ਮਾਰੂਤੀ, ਟਾਟਾ ਮੋਟਰਜ਼, ਰੇਨੋ ਦੀ ਬਾਜ਼ਾਰ ਹਿੱਸੇਦਾਰੀ ਵਧੀ

03/20/2017 12:51:24 PM

ਜਲੰਧਰ- ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਨਿਰਮਾਤਾ (ਸਿਆਮ) ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ''ਚ ਪੈਸੰਜਰਜ਼ ਵ੍ਹੀਕਲਸ ਸੈਗਮੇਂਟ ''ਚ ਕੰਮ ਕਰ ਰਹੀਆਂ 7 ਪ੍ਰਮੁੱਖ ਕੰਪਨੀਆਂ ''ਚ ਮਾਰੂਤੀ ਸੁਜ਼ੂਕੀ ਇੰਡੀਆ, ਟਾਟਾ ਮੋਟਰਜ਼ ਅਤੇ ਰੇਨੋ ਹੀ ਅਜਿਹੀਆਂ ਹਨ ਜਿਨ੍ਹਾਂ ਦੀ ਬਾਜ਼ਾਰ ''ਚ ਹਿੱਸੇਦਾਰੀ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨੇ (ਅਪ੍ਰੈਲ-ਫਰਵਰੀ) ''ਚ ਵਧੀ ਹੈ। ਹੁੰਡਈ ਮੋਟਰ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਹੌਂਡਾ ਕਾਰਜ਼ ਇੰਡੀਆ ਅਤੇ ਟੋਇਟਾ ਕਿਲੋਰਸਕਰ ਮੋਟਰ ਸਾਰਿਆਂ ਦੀ ਬਾਜ਼ਾਰ ''ਚ ਹਿੱਸੇਦਾਰੀ ''ਚ ਇਸੇ ਸਮੇਂ ਦੌਰਾਨ ਗਿਰਾਵਟ ਆਈ ਹੈ। 
 
ਤਾਜ਼ਾ ਅੰਕੜੇ :
1. ਡੋਮੈਸਟਿਕ ਪੈਸੰਜਰਜ਼ ਵ੍ਹੀਕਲਸ ਦੀ ਸੇਲ 9.16 ਫੀਸਦੀ ਵੱਧ ਕੇ 27,64,206 ਇਕਾਈ ਰਹੀ। 
 
2. ਮਾਰੂਤੀ ਸੁਜ਼ੂਕੀ ਦੀ ਹਿੱਸੇਦਾਰੀ 11 ਮਹੀਨਿਆਂ ''ਚ ਵੱਧ ਕੇ 47.6 ਫੀਸਦੀ ਹੋ ਗਈ। 
 
3. ਹੁੰਡਈ ਮੋਟਰ ਦੀ ਬਾਜ਼ਾਰ ਹਿੱਸੇਦਾਰੀ ਘੱਟ ਕੇ 16.82 ਫੀਸਦੀ ''ਤੇ ਆ ਗਈ। 
 
4. ਮਹਿੰਦਰਾ ਐਂਡ ਮਹਿੰਦਰਾ ਦੀ ਬਾਜ਼ਾਰ ਹਿੱਸੇਦਾਰੀ 7.62 ਫੀਸਦੀ ਰਹੀ। 
 
5. ਟਾਟਾ ਮੋਟਰਜ਼ ਦੀ ਬਾਜ਼ਾਰ ਹਿੱਸੇਦਾਰੀ ਵੱਧ ਕੇ 5.6 ਫੀਸਦੀ ਰਹੀ। 
 
6. ਹੌਂਡਾ ਕਾਰਜ਼ ਦੀ ਬਾਜ਼ਾਰ ''ਚ ਹਿੱਸੇਦਾਰੀ ਘੱਟ ਕੇ 5 ਫੀਸਦੀ ਰਹੀ।
 
7. ਟੋਇਟਾ ਕਿਲੋਰਸਕਰ ਦੀ ਬਾਜ਼ਾਰ ''ਚ ਹਿੱਸੇਦਾਰੀ ਘੱਟ ਕੇ 4.68 ਫੀਸਦੀ ''ਤੇ ਆ ਗਈ। 
 
8. ਰੇਨੋ ਇੰਡੀਆ ਦੀ ਬਾਜ਼ਾਰ ''ਚ ਹਿੱਸੇਦਾਰੀ 2.34 ਫੀਸਦੀ ਤੋਂ ਵੱਧ ਕੇ 4.44 ਫੀਸਦੀ ਹੋ ਗਈ।

Related News