ਸ਼ਾਓਮੀ ਦੇ Mi 10T Pro ਤੇ Mi 10T ਸਮਾਰਟਫੋਨ ਭਾਰਤ ’ਚ ਲਾਂਚ, 5ਜੀ ਨਾਲ ਮਿਲੀ 144Hz ਵਾਲੀ ਡਿਸਪਲੇਅ

10/16/2020 11:25:10 AM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਮੀ ਸੀਰੀਜ਼ ਦੇ ਦੋ ਨਵੇਂ ਫੋਨ Mi 10T ਅਤੇ Mi 10T Pro ਭਾਰਤ ’ਚ ਲਾਂਚ ਕਰ ਦਿੱਤੇ ਹਨ। ਇਹ ਦੋਵੇਂ ਹੀ ਫੋਨ 5ਜੀ ਕੁਨੈਕਟੀਵਿਟੀ ਦੀ ਸੁਪੋਰਟ, 5,000 ਐੱਮ.ਏ.ਐੱਚ. ਦੀ ਵੱਡੀ ਬੈਟਰੀ ਅਤੇ 144Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਨਾਲ ਲਿਆਇਆ ਗਿਆ ਹੈ। ਮੀ 10ਟੀ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 35,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਇਹ ਫੋਨ ਅਰੋਰਾ ਬਲਿਊ, ਕਾਸਮਿਕ ਬਲੈਕ ਅਤੇ ਲੁਨਾਰ ਸਿਲਵਰ ਕਲਰ ਵੇਰੀਐਂਟ ’ਚ ਮਿਲੇਗਾ। ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ ’ਚ ਫੋਨ ਖ਼ਰੀਦਣ ’ਤੇ 3,000 ਰੁਪਏ ਤਕ ਦਾ ਕੈਸ਼ਬੈਕ ਮਿਲ ਸਕਦਾ ਹੈ। 

PunjabKesari

Mi 10T Pro ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ FHD+ (1080x2400 ਪਿਕਸਲ ਰੈਜ਼ੋਲਿਊਸ਼ਨ), ਰਿਫ੍ਰੈਸ਼ ਰੇਟ144Hz
ਪ੍ਰੋਸੈਸ    - ਕੁਆਲਕਾਮ ਦਾ ਸਨੈਪਡ੍ਰੈਗਨ 865
ਰੈਮ    - 8 ਜੀ.ਬੀ.
ਸਟੋਰੇਜ    - 256 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ MIUI 12
ਰੀਅਰ ਕੈਮਰਾ    - 108MP (ਪ੍ਰਾਈਮਰੀ) + 13MP (ਅਲਟਰਾ ਵਾਈਡ ਐਂਗਲ) + 5MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 20MP
ਬੈਟਰੀ    - 5000mAh (33W ਦੀ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੂਥ 5.1, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ

PunjabKesari

Mi 10T ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ FHD+ (1080x2400 ਪਿਕਸਲ ਰੈਜ਼ੋਲਿਊਸ਼ਨ), ਰਿਫ੍ਰੈਸ਼ ਰੇਟ144Hz
ਪ੍ਰੋਸੈਸ    - ਕੁਆਲਕਾਮ ਦਾ ਸਨੈਪਡ੍ਰੈਗਨ 865
ਰੈਮ    - 8 ਜੀ.ਬੀ.
ਸਟੋਰੇਜ    - 128 ਜੀ.ਬੀ.
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ MIUI 12
ਰੀਅਰ ਕੈਮਰਾ    - 64MP (ਪ੍ਰਾਈਮਰੀ) + 13MP (ਅਲਟਰਾ ਵਾਈਡ ਐਂਗਲ) + 5MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ    - 20MP
ਬੈਟਰੀ    - 5000mAh (33W ਦੀ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੂਥ 5.1, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ


Rakesh

Content Editor

Related News