ਨਵੀਂ Mercedes-Benz GLC Coupe ਭਾਰਤ ’ਚ ਲਾਂਚ, ਕੀਮਤ 62.70 ਲੱਖ ਰੁਪਏ ਤੋਂ ਸ਼ੁਰੂ

03/06/2020 2:26:01 PM

ਆਟੋ ਡੈਸਕ– ਮਰਸੀਡੀਜ਼ ਬੈਂਜ਼ ਨੇ ਭਾਰਤ ’ਚ LC SUV Coupe ਫੇਸਲਿਫਟ ਲਾਂਚ ਕੀਤੀ ਹੈ। ਫੇਸਲਿਫਟ ਮਾਡਲ ਦੀ ਸ਼ੁਰੂਆਤੀ ਕੀਮਤ 62.70 ਲੱਖ ਰੁਪਏ ਹੈ। ਇਹ ਕੀਮਤ 300 ਪੈਟਰੋਲ ਮਾਡਲ ਦੀ ਹੈ। ਉਥੇ ਹੀ ਮਰਸੀਡੀਜ਼ ਬੈਂਜ਼ LC SUV Coupe ਫੇਸਲਿਫਟ ਦੇ 300d ਡੀਜ਼ਲ ਮਾਡਲ ਦੀ ਕੀਮਤ 63.70 ਲੱਖ ਰੁਪਏ ਹੈ। ਇਹ ਕੀਮਤਾਂ ਐਕਸ-ਸ਼ੋਅਰੂਮ ਦੀਆਂ ਹਨ। 

ਡਿਜ਼ਾਈਨ
2020 ਮਰਸੀਡੀਜ਼ ਬੈਂਜ਼ ਜੀ.ਐੱਲ.ਸੀ. ਕੂਪੇ ’ਚ ਸਿੰਗਲ ਕ੍ਰੋਮ ਸਲੈਟ ਰਨਿੰਗ ਕ੍ਰਾਸ ਦੇ ਨਾਲ ਨਵੀਂ ਡਾਇਮੰਡ ਪੈਟਰਨ ਗਰਿੱਲ ਦਿੱਤੀ ਗਈ ਹੈ ਜੋ ਇਸ ਨੂੰ ਰੀਫ੍ਰੈਸ਼ ਲੁਕ ਦਿੰਦੀ ਹੈ। ਫੇਸਲਿਫਟ ਮਾਡਲ ’ਚ ਨਵੇਂ ਡਿਜ਼ਾਈਨ ਵਾਲੇ 19 ਇੰਚ ਦੇ ਅਲੌਏ ਵ੍ਹੀਲਜ਼, ਅਪਡੇਟਿਡ ਫਰੰਟ ਐਂਡ ਰੀਅਰ ਬੰਪਰਸ, ਇੰਟੀਗ੍ਰੇਟਿਡ LED DRLs ਦੇ ਨਾਲ ਰਿਵਾਈਜ਼ਡ ਐੱਲ.ਈ.ਡੀ. ਹੈੱਡਲੈਂਪਸ, ਟੇਲਲੈਂਪਸ ਅਤੇ ਡਿਊਲ ਇਗਜਾਸਟ ਸਿਸਟਮ ਦਿੱਤਾ ਗਿਆ ਹੈ। GLC SUV Coupe ਫੇਸਲਿਫਟ ਦੇ ਇੰਟੀਰੀਅਰ ਨੂੰ ਵੀ ਰਿਵਾਈਜ਼ਡ ਕੀਤਾ ਗਿਆਹੈ, ਇਸ ਵਿਚ ਨਵਾਂ ਫਲੈਟ-ਬਾਟਮ ਸਟੀਅਰਿੰਗ ਵ੍ਹੀਲ ਅਤੇ ਨਵਾਂ ਡਿਜ਼ਾਈਨਡ ਡੈਸ਼ਬੋਰਡ ਦਿੱਤਾ ਗਿਆ ਹੈ। 

PunjabKesari

12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ
ਮਰਸੀਡੀਜ਼ GLC SUV Coupe ਫੇਸਲਿਫਟ ਦਾ ਮੁੱਖ ਆਕਰਸ਼ਕ ਕੰਪਨੀ ਦਾ ਨਵਾਂ MBUX ਇਂਫੋਟੇਨਮੈਂਟ ਸਿਸਟਮ ਹੈ। ਐੱਸ.ਯੂ.ਵੀ. ਕੂਪੇ ’ਚ 12.3 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ Hey Mercedes ਵਾਇਸ ਕਮਾਂਡ ਟੈਕਨਾਲੋਜੀ ਦੇ ਨਾਲ 10.25 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਕਰੀਨ ਦਿੱਤੀ ਗਈ ਹੈ। 2020 ਮਰਸੀਡੀਜ਼ ਬੈਂਜ਼ ਜੀ.ਐੱਲ.ਸੀ. ਕੂਪੇ ਲੇਟੈਸਟ ਡਰਾਈਵਿੰਗ ਅਸਿਸਟੈਂਸ ਸਿਸਟਮ ਦੇ ਨਾਲ ਆਈ ਹੈ, ਜਿਸ ਵਿਚ ਟੇਲ-ਇੰਡ-ਆਫ-ਟ੍ਰੈਫਿਕ ਜਾਮ ਫੰਕਸ਼ਨ, ਐਮਰਜੈਂਸੀ ਕਾਰੀਡੋਰ ਫੰਕਸ਼ਨ, ਐਗਜ਼ਿਟ ਵਾਰਨਿੰਗ ਫੰਕਸ਼ਨ ਸ਼ਾਮਲ ਹਨ। ਅਪਡੇਟਿਡ ਮਰਸੀਡੀਜ਼ ਬੈਂਜ਼ ਜੀ.ਐੱਲ.ਸੀ. ਕੂਪੇ ’ਚ 360 ਡਿਗਰੀ ਕੈਮਰਾ ਦਿੱਤਾ ਗਿਆ ਹੈ। 

6.3 ਸੈਕਿੰਡ ’ਚ ਫੜੇਗੀ 100 Kmph ਦੀ ਰਫਤਾਰ 
ਪੈਟਰੋਲ ਜੀ.ਐੱਲ.ਸੀ. ਕੂਪੇ ਫੇਸਲਿਫਟ ਮਾਡਲ ਬੀ.ਐੱਸ.-6 ਰੈਡੀ 2.0 ਲੀਟਰ ਟਰਬੋ ਇੰਜਣ ਨਾਲ ਲੈਸ ਹੈ ਜੋ ਕਿ 258 ਬੀ.ਐੱਚ.ਪੀ. ਦੀ ਪਾਵਰ ਅਤੇ 370 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਜੀ.ਐੱਲ.ਸੀ. 300d ਕੂਪੇ ’ਚ ਬੀ.ਐੱਸ.-6 ਕੰਪਲਾਇੰਟ 2.0 ਲੀਟਰ ਟਰਬੋ ਡੀਜਡਲ ਇੰਜਣ ਦਿੱਤਾ ਗਿਆ ਹੈ ਜੋ ਕਿ 245 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਜੀ.ਐੱਲ.ਸੀ. ਕੂਪੇ ਫੇਸਲਿਫਟ ’ਚ ਸਟੈਂਡਰਡ 9ਜੀ-ਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਮਰਸੀਡੀਜ਼ ਬੈਂਜ਼ ਦਾ ਦਾਅਵਾ ਹੈ ਕਿ ਜੀ.ਐੱਲ.ਸੀ. 300 ਪੈਟਰੋਲ ਕੂਪੇ 6.3 ਸੈਕਿੰਡ ’ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ, ਜਦਕਿ ਜੀ.ਐੱਲ.ਸੀ. 300d ਸਿਰਫ 6.6 ਸੈਕਿੰਡ ’ਚ ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਰਾ ਫੜ ਲੈਂਦੀ ਹੈ। 


Related News