ਮਰਸਡੀਜ਼ ਬੈਂਜ਼ ਨੇ ਪਹਿਲਾਂ ਈ-ਟਰੱਕ ਤੋਂ ਪਰਦਾ ਚੁੱਕਿਆ (ਵੇਖੋ ਤਸਵੀਰਾਂ)
Friday, Jul 29, 2016 - 01:24 PM (IST)
ਜਲੰਧਰ- ਜਰਮਨ ਆਟੋਮੋਬਾਇਲ ਨਿਰਮਾਤਾ ਕੰਪਨੀ ਮਰਸਡੀਜ਼ ਨੇ ਆਪਣੇ ਪਹਿਲਾਂ ਇਲੈਕਟ੍ਰਿਰਕ ਟਰੱਕ ਤੋਂਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਇਸ ''ਚ ਲੱਗੇ ਇਲੈਕਟ੍ਰਿਕ ਡਰਾਈਵ ਸਿਸਟਮ ਨੂੰ ਬਿਹਤਰ ਪ੍ਰਦਰਸ਼ਨ, ਘੱਟ ਸਮੇਂ ''ਚ ਚਾਰਜ ਹੋਣ ਅਤੇ 26 ਟਨ ਭਾਰ ਸਾਂਭਣ ਲਈ ਖਾਸ ਤੌਰ ''ਤੇ ਬਣਾਇਆ ਹੈ।
ਤਿੰਨ ਐਕਸਲ ਨਾਲ ਬਣੇ ਇਸ ਈ-ਟਰੱਕ ''ਚ ਇਲੈਕਟ੍ਰਿਕ ਮੋਟਰਸ ਨੂੰ ਰਿਅਰ ਐਕਸਲ ''ਤੇ ਲਗਾਇਆ ਹੈ ਜੋ 2x125kW ਦੀ ਆਉਟਪੁੱਟ ਅਤੇ 2x500 Nm ਦਾ ਟਾਰਕ ਜਨਰੇਟ ਕਰੇਗੀ। ਪਾਵਰ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 212 kWh ਕਪੈਸਿਟੀ ਵਾਲੀ ਲਿਥੀਅਮ-ਆਇਨ ਬੈਟਰੀਜ਼ ਦੇ ਤਿੰਨ ਮਾਡਿਊਲਸ ਲੱਗੇ ਹਨ ਜੋ ਇਕ ਵਾਰ ਚਾਰਜ ਹੋ ਕੇ 200Km ਤੱਕ ਟਰੱਕ ਨੂੰ ਬੈਕਅਪ ਦੇਵਾਂਗੇ। ਇਹ ਈ-ਟਰੱਕ CCS (ਕੰਬਾਇੰਡ ਚਾਰਜਿੰਗ ਸਿਸਟਮ) ਤਕਨੀਕ ਅਤੇ ਟਾਈਪ 2 ਕੁਨੈੱਕਟਰ ਨਾਲ ਚਾਰਜ ਹੋਵੇਗਾ ਅਤੇ 100 kW ਪਾਵਰ ਨਾਲ ਇਹ 100 ਫ਼ੀਸਦੀ ਚਾਰਜ ਸਿਰਫ਼ 2 ਤੋਂ 3 ਘੰਟੇ ''ਚ ਹੋ ਜਾਵੇਗਾ ।
