂਤਨ ਨੇ ਦੱਸਿਆ ਕਿ ਭਾਰਤ ’ਚ ਮੀ ਇੰਡੀਆ ਨੇ ਸਮਾਰਟ ਟੀਵੀ ਲਈ ਮਾਰਕੀਟ ਬਣਾਉਣ ’ਚ ਇਕ ਅਹਿਮ ਭੂਮਿਕਾ ਨਿਭਾਈ ਹੈ। ਇਸ ਨੇ ਗ੍ਰੇਟ ਵੈਲਿਊ ’ਤੇ ਬੈਸਟ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਟੀਵੀ ਪੇਸ਼ ਕੀਤੇ ਹਨ। ਭਾਰਤ ’ਚ ਮੀ ਟੀਵੀ ਪੈਚਵਾਲ ਨਾਲ ਆਉਂਦਾ ਹੈ ਅਤੇ ਇਸ ਨੂੰ ਖ਼ਾਸਤੌਰ ’ਤੇ ਭਾਰਤੀ ਗਾਹਕਾਂਲਈ ਹੀ ਡਿਜ਼ਾਇਨ ਕੀਤਾ ਗਿਆ ਹੈ। ਇਹ 16 ਤੋਂ ਜ਼ਿਆਦਾ ਭਾਸ਼ਾਵਾਂ ਨੂੰ ਸੁਪੋਰਟ ਕਰਦਾ ਹੈ।