Mercedes Benz ਨੇ ਦਿਖਾਈ ਆਪਣੀ ਪਹਿਲੀ ਆਲ ਇਲੈਕਟ੍ਰਿਕ ਰੇਸ ਕਾਰ
Tuesday, Mar 05, 2019 - 10:02 AM (IST)

- 2.7 ਸੈਕੰਡਸ ’ਚ ਫੜੇਗੀ 0 ਤੋਂ 100 ਦੀ ਰਫਤਾਰ
- 340 ਹਾਰਸ ਪਾਵਰ ਦੀ ਤਾਕਤ
- ਭਾਰ ਸਿਰਫ 907 ਕਿਲੋਗ੍ਰਾਮ
ਆਟੋ ਡੈਸਕ– ਜਰਮਨੀ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਰੇਸ ਕਾਰ ਫੋਟੋ ਰਾਹੀਂ ਪੇਸ਼ ਕਰ ਦਿੱਤੀ ਹੈ। ਇਸ ਨੂੰ ਸਭ ਤੋਂ ਪਹਿਲਾਂ 2019 ਜੇਨੇਵਾ ਮੋਟਰ ਸ਼ੋਅ ਵਿਚ ਦੁਨੀਆ ਸਾਹਮਣੇ ਸ਼ੋਅਕੇਸ ਕੀਤਾ ਜਾਵੇਗਾ। ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਵਿਚ ਸੋਨੀ ਕੰਪਨੀ ਵਲੋਂ ਤਿਆਰ 52kWh ਵਾਲਾ ਬੈਟਰੀ ਪੈਕ ਲੱਗਾ ਹੈ, ਜਿਸ ਨਾਲ ਇਹ ਕਾਰ 340 ਹਾਰਸ ਪਾਵਰ ਦੀ ਪਾਵਰ ਪੈਦਾ ਕਰਦੀ ਹੈ। ਇਹ 0 ਤੋਂ 100 ਦੀ ਰਫਤਾਰ ਸਿਰਫ 2.7 ਸੈਕੰਡਸ ’ਚ ਫੜਦੀ ਹੈ। ਇਸ ਦਾ ਭਾਰ 2 ਹਜ਼ਾਰ ਪੌਂਡ (ਲਗਭਗ 907 ਕਿਲੋਗ੍ਰਾਮ) ਹੈ।
ਬਿਨਾਂ ਪ੍ਰਦੂਸ਼ਣ ਕੀਤਿਆਂ ਹੋਵੇਗੀ ਰੇਸ ਰੇਸ
ਕੰਪਨੀ ਨੇ ਦੱਸਿਆ ਕਿ EQ Silver Arrow 01 ਨਾਂ ਦੀ ਇਲੈਕਟ੍ਰਿਕ ਕਾਰ ਬਿਨਾਂ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਕੀਤਿਆਂ ਰੇਸ ਦੌਰਾਨ ਵਰਤੋਂ ਵਿਚ ਲਿਆਉਣ ਲਈ ਤਿਆਰ ਕੀਤੀ ਗਈ ਹੈ। ਸਾਲ 2019 ਦੇ ਅਖੀਰ ਤਕ EV ਰੇਸਿੰਗ ਸੀਰੀਜ਼ ਫਾਰਮੂਲਾ 5-ਚੈਲੰਜ ਸ਼ੁਰੂ ਹੋਵੇਗਾ, ਜਿਸ ਵਿਚ ਇਸ ਕਾਰ ਦੀ ਵਰਤੋਂ ਕੀਤੀ ਜਾਵੇਗੀ।
ਸਾਲ 2017 ’ਚ ਕੀਤਾ ਗਿਆ ਸੀ ਐਲਾਨ
Mercedes-Benz ਨੇ ਸਾਲ 2017 ਵਿਚ ਐਲਾਨ ਕਰਦਿਆਂ ਦੱਸਿਆ ਸੀ ਕਿ ਉਹ ਜਲਦੀ ਫਾਰਮੂਲਾ 5 ਇਲੈਕਟ੍ਰਿਕ ਕਾਰ ਬਣਾਏਗੀ ਅਤੇ ਕੰਪਨੀ ਨੇ ਆਪਣੇ ਦਾਅਵੇ ਅਨੁਸਾਰ ਇਹ ਕਰ ਕੇ ਦਿਖਾਇਆ ਹੈ।
ਕੰਪਨੀ ਦਾ ਬਿਆਨ
ਇਸ ਕਾਰ ਦੀ ਇਲੈਕਟ੍ਰਿਕ ਮੋਟਰ, ਗਿਅਰ ਬਾਕਸ ਤੇ ਇਨਵਰਟਰ ਨੂੰ ਕੰਪਨੀ ਨੇ ਖੁਦ ਹੀ ਤਿਆਰ ਕੀਤਾ ਹੈ। Mercedes-Benz Motorsport ਦੇ ਹੈੱਡ Toto Wolff ਨੇ ਦੱਸਿਆ ਕਿ ਅਸੀਂ ਬੈਟਰੀ ਇਲੈਕਟ੍ਰਿਕ ਡਰਾਈਵਸ ਦੀ ਪ੍ਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਹਾਂ ਅਤੇ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਬੂਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।