Mediatek ਨੇ Smart Voice ਪ੍ਰੋਡਕਟਸ ਲਈ ਪੇਸ਼ ਕੀਤਾ ਨਵਾਂ ਚਿੱਪਸੈੱਟ
Sunday, May 21, 2017 - 12:46 PM (IST)

ਜਲੰਧਰ- ਤਾਈਵਾਨ ਦੀ ਸੈਮੀਕੰਡਕਟਰ ਨਿਰਮਾਤਾ ਮੀਡਿਆਟੈੱਕ ਨੇ ਵੀਰਵਾਰ ਨੂੰ ਵੌਇਸ ਅਸਿਟੇਂਟ ਡਿਵਾਈਸਿਜ਼ (ਵੀ. ਏ. ਡੀ) ਅਤੇ ਸਮਾਰਟ ਸਪੀਕਰਸ (ਇਸ ''ਚ ਗੂਗਲ ਦਾ ਵੌਇਸ ਅਸਿਟੇਂਟ ਵੀ ਸ਼ਾਮਿਲ ਹੈ) ਲਈ ਨਵਾਂ ਚਿੱਪਸੈੱਟ ਲਾਂਚ ਕੀਤਾ। ਮੀਡੀਆਟੈੱਕ ਦੇ ਕਾਰਜਕਾਰੀ ਉਪ-ਪ੍ਰਧਾਨ ਅਤੇ ਮੁੱਖ ਪਰਿਚਾਲਨ ਅਧਿਕਾਰੀ ਜੋ ਚੇਨ ਨੇ ਕਿਹਾ, ਸਮਾਰਟ ਹੋਮ ਪ੍ਰੋਡਕਟਸ ਲੋਕਪ੍ਰਿਅਤਾ ਹਾਸਲ ਕਰ ਰਹੇ ਹਨ ਅਤੇ ਮੀਡੀਆਟੈੱਕ ਨੂੰ ਕੁਨੈੱਕਟੇਡ ਡਿਵਾਈਸੇਜ ਨੂੰ ਪ੍ਰਦਸ਼ਿਨ ਨਾਲ ਸਮੱਝੌਤਾ ਕੀਤੇ ਬਿਨਾਂ ਅਤੇ ਸਮਾਰਟ, ਛੋਟਾ ਅਤੇ ਊਰਜਾ ਕੁਸ਼ਲ ਬਣਾਉਣ ''ਚ ਮੁਹਾਰਤ ਹਾਸਿਲ ਹੈ।
ਮੀਡੀਆਟੈੱਕ ਦਾ ਇਹ ਨਵਾਂ ਚਿੱਪਸੈੱਟ ''ਐਮ. ਟੀ 8516′ਕਵਾਡ ਕੋਰ (64 ਬਿੱਟ) ਏ. ਆਰ. ਐੱਮ ਕੋਰਟੇਕਸ-ਏ35 ਐੱਮ. ਪੀ ਕੋਰ ਨਾਲ ਲੈੱਸ ਹੈ, ਜੋ 1.3 ਗੀਗਾਹਟਰਜ ਦੀ ਰਫਤਾਰ ਨਾਲ ਚੱਲਦਾ ਹੈ। ਪਿਛਲੇ ਦਿਨੀਂ ਕੰਪਨੀ ਨੇ ਆਪਣੇ ਨਵੇਂ ਚਿੱਪਸੈੱਟ ਨੂੰ ਪੇਸ਼ ਕੀਤਾ ਸੀ ਜੋ ਕਿ ਹੈਲੀਓ ਦੇ ਨਾਲ ਡਿਊਲ ਕੈਮਰਾ ਸੈਟਅਪ ਦੇ ਨਾਲ ਆਉਣ ਵਾਲੇ ਸਮਾਰਟਫੋਨ ਲਈ ਕੰਮ ਕਰੇਗਾ। ਨਵਾਂ ਪ੍ਰੋਸੈਸਰ ਹੈਲੀਓ P25, ਆਕਟਾ-ਕੋਰ ਪ੍ਰੋਸੈਸਰ ਜੋ ਕਿ ਕਲਾਕ ਸਪੀਡ 2.5Ghz ''ਤੇ ਅਧਾਰਿਤ ਹੈ। ਇਹ ਡਿਵਾਇਸ ARM Mali T880 ਡਿਊਲ-ਜੀ. ਪੀ. ਯੂ ਕਲੋਕਡ 800MHz ਨਾਲ ਪੈਕ ਹੈ।
ਬਿਹਤਰ ਪਰਫਾਰਮੇਨਸ ਲਈ ਪ੍ਰੋਸੈਸਰ ਨੇ 16nm finFET ਪ੍ਰੋਸੈਸ ਨੂੰ ਅਡੇਪਟ ਕੀਤਾ ਹੈ। ਨਵਾਂ ਚਿੱਪਸੈੱਟ LPDDR4 ਮੈਮਰੀ ਨੂੰ ਸਪੋਰਟ ਕਰੇਗਾ। ਨਵਾਂ ਆਈ. ਐੱਸ. ਪੀ ਅਤੇ ਇਮੇਜ ਸੰਕੇਤ ਪ੍ਰੋਸੈਸਰ 24-ਮੈਗਾਪਿਕਸਲ ਸੈਂਸਰ ਅਤੇ ਡਿਊਲ 13 ਮੈਗਾਪਿਕਸਲ ਸੈਂਸਰ ਨੂੰ ਸਪੋਰਟ ਕਰੇਗਾ।