ਵਿਧਾਨ ਸਭਾ 'ਚ ਮਨਪ੍ਰੀਤ ਇਆਲੀ ਨੇ ਡਿਲਿਮਿਟੇਸ਼ਨ ਬਿੱਲ ਦਾ ਚੁੱਕਿਆ ਮੁੱਦਾ

Monday, Aug 10, 2026 - 01:26 PM (IST)

ਵਿਧਾਨ ਸਭਾ 'ਚ ਮਨਪ੍ਰੀਤ ਇਆਲੀ ਨੇ ਡਿਲਿਮਿਟੇਸ਼ਨ ਬਿੱਲ ਦਾ ਚੁੱਕਿਆ ਮੁੱਦਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਵਿਧਾਨ ਸਭਾ 'ਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਹਾਊਸ ਇੱਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ 'ਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ, ਭਾਵੇਂ ਸੂਬਾ ਛੋਟਾ ਜਾਂ ਵੱਡਾ ਹੋਵੇ। ਇਆਲੀ ਨੇ ਕਿਹਾ ਕਿ ਲੋਕ ਸਭਾ 'ਚ ਲਿਆਂਦੇ ਜਾ ਰਹੇ ਡਿਲਿਮਿਟੇਸ਼ਨ ਬਿੱਲ ਤਹਿਤ ਸੰਵਿਧਾਨ ਦੀ ਧਾਰਾ 131 'ਚ ਸੋਧ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਲੋਕ ਸਭਾ ਦੀਆਂ 50 ਫੀਸਦੀ ਸੀਟਾਂ ਵੱਧ ਰਹੀਆਂ ਹਨ। 

ਇਹ ਵੀ ਪੜ੍ਹੋ-ਪੰਜਾਬ: ਅੱਧੀ ਰਾਤ ਘਰ ਆ ਵੜੇ ਅੱਧੀ ਦਰਜਨ ਲੁਟੇਰੇ, ਇਕੱਲੀ ਔਰਤ ਨੇ ਬਹਾਦਰੀ ਨਾਲ ਪਾ'ਤੀਆਂ ਭਾਜੜਾਂ

ਉਨ੍ਹਾਂ ਕਿਹਾ ਇਸ ਸੋਧ ਦੇ ਹਿਸਾਬ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਅਤੇ  ਵਿਧਾਨ ਸਭਾ ਦੀਆਂ ਸੀਟਾਂ 117  ਵਧ ਕੇ 175 ਹੋ ਸਕਦੀਆਂ ਹਨ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵਧ ਕੇ 100 ਤੱਕ ਪਹੁੰਚ ਸਕਦੀਆਂ ਹਨ। ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ 'ਤੇ ਵਧਾਈਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ-ਪੰਜਾਬ: ਕਤਲ ਮਾਮਲੇ ’ਚ ਗ੍ਰਿਫਤਾਰ ਕੀਤੀ ਕੁੜੀ ਨੇ ਥਾਣੇ ਅੰਦਰ ਚੁੱਕਿਆ ਖੌਫਨਾਕ ਕਦਮ !

ਇਸ ਦੌਰਾਨ ਇਆਲੀ ਨੇ ਅੱਗੇ ਬੋਲਦਿਆਂ ਕਿਹਾ ਕਿ ਰਾਜ ਸਭਾ ਜਿਸ ਨੂੰ 'ਕੌਂਸਲ ਆਫ ਸਟੇਟਸ' ਅਤੇ ਪਾਰਲੀਮੈਂਟ ਦਾ ਅਪਰ ਹਾਊੂਸ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਰਾਜ ਸਭਾ ਦੀਆਂ ਪੰਜਾਬ 'ਚ ਸਿਰਫ 7 ਸੀਟਾਂ ਹਨ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਹਨ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3 ਕਰੋੜ 90 ਲੱਖ ਹੈ, ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਹਨ। ਇਸੇ ਤਰ੍ਹਾਂ ਭਾਰਤ 'ਚ ਵੀ ਰਾਜ ਸਭਾ 'ਚ ਹਰ ਸੂਬੇ ਦੀ ਬਰਾਬਰ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ। ਮਨਪ੍ਰੀਤ ਇਆਹੀ ਨੇ ਕਿਹਾ ਅਕਾਲੀ ਦਲ ਨੇ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ। ਜੇਕਰ ਰਾਜ ਸਭਾ 'ਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਨਾਲ ਉਠਾ ਸਕਾਂਗੇ ਅਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ। 

ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News