Mi Air Purifier 3 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

11/06/2019 5:00:58 PM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੇ ਨਵੇਂ ਮੀ ਏਅਰ ਪਿਊਰੀਫਾਇਰ 3 ਨੂੰ ਲਾਂਚ ਕਰ ਦਿੱਤਾ ਹੈ। ਮੀ ਏਅਰ ਪਿਊਰੀਫਾਇਰ 2S ਦਾ ਅਪਗ੍ਰੇਡ ਵਰਜਨ ਹੈ Mi Air Purifier 3। ਦੱਸ ਦੇਈਏ ਕਿ ਸ਼ਾਓਮੀ ਨੇ ਪਿਛਲੇ ਮਹੀਨੇ ਹੀ ਭਾਰਤ ’ਚ Mi Air Purifier 2C ਨੂੰ ਲਾਂਚ ਕੀਤਾ ਸੀ। ਸ਼ਾਓਮੀ ਮੁਤਾਬਕ, ਮੀ ਏਅਰ ਪਿਊਰੀਫਾਇਰ 2S ਦੇ ਮੁਕਾਬਲੇ ਮੀ ਏਅਰ ਪਿਊਰੀਫਾਇਰ 3 ’ਚ ਕਈ ਸੁਧਾਰ ਕੀਤੇ ਗਏ ਹਨ ਜਿਵੇਂ ਕਿ ਟੱਚਸਕਰੀਨ ਓਲੇਡ ਡਿਸਪਲੇਅ ਅਤੇ HEPA Class 13 ਫਿਲਟਰ। ਆਓ ਹੁਣ ਤੁਹਾਨੂੰ Mi Air Purifier 3 ਦੀ ਭਾਰਤ ’ਚ ਕੀਮਤ ਅਤੇ ਫੀਚਰਜ਼ ਬਾਰੇ ਜਾਣਕਾਰੀ ਦਿੰਦੇ ਹਾਂ। 

Mi Air Purifier 3 ਦੀ ਕੀਮਤ
ਭਾਰਤ ’ਚ ਮੀ ਏਅਰ ਪਿਊਰੀਫਾਇਰ 3 ਦੀ ਕੀਮਤ 9,999 ਰੁਪਏ ਤੈਅ ਕੀਤੀ ਗਈ ਹੈ। Mi Air Purifier 3 ਕੰਪਨੀ ਦੀ ਅਧਿਕਾਰਤ ਸਾਈਟ ਮੀ ਡਾਟ ਕਾਮ ’ਤੇ ਵਿਕਰੀ ਲਈ ਉਪਲੱਬਧ ਹੈ। ਈ-ਕਾਮਰਸ ਸਾਈਟ ਐਮਾਜ਼ੋਰ ਅਤੇ ਫਲਿਪਕਾਰਟ ’ਤੇ ਮੀ ਏਅਰ ਪਿਊਰੀਫਾਇਰ 3 ਦੀ ਸੇਲ ਕੱਲ੍ਹ ਯਾਨੀ 7 ਨਵੰਬਰ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ’ਚ ਮੀ ਏਅਰ ਪਿਊਰੀਫਾਇਰ 2ਸੀ ਦੀ ਕੀਮਤ 6,499 ਰੁਪਏ ਹੈ। ਮੀ ਏਅਰ ਪਿਊਰੀਫਾਇਰ 3 ਦਾ ਇਕ ਹੀ ਕਲਰ ਵੇਰੀਐਂਟ ਉਤਾਰਿਆ ਗਿਆ ਹੈ, ਵਾਈਟ।

ਫੀਚਰਜ਼
Mi Air Purifier 3 ਟ੍ਰਿਪਲ-ਲੇਅਰ ਫਿਲਟ੍ਰੇਸ਼ਨ ਸਿਸਟਮ ਦੇ ਨਾਲ ਆਉਂਦਾ ਹੈ ਜਿਸ ਵਿਚ ਪ੍ਰਾਈਮਰੀ ਫਿਲਟਰ, HEPA Class 13 ਫਿਲਟਰ ਅਤੇ ਐਕਟੀਵਿਟਿਡ ਕਾਰਬਨ ਫਿਲਟਰ ਸ਼ਾਮਲ ਹੈ। ਇਹ 380 ਕਿਊਬਿਕ ਮੀਟਰ ਪ੍ਰਤੀ ਘੰਟੇ ਦੇ ਕਲੀਅਰ ਏਅਰ ਡਲਿਵਰੀ ਰੇਟ ਦੇ ਨਾਲ ਆਉਂਦਾ ਹੈ। ਇਹ ਦਿਸਣ ’ਚ Mi Air Purifier 2S ਵਰਗਾ ਹੈ। ਇਸ ਡਿਵਾਈਸ ਨੂੰ ਮੀ ਹੋਮ ਐਪ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ, ਨਾਲ ਹੀ ਇਹ ਗੂਗਲ ਅਸਿਸਟੈਂਟ ਅਤੇ ਐਮਾਜ਼ੋਨ ਅਲੈਕਸਾ ਸਪੋਰਟ ਕਰਦਾ ਹੈ। 


Related News