Metz ਨੇ ਭਾਰਤ ''ਚ ਲਾਂਚ ਕੀਤਾ 4K ਐਂਡਰਾਇਡ OLED TV
Wednesday, Oct 10, 2018 - 02:06 PM (IST)
ਜਲੰਧਰ-ਚੀਨ ਦੀ ਦਿੱਗਜ ਕੰਪਨੀ ਸਕਾਈਵਰਥ ਇਲੈਕਟ੍ਰੋਨਿਕਸ ਅਤੇ ਪ੍ਰੀਮੀਅਮ ਜਰਮਨ ਬ੍ਰਾਂਡ Metz ਨੇ ਓ. ਐੱਲ. ਈ. ਡੀ. ਪ੍ਰੀਮੀਅਮ ਟੀ. ਵੀ. ਸੈੱਟ ਦੇ ਨਾਲ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਹੈ।ਕੰਪਨੀ ਨੇ ਟੀ. ਵੀ. ਸੈੱਟ ਦੇ 6 ਨਵੇਂ ਮਾਡਲ ਪੇਸ਼ ਕੀਤੇ ਹਨ।
1. M655S9A ਓ. ਐੱਲ. ਈ. ਡੀ. 4k ਯੂ. ਐੱਚ. ਡੀ. ਐਂਡਰਾਇਡ ਟੀ. ਵੀ.
2. M55G2 ਅਤੇ M43 U2 4k ਯੂ. ਐੱਚ. ਡੀ. ਐਂਡਰਾਇਡ ਟੀ. ਵੀ. (50 ਇੰਚ 'ਚ ਵੀ ਉਪਲੱਬਧ )
3. M40 E6 ਐੱਫ. ਐੱਚ. ਡੀ. ਐਂਡਰਾਇਡ ਟੀ. ਵੀ. (32 ਇੰਚ 'ਚ ਵੀ ਉਪਲੱਬਧ )
ਕੀਮਤ-
Metz ਬ੍ਰਾਂਡ ਦੁਆਰਾ ਪੇਸ਼ ਹਾਈ ਇਨੋਵੇਸ਼ਨ ਆਧੁਨਿਕ ਤਕਨਾਲੋਜੀ ਅਤੇ ਹਾਈ ਕੁਆਲਿਟੀ ਦੀ ਇੰਜੀਅਨਰਿੰਗ ਨਾਲ ਉਪਲੱਬਧ ਓ. ਐੱਲ. ਈ. ਡੀ. 4k ਯੂ. ਐੱਚ. ਡੀ. ਐਂਡਰਾਇਡ ਟੀ. ਵੀ. ਦੀ ਇੰਨੀ ਕੀਮਤ ਹੈ।
1. ਪ੍ਰੀਮੀਅਮ ਮਾਡਲ S655S9 ਦੇ 65 ਇੰਚ ਵੇਰੀਐਂਟ ਦੀ ਕੀਮਤ 2,98,490 ਰੁਪਏ
2. 4k ਯੂ. ਐੱਚ. ਡੀ. ਐਂਡਰਾਇਡ ਟੀ. ਵੀ- M43 U2 ਦੀ ਕੀਮਤ 48,990 ਰੁਪਏ, M50 G2 ਦੀ ਕੀਮਤ 54,790 ਰੁਪਏ ਅਤੇ M55 G2 ਦੀ ਕੀਮਤ 65,690 ਰੁਪਏ
3. ਐੱਚ. ਡੀ. ਟੀ. ਵੀ. ਮਾਡਲ 'ਚ 32 ਇੰਚ ਅਤੇ 40 ਇੰਚ ਟੀ. ਵੀ. ਦੀ ਕੀਮਤ ਕ੍ਰਮਵਾਰ 29,790 ਰੁਪਏ ਅਤੇ 35,909 ਰੁਪਏ ਹੈ।
ਫੀਚਰਸ-
ਇਹ ਬ੍ਰਾਂਡ ਭਾਰਤੀ ਯੂਜ਼ਰਸ ਦੇ ਲਈ ਹਾਈ ਇਨੋਵੇਸ਼ਨ, ਐਡਵਾਂਸਡ ਤਕਨਾਲੋਜੀ ਅਤੇ ਹਾਈ ਕੁਆਲਿਟੀ ਇੰਜੀਅਨਰਿੰਗ ਐੱਲ. ਈ. ਡੀ. ਟੀ. ਵੀ. ਪੇਸ਼ ਕਰਦਾ ਹੈ।
1.M65S9A OLED 4K UHD Android TV-
ਇਨ੍ਹਾਂ 'ਚ M65S9A ਓ. ਐੱਲ. ਈ. ਡੀ 4k ਯੂ. ਐੱਚ. ਡੀ, ਟੀ. ਵੀ. ਦਾ ਪ੍ਰੀਮੀਅਮ ਮਾਡਲ , ਵਾਈਡ ਕਲਰ ਜੂਮਟ ਅਤੇ ਲੇਟੈਸਟ ਏ. ਆਈ. ਤਕਨਾਲੋਜੀ ਮੌਜੂਦ ਹੈ, ਜੋ 500 ਨਿਟਸ ਤੋਂ ਉੱਪਰ ਪੈਨਲ ਅਤੇ ਡਿਜੀਟਲ ਰੂਪ ਨਾਲ ਵਧੀਆ ਤਸਵੀਰ ਦੀ ਕੁਆਲਿਟੀ ਪ੍ਰਦਾਨ ਕਰਦਾ ਹੈ। ਇਹ ਐਂਡਰਾਇਡ 8.0 ਆਪਰੇਟਿੰਗ ਸਿਸਟਮ ਦੁਆਰਾ ਚੱਲਦਾ ਹੈ, ਜਿਸ 'ਚ 16 ਜੀ. ਬੀ. ਰੈਮ ਅਤੇ 128 ਜੀ. ਬੀ. ਤੱਕ ਸਟੋਰੇਜ ਵਧਾਈ ਜਾ ਸਕਦੀ ਹੈ। ਇਹ 65 ਇੰਚ ਟੀ. ਵੀ. ਯੂਜ਼ਰਸ ਨੂੰ ਸਿੱਧਾ ਨੈੱਟਪਿਕਸਲ, ਯੂਟਿਊਬ ਵਰਗੇ ਐਪਸ ਤੱਕ ਪਹੁੰਚਣ ਦੀ ਆਗਿਆ ਦਿੰਦਾ ਹੈ। ਕੁਨੈਕਟੀਵਿਟੀ ਦੇ ਲਈ 2 ਯੂ. ਐੱਸ. ਬੀ. ਪੋਰਟਸ ਦਿੱਤਾ ਗਿਆ ਹੈ।
2. 4k ਯੂ. ਐੱਚ. ਡੀ. ਐਂਡਰਾਇਡ ਟੀ. ਵੀ. ਮਾਡਲ-
4k ਯੂ. ਐੱਚ. ਡੀ. ਐਂਡਰਾਇਡ ਟੀ. ਵੀ. ਮਾਡਲ M43U2 ,M50G2 ਅਤੇ M55G2 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਸਾਰੇ ਟੀ. ਵੀ. ਮਾਡਲ ਯੂਜ਼ਰਸ ਨੂੰ ਵਧੀਆ ਐਕਸਪੀਰੀਅੰਸ ਦੇਣ ਲਈ ਡਿਜ਼ਾਈਨ ਕੀਤੇ ਗਏ ਹਨ, ਜੋ ਯੂਜ਼ਰਸ ਨੂੰ ਮੰਨੋਰੰਜਨ ਕੰਟੈਂਟ ਇੱਕਠਾ ਹੀ ਪ੍ਰਦਾਨ ਕਰੇਗਾ। ਮਾਡਲ M50G2 ਅਤੇ M55G2 ਮੇਟਾਲਿਕ ਡਿਜ਼ਾਈਨ ਦੇ ਨਾਲ ਤਿਆਰ ਕੀਤੇ ਗਏ ਹਨ। ਇਨ੍ਹਾਂ ਮਾਡਲਾਂ ਦੀ ਸਹੂਲਤ ਲਈ ਪਾਵਰਫੁੱਲ 3D ਗੇਮ ਇੰਜਣ ਮੌਜੂਦ ਹੈ, ਜੋ ਗੇਮ ਪਸੰਦ ਕਰਨ ਵਾਲੇ ਯੂਜ਼ਰਸ ਨੂੰ ਸਮਾਰਟ ਦੇਖਣ ਦਾ ਅਨੁਭਵ ਦਿੰਦਾ ਹੈ। ਗੇਮਿੰਗ ਦੇ ਨਾਲ ਇਹ ਮਾਡਲ ਨੈੱਟਪਿਕਸਲ ਅਤੇ ਯੂਟਿਊਬ ਵਰਗੇ ਮਨੋਰੰਜਨ ਐਪਸ ਨਾਲ ਉਪਲੱਬਧ ਹੈ। ਇਸ 'ਚ ਵਾਈ-ਫਾਈ, ਗੂਗਲ ਪਲੇਅ ਅਤੇ 3 ਐੱਚ. ਡੀ. ਐੱਮ. ਆਈ. ਪੋਰਟ ਅਤੇ ਕੁਨੈਕਟੀਵਿਟੀ ਦੇ ਲਈ 2 ਯੂ. ਐੱਸ. ਬੀ. ਪੋਰਟ ਦਿੱਤੇ ਗਏ ਹਨ।
3. ਐੱਚ. ਡੀ. ਐਂਡਰਾਇਡ ਟੀ. ਵੀ. ਮਾਡਲ-
ਇਸ ਤੋਂ ਇਲਾਵਾ ਕੰਪਨੀ ਨੇ ਐੱਚ. ਡੀ. ਐਂਡਰਾਇਡ ਟੀ. ਵੀ. ਦਾ ਖੁਲਾਸਾ ਵੀ ਕੀਤਾ ਹੈ, ਜੋ ਕਿ 32 ਇੰਚ ਅਤੇ 40 ਇੰਚ ਪੈਨਲਾਂ 'ਚ ਉਪਲੱਬਧ ਹੈ। M40E6 ਮਾਡਲ ਫੁੱਲ ਐੱਚ. ਡੀ. ਦੇਖਣ ਦਾ ਅਨੁਭਵ ਪ੍ਰਦਾਨ ਕਰਦਾ ਹੈ ਅਤੇ M32E6 ਐੱਚ. ਡੀ. ਟੀ. ਵੀ. ਹੈ। ਆਵਾਜ਼, ਵਧੀਆ ਤਸਵੀਰ ਦੀ ਕੁਆਲਿਟੀ ਅਤੇ ਵਾਈਬ੍ਰੇਟ ਕਲਰਸ ਦੇਣ ਦੇ ਨਾਲ ਇਹ ਮਾਡਲ ਇਕ ਵਧੀਆ ਮੰਨੋਰੰਜਨ ਪੈਕ ਹੈ। ਕੁਨੈਕਟੀਵਿਟੀ ਦੇ ਲਈ ਇਹ ਟੀ. ਵੀ. ਤਿੰਨ ਐੱਚ. ਡੀ. ਐੱਮ. ਆਈ, 1 ਯੂ. ਐੱਸ. ਬੀ. ਅਤੇ 8x2W ਆਰ. ਐੱਮ. ਐੱਸ. ਆਡੀਓ ਆਊਟਪੁੱਟ ਲਈ ਦਿੱਤਾ ਗਿਆ ਹੈ। ਹੋਰ ਸਹੂਲਤ ਲਈ ਡਾਲਬੀ ਤਕਨਾਲੋਜੀ ਵੀ ਇਨ੍ਹਾਂ ਟੀ. ਵੀ. ਸੈੱਟਾਂ 'ਚ ਮੌਜੂਦ ਹੈ।