ਅਗਲੇ ਮਹੀਨੇ ਲਾਂਚ ਹੋਵੇਗੀ 7 ਸੀਟਾਂ ਵਾਲੀ MG ਹੈਕਟਰ ਪਲੱਸ, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

Saturday, Dec 26, 2020 - 12:11 PM (IST)

ਅਗਲੇ ਮਹੀਨੇ ਲਾਂਚ ਹੋਵੇਗੀ 7 ਸੀਟਾਂ ਵਾਲੀ MG ਹੈਕਟਰ ਪਲੱਸ, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

ਆਟੋ ਡੈਸਕ– 7 ਸੀਟਾਂ ਵਾਲੀ ਐੱਮ.ਜੀ. ਹੈਕਟਰ ਪਲੱਸ ਅਗਲੇ ਮਹੀਨੇ ਭਾਰਤ ’ਚ ਲਾਂਚ ਹੋਣ ਵਾਲੀ ਹੈ। ਇਸ ਨੂੰ ਸਿਰਫ਼ ਦੋ ਮਾਡਲਾਂ, ਸੁਪਰ ਅਤੇ ਸ਼ਾਰਪ ’ਚ ਲਿਆਇਆ ਜਾਣਾ ਹੈ। ਇਸ ਦਾ ਸ਼ਾਰਪ ਮਾਡਲ 4x4 ਹੋਵੇਗਾ ਜਦਕਿ ਸੁਪਰ ਮਾਡਲ 4x2 ਦੱਸਿਆ ਗਿਆ ਹੈ। ਫਿਲਹਾਲ ਐੱਮ.ਜੀ. ਹੈਕਟਰ ਪਲੱਸ 7 ਸੀਟਰ ਦੇ ਇੰਜਣ ਦਾ ਖੁਲਾਸਾ ਨਹੀਂ ਹੋਇਆ ਪਰ ਇਸ ਨੂੰ 6 ਸੀਟਰ ਮਾਡਲ ਜਿੰਨਾ ਹੀ ਰੱਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਕਈ ਨਵੇਂ ਫੀਚਰਜ਼ ਨਾਲ ਲਿਆਏਗੀ। 

PunjabKesari

ਦੱਸ ਦੇਈਏ ਕਿ ਐੱਮ.ਜੀ. ਹੈਕਟਰ ਪਲੱਸ ਨੂੰ ਕੰਪਨੀ ਟੋਇਟਾ ਇਨੋਵਾ ਕ੍ਰਿਸਟਾ ਅਤੇ ਅਪਕਮਿੰਗ ਟਾਟਾ ਗ੍ਰੈਵਿਟਸ ਨੂੰ ਟੱਕਰ ਦੇਣ ਲਈ ਲਿਆ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਇਸ ਵਿਚ ਵਾਧੂ ਫੀਚਰਜ਼ ਨੂੰ ਜੋੜਿਆ ਜਾਵੇਗਾ ਅਤੇ ਇਸੇ ਕਾਰਨ ਇਸ ਦੀ ਕੀਮਤ ’ਚ ਵੀ ਵਾਧਾ ਹੋ ਸਕਦਾ ਹੈ। 


author

Rakesh

Content Editor

Related News